ਕਰੋਨਾ ਦੇ ਚਲਦੇ ਪਿੰਡ ਢੱਪਈ ਦੇ ਸਾਰੇ ਰਸਤੇ ਸੀਲ ਕੀਤੇ

ਕਰੋਨਾ ਕਰ ਕੇ ਜਿਥੇ ਸਾਰੇ ਸੰਸਾਰ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਥੇ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਵੀ ਇਹ ਦਹਿਸ਼ਤ ਸਾਫ ਦੇਖਣ ਨੂੰ ਮਿਲ ਰਹੀ ਹੈ। ਇਸ ਦਹਿਸ਼ਤ ਦੇ ਚਲਦੇ ਪਿੰਡਾਂ ਵਿਚ ਵੀ ਲਾਕ ਡਾਉਨ ਕਰ ਕੇ ਸਾਰੇ ਰਾਸਤੇ ਬਲਾਕ ਕਰ ਦਿਤੇ ਗਏ ਹਨ। ਕਾਦੀਆ ਦੇ ਨਜ਼ਦੀਕ ਪਿੰਡ ਢੱਪਈ ਵਿਚ ਵੀ ਇਸੇ ਤਰਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਜਿੱਥੇ ਸਮੂਹ ਪਿੰਡ ਵਾਸੀਆਂ ਅਤੇ ਸਰਪੰਚ ਵਲੋ ਪਿੰਡ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਸਰਪੰਚ ਸਿਕੰਦਰ ਸਿੰਘ ਨੇ ਕਿਹਾ ਕੇ ਕਿਸੇ ਵੀ ਪਿੰਡ ਵਾਸੀਆਂ ਨੂੰ ਪਿੰਡ ਤੋ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਨਾਂ ਹੀ ਕਿਸੇ ਦੂਜੇ ਪਿੰਡ ਦੇ ਵਿਅਕਤੀ ਨੂੰ ਪਿੰਡ ਦੇ ਅੰਦਰ ਆਉਣ ਦਿੱਤਾ ਜਾ ਰਿਹਾ ਹੈ। ਜੇ ਕਿਸੇ ਨੂੰ ਬਹੁਤ ਜ਼ਰੂਰੀ ਕੰਮ ਹੋਵੇ ਤਾਂ ਉਸ ਦੀ ਮਜਬੂਰੀ ਨੂੰ ਸਮਝਦੇ ਹੋਏ ਹੀ ਪਿੰਡ ਤੋ ਬਾਹਰ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕੇ ਪਿੰਡ ਵਾਸੀ ਇਸ ਮੁਸ਼ਕਿਲ ਘੜੀ ਵਿਚ ਇਕ ਦੂਜੇ ਦਾ ਸਹਿਯੋਗ ਦੇਣ ਅਤੇ ਨਿਯਮਾਂ ਦੀ ਉਲੰਘਣਾ ਨਾ ਕਰਨ।

Zeen is a next generation WordPress theme. It’s powerful, beautifully designed and comes with everything you need to engage your visitors and increase conversions.