ਜੁਰਮ ਕਰਨ ਵਾਲਿਆਂ ਨੂੰ ਪਾਰਟੀ ਚ ਸ਼ਾਮਿਲ ਕਰਕੇ ਬਚਾਅ ਰਹੀ ਹੈ ਮੁਜਰਮਾਂ ਨੂੰ: ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਰਜ਼ਾਦਾ ਰੋਡ ਸਿੱਥਤ ਆਪਣੀ ਰਿਹਾਇਸ਼ ਗਾਹ ਤੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਪ੍ਰੈਸ ਕਾਨਫ਼ਰੰਸ ਚ ਅਵਤਾਰ ਸਿੰਘ ਉਰਫ਼ ਗਗਨ ਪੁਤੱਰ ਤਿਲਕ ਰਾਜ ਵਾਸੀ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਸ ਉਤੇ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਚ 14 ਅਪ੍ਰੈਲ 2019 ਨੂੰ ਕੁੱਝ ਵਿਅਕਤੀਆਂ ਵੱਲੋਂ ਹਮਲਾ ਕਰਕੇ ਗੰਭੀਰ ਰੂਪ ਚ ਜ਼ਖ਼ਮੀ ਕਰ ਦਿੱਤਾ ਸੀ। ਇਸ ਮਾਮਲੇ ਚ ਉਸ ਸਮੇਂ ਦੇ ਐਸ ਐਚ ਉ ਪਰਮਿੰਦਰ ਸਿੰਘ ਸਿਧੂ ਨੇ ਕਥਿਤ ਦੋਸ਼ੀ ਕੋਲੋਂ ਪੈਸੇ ਲੈਕੇ ਅਤੇ ਦੋਸ਼ੀਆਂ ਨੂੰ ਕਾਂਗਰਸ ਚ ਸ਼ਾਮਿਲ ਕਰਵਾਕੇ ਪਰਚੇ ਤੋਂ ਮੁੱਖ ਦੋਸ਼ੀ ਦਵਿੰਦਰਜੀਤ ਸਿੰਘ ਉਰਫ਼ ਮੋਲਾ ਦਾ ਨਾਂ ਕਟਵਾ ਦਿੱਤਾ ਸੀ। ਇੱਸ ਮਾਮਲੇ ਚ ਕਾਦੀਆਂ ਪੁਲੀਸ ਨੇ ਦਵਿੰਦਰਜੀਤ ਸਿੰਘ, ਬਿਕਰਮਜੀਤ ਸਿੰਘ ਉਰਫ਼ ਵਿੱਕੀ ਬਿਆਸ ਵਾਲਾ, ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਘੁੱਲਾ ਦੇ ਵਿਰੁੱਧ ਐਫ਼ ਆਈ ਆਰ ਨੰਬਰ 31 ਮਿਤੀ 21-04-2019 ਨੂੰ ਧਾਰਾ 452, 326, 323, 506, 148 ਅਤੇ 149 ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਉਸਨੇ ਕਿਹਾ ਕਿ ਪੁਲੀਸ ਅੱਜੇ ਤੱਕ ਕਥਿਤ ਦੋਸ਼ਿਆਂ ਨੂੰ ਫ਼ੜਨ ਚ ਕਾਮਯਾਬ ਨਹੀਂ ਹੋ ਸਕੀ ਹੈ। ਦੂਜੇ ਪਾਸੇ ਅਕਾਲੀ ਦਲ (ਬਾਦਲ) ਦੇ ਕੌਮੀ ਜਥੇਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਨੇ ਕਿਹਾ ਹੈ ਕਿ ਜੁਰਮ ਕਰਕੇ ਜੇ ਦੋਸ਼ੀ ਪੁਲੀਸ ਨੂੰ ਪੈਸੇ ਦਿੰਦਾ ਹੈ ਅਤੇ ਕਾਂਗਰਸ ਚ ਸ਼ਾਮਿਲ ਹੋ ਜਾਂਦਾ ਹੈ ਤਾਂ ਉਸਦਾ ਨਾਂ ਪਰਚੇ ਤੋਂ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ  ਕਿਹਾ ਕਿ ਕਥਿਤ ਦੋਸ਼ੀ ਸ਼ਰੇਆਮ ਘੁੰਮ ਫ਼ਿਰ ਰਹੇ ਹਨ। ਉਨ੍ਹਾਂ ਪੁਲੀਸ ਨੂੰ ਕਥਿਤ ਦੋਸ਼ਿਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਸੀਂ ਥਾਣੇ ਦਾ ਘੇਰਾਉ ਕਰਨਾ ਸੀ ਪਰ ਕੋਵਿਡ-19 ਦੇ ਚਲਦੀਆਂ ਉਹ ਪ੍ਰੈਸ ਰਾਹੀਂ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਕੇ ਇਨਸਾਫ਼ ਚਾਹੁੰਦੇ ਹਨ।

ਜਦੋਂ ਇਸ ਮਾਮਲੇ ਦੇ ਸਬੰਧ ਚ ਥਾਣਾ ਮੁੱਖੀ ਕਾਦੀਆਂ ਸ਼੍ਰੀ ਬਲਜਿੰਦਰ ਸਿੰਘ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਂਵੇ ਪਾਰਟੀਆਂ ਦਾ ਕਰਾਸ ਪਰਚਾ ਹੋਇਆ ਸੀ। ਜਾਂਚ ਤੋਂ ਬਾਅਦ ਅਵਤਾਰ ਸਿੰਘ, ਉਸਦੇ ਸਾਥੀ ਅਤੇ ਦਵਿੰਦਰਜੀਤ ਸਿੰਘ ਦਾ ਨਾਂ ਪਰਚੇ ਤੋਂ ਕੱਟ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਹਾਲ ਦੀ ਘੜੀ ਹੀ ਕਾਦੀਆਂ ਥਾਣਾ ਦਾ ਚਾਰਜ ਸੰਭਾਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਇੱਸ ਮਾਮਲੇ ਦੀ ਜਾਂਚ ਐਸ ਪੀ (ਡੀ) ਬਟਾਲਾ ਕਰ ਰਹੇ ਹਨ। ਇੱਹ ਜਾਂਚ ਪਰਨੀਤ ਕੌਰ ਸਾਂਸਦ ਨੂੰ ਅਵਤਾਰ ਸਿੰਘ ਵੱਲੋਂ ਲਿਖੀ ਚਿਠੀ ਤੋਂ ਬਾਅਦ ਚੱਲ ਰਹੀ ਹ੍ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਾਮਲੇ ਚ ਕਥਿਤ ਦੋਸ਼ਿਆਂ ਦੀ ਜ਼ਮਾਨਤ ਵੀ ਹੋਈ ਹੈ। ਜੇ ਕੋਈ ਦੋਸ਼ੀ ਬਿਨਾਂ ਜ਼ਮਾਨਤ ਦੇ ਪਾਇਆ ਗਿਆ ਤਾਂ ਉਸਦੀ ਗ੍ਰਿæਫ਼ਤਾਰੀ ਲਈ ਕਾਰਵਾਈ ਕੀਤੀ ਜਾਵੇਗੀ।

Zeen is a next generation WordPress theme. It’s powerful, beautifully designed and comes with everything you need to engage your visitors and increase conversions.