ਅੱਜ ਹੋਵੇਗੀ ਪਾਕਿਸਤਾਨ ਚ ਫ਼ੱਸੇ ਕਾਦੀਆਂ ਵਾਸੀ ਪਰਿਵਾਰਾਂ ਦੀ ਵਾਪਸੀ

ਇਥੋਂ ਪਾਕਿਸਤਾਨ ਗਏ ਦੋ ਪਰਿਵਾਰ ਜੋਕਿ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਪਾਕਿਸਤਾਨ ਗਏ ਹੋਏ ਹਨ ਅਤੇ ਕੋਵਿਡ-19 ਕਾਰਨ ਦੇ ਚਲਦੀਆਂ ਭਾਰਤ-ਪਾਕਿਸਤਾਨ ਬਾਰਡਰ ਬੰਦ ਹੋਣ ਕਾਰਨ ਪਾਕਿਸਤਾਨ ਚ ਫ਼ੱਸ ਗਏ ਸਨ ਉਨ੍ਹਾਂ ਦੀ ਕੱਲ ਸਵੇਰੇ ਪਾਕਿਸਤਾਨ ਤੋਂ ਕਾਦੀਆਂ ਲਈ ਵਾਪਸੀ ਹੋਵੇਗੀ। ਭਾਰਤ ਸਰਕਾਰ ਵੱਲੋਂ ਭਾਰਤ ਵਾਪਸ ਪਰਤਣ ਵਾਲੇ ਜਿਨ੍ਹਾ ਲੋਕਾਂ ਦੀ ਲਿਸਟ ਜਾਰੀ ਕੀਤੀ ਹੈ ਉਸ ਚ ਰਫ਼ੀਕ ਅਹਿਮਦ ਪਾਕ ਮੂਲ ਦੀ ਪਤਨੀ ਉਮੈਰਾ ਰਫ਼ੀਕ ਦਾ ਨਾਂ ਸ਼ਾਮਿਲ ਨਹੀਂ ਹੈ। ਜਦਕਿ ਉਮੈਰਾ ਦੀ ਇੱਕ ਸਾਲਾ ਬੇਟੀ ਆਇਸ਼ਾ ਤਯਬਾ ਜੋਕਿ ਮਾਂ ਦੇ ਦੁੱਧ ਤੇ ਨਿਰਭਰ ਹੈ ਉਸਦਾ ਨਾਂ ਵਾਪਸ ਭਾਰਤ ਪਰਤਣ ਵਾਲੇ ਲੋਕਾਂ ਦੀ ਲਿਸਟ ਚ ਸ਼ਾਮਿਲ ਕੀਤਾ ਗਿਆ ਹੈ। ਜਿਸਦੇ ਕਾਰਨ ਰਫ਼ੀਕ ਅਹਿਮਦ ਅਤੇ ਉਸਦੀ ਪਤਨੀ ਉਮੈਰਾ ਸਦਮੇ ਚ ਆ ਗਏ ਹਨ। ਰਫ਼ੀਕ ਅਹਿਮਦ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਆਹ ਦੇ 12 ਸਾਲਾਂ ਬਾਅਦ ਬੇਟੀ ਜੰਨਮ ਲਿਆ ਹੈ ਅਤੇ ਉਹ ਮਾਂ ਦੇ ਬਿਨਾਂ ਨਹੀਂ ਰਹਿ ਸਕਦੀ ਹੈ। ਉਹ ਬੇਟੀ ਨੂੰ ਮਾਂ ਤੋਂ ਜੁਦਾ ਨਹੀਂ ਕਰ ਸਕਦੇ ਹਨ। ਕੱਲ ਉਮੈਰਾ ਰਫ਼ੀਕ ਆਪਣੇ ਪਤੀ ਅਤੇ ਬੇਟੀ ਨਾਲ ਵਾਹਗਾ ਬਾਰਡਰ ਚ ਭਾਰਤ ਜਾਣ ਲਈ ਪਹੁੰਚਣਗੇ। ਦੂਜੇ ਪਾਸੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਮਾਨੂਅਲ ਨਾਹਰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਮੈਰਾ ਦੇ ਪਰਿਵਾਰ ਨਾਲ ਵਾਪਸੀ ਲਈ ਪੱਤਰ ਲਿਖਿਆ ਹੈ। ਗ੍ਰਹਿ ਅਤੇ ਵਿਦੇਸ਼ ਮੰਤਰਾਲੇ ਨੂੰ ਵੀ ਉਮੈਰਾ ਦੇ ਸਪਰਿਵਾਰ ਨਾਲ ਆਉਣ ਦੀ ਇਜਾਜ਼ਤ ਦਿੱਤੇ ਜਾਣ ਦੀ ਅਪੀਲ ਕੀਤੀ ਹੈ। ਹੁਣ ਉਮੈਰਾ ਦਾ ਮਾਮਲਾ ਭਾਰਤ-ਸਰਕਾਰ ਦੇ ਰਹਿਮੋ ਕਰਮ ਤੇ ਨਿਰਭਰ ਕਰਦਾ ਹੈ।  ਹੁਣ ਵੇਖਣਾ ਹੈ ਕਿ ਭਾਰਤ ਸਰਕਾਰ ਮਾਂ ਬੇਟੀ ਨੂੰ ਇੱਕ ਦੂਜੇ ਤੋਂ ਜੁਦਾ ਕਰਦੀ ਹੈ ਜਾਂ ਮਾਂ ਨੂੰ ਵੀ ਨਾਲ ਭਾਰਤ ਆਉਣ ਦੀ ਇਜਾਜ਼ਤ ਦਿੰਦੀ ਹੈ। ਕੱਲ ਪਾਕਿਸਤਾਨ ਤੋਂ ਵਾਪਸ ਕਾਦੀਆਂ ਪਰਤਣ ਵਾਲੇ ਲੋਕਾਂ ਚ ਮੁਹੰਮਦ ਅਨਵਰ, ਫ਼ੋਜ਼ਿਆ ਨਸਰੀਨ, ਖੋਲਾ ਅਨਵਰ, ਰਫ਼ੀਕ ਅਹਿਮਦ ਅਤੇ ਆਇਸ਼ਾ ਤਯਬਾ ਦੇ ਨਾਂ ਲਿਸਟ ਚ ਸ਼ਾਮਿਲ ਹਨ। ਇਨ੍ਹਾਂ ਪਰਿਵਾਰਾਂ ਨੂੰ ਧਾਰਵੀਵਾਲ ਨੇੜੇ ਬਣੇ ਕੇਂਦਰ ਚ ਕਰੋਨਾਵਾਇਰਸ ਦੀ ਜਾਂਚ ਲਈ ਲੈ ਜਾਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਨੂੰ ਸੇਖਵਾਂ ਚ ਬਣੇ ਆਈਸੋਲੇਸ਼ਨ ਕੇਂਦਰ ਚ ਰੱਖੇ ਜਾਣ ਦੀ ਸੰਭਾਵਨਾ ਹੈ।

Zeen is a next generation WordPress theme. It’s powerful, beautifully designed and comes with everything you need to engage your visitors and increase conversions.