ਕਾਦੀਆਂ ਦੇ ਤਾਹਿਰ ਮਜੀਦ ਨੇ ਯੁਪੀ ਪਬਲਿਕ ਸਰਵਿਸ ਕਮੀਸ਼ਨ ਦੀ ਪ੍ਰੀਖਿਆ ਪਾਸ ਕੀਤੀ

ਕਾਦੀਆਂ ਵਾਸੀ ਤਾਹਿਰ ਅਹਿਮਦ ਮਜੀਦ ਨੇ ਯੁਪੀ ਪਬਲਿਕ ਸਰਵਿਸ ਕਮੀਸ਼ਨ ਦੀ ਪ੍ਰੀਖਿਆ ਪਾਸ ਕਰ ਲਈ ਹੈ। ਅਤੇ ਉਨ੍ਹਾਂ ਦੀ ਨਿਯੁਕਤੀ ਕਮਰਸ਼ੀਅਲ ਟੈਕਸ ਆਫ਼ਿਸਰ ਦੇ ਰੂਪ ਚ ਹੋਵੇਗੀ। ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਤਾਹਿਰ ਮਜੀਦ ਨੇ ਦੱਸਿਆ ਕਿ ਉਹ ਆਈ ਏ ਐਸ ਆਫ਼ਿਸਰ ਬਨਣਾ ਚਾਹੁੰਦਾ ਹੈ। ਅਤੇ ਉਹ ਇਸਦੀ ਪ੍ਰੀਖਿਆ ਦੇਣ ਦੀ ਤਿਆਰੀ ਕਰ ਰਿਹਾ ਹੈ। ਉਸਨੇ ਅੱਗੇ ਦੱਸਿਆ ਕਿ ਉਸਦੇ ਪਿਤਾ ਮਜੀਦ ਅਹਿਮਦ ਖ਼ਾਨ ਨੇ ਉਸਨੂੰ ਸਲਾਹ ਦਿੱਤੀ ਸੀ ਕਿ ਉਹ ਆਈ ਏ ਐਸ ਦੀ ਤਿਆਰੀ ਦੇ ਨਾਲ ਨਾਲ ਸਟੇਟ ਪਬਲਿਕ ਸਰਵਿਸ ਕਮੀਸ਼ਨ ਦੀ ਪ੍ਰੀਖਿਆ ਵੀ ਦੇਵੇ। ਜਿਸਤੇ ਉਸਨੇ ਇਹ ਪ੍ਰੀਖਿਆ ਦਿਤੀ ਅਤੇ ਉਸਦਾ ਕਮਰਸ਼ੀਅਲ ਟੈਕਸ ਆਫ਼ਿਸਰ ਲਈ 73ਵਾਂ ਰੈਂਕ ਆਇਆ ਹੈ। ਮਜੀਦ ਖ਼ਾਂ ਸਾਬਕਾ ਫੌæਜੀ ਅਧਿਕਾਰੀ ਅਤੇ ਟੀਚਰ ਹਨ। ਉਨ੍ਹਾਂ ਦੀ ਇੱਛਾ ਸੀ ਕਿ ਉਨ੍ਹਾਂ ਦਾ ਪੁੱਤਰ ਵੀ ਦੇਸ਼ ਲਈ ਸੇਵਾ ਕਰੇ। ਇਹ ਇੱਛਾ ਅੱਜ ਪੂਰੀ ਹੋ ਗਈ ਹੈ।

Zeen is a next generation WordPress theme. It’s powerful, beautifully designed and comes with everything you need to engage your visitors and increase conversions.