ਭਾਰਤ ਚ ਵਿਆਹੀ ਪਾਕਿਸਤਾਨੀ ਵਿਹਾਂਦੜਾ ਨੇ ਲਾਹੋਰ ਮੋਟਰ-ਵੇ ਤੇ ਹੋਏ ਬਲਾਤਕਾਰ ਦੀ ਨਿੰਦਾ ਕੀਤਾ

ਬੀਤੀ ਦਿਨੀਂ ਪਾਕਿਸਤਾਨ ਮੂਲ ਦੀ ਫ੍ਰੈਚ ਨਾਗਰਿਕ ਦਾ ਲਾਹੋਰ-ਗੁਜਰਾਂਵਾਲ ਮੋਟਰ-ਵੇ ਤੇ ਹੋਏ ਸਾਮੂਹਿਕ ਬਲਾਤਕਾਰ ਦੀ ਨਿੰਦਾ ਕੀਤੀ ਹੈ। ਸਿਆਲਕੋਟ ਦੀ ਰਹਿਣ ਵਾਲੀ ਪਾਕਿਸਤਾਨੀ ਵਿਹਾਂਦੜ ਕਿਰਨ ਨੇ ਕਿਹਾ ਹੈ ਕਿ ਇੱਕ ਇਸਲਾਮੀ ਮੁਲਕ ਚ ਅਜਿਹੀ ਘਟਨਾ ਦੇ ਵਾਪਰਨ ਨਾਲ ਸਾਬਤ ਹੁੰਦਾ ਹੈ ਕਿ ਅੱਜ ਪਾਕਿਸਤਾਨ ਤੋਂ ਇਸਲਾਮ ਧਰਮ ਖ਼ਤਮ ਹੋ ਚੁੱਕਾ ਹੈ। ਹੁਣ ਉਥੇ ਕਟੜਵਾਦ, ਅੱਤਵਾਦ ਅਤੇ ਬਲਾਤਕਾਰੀਆਂ ਦਾ ਹੀ ਬੋਲਬਾਲਾ ਹੈ। ਉਸਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਪਾਕਿਸਤਾਨ ਚ ਔਰਤ ਸੁਰਖਿਅਤ ਨਹੀਂ ਹੈ। ਅਤੇ ਉਥੇ ਇਸਲਾਮ ਧਰਮ ਦਾ ਰਾਜਨੀਤਿਕ ਮਕਸਦ ਲਈ ਇਸਤੇਮਾਲ ਹੋ ਰਿਹਾ ਹੈ। ਇੱਕ ਹੋਰ ਪਾਕਿਸਤਾਨੀ ਨਾਗਰਿਕ ਸੁਮਨ ਦਾ ਕਹਿਣਾ ਹੈ ਕਿ ਭਾਰਤ ਚ ਮਹਿਲਾ ਨੂੰ ਜੋ ਮਾਨ ਸਤਕਾਰ ਹਾਸਿਲ ਹੈ ਉਹ ਪਾਕਿਸਤਾਨ ਚ ਨਹੀਂ ਹੈ। ਦੂਜੇ ਪਾਸੇ ਇੱਕ ਹੋਰ  ਪਾਕਿਸਤਾਨੀ ਯੁਵਤੀ ਸੁਮਨ ਜਿਸਦਾ ਵਿਆਹ ਸ਼੍ਰੀ ਹਰਗੋਬਿੰਦਪੁਰ ਨਿਵਾਸੀ ਅਮਿਤ ਨਾਲ ਹੋਣਾ ਹੈ ਉਸਦੇ ਮੰਗੇਤਰ ਨੇ ਪਾਕਿਸਤਾਨ ਚ ਰਹਿੰਦੀਆਂ ਮਹਿਲਾਂਵਾ ਦੀ ਸੁਰਖਿਆ ਨੂੰ ਲੈਕੇ ਚਿੰਤਾ ਪ੍ਰਗਟ ਕੀਤੀ ਹੈ। ਉਸਨੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਤੋਂ ਮੰਗ ਕੀਤੀ ਹੈ ਕਿ ਉਸਦੀ ਹੋਣ ਵਾਲੀ ਪਤਨੀ ਨੂੰ ਤੁਰੰਤ ਭਾਰਤ ਦਾ ਵੀਜ਼ਾ ਜਾਰੀ ਕੀਤਾ ਜਾਵੇ। ਇਸੇ ਤਰ੍ਹਾਂ ਕਮਲ ਕੁਮਾਰ ਵਾਸੀ ਜਲੰਧਰ ਦੀ ਪਤਨੀ ਸਮਾਇਲਾ ਨੇ ਵੀ ਮੰਗ ਕੀਤੀ ਹੈ ਕਿ ਜੋ ਵੀ ਪਾਕਿਸਤਾਨੀ ਯੁਵਤੀਆਂ ਭਾਰਤ ਚ ਆਪਣੇ ਵਿਆਹ ਹੋਣ ਦੀ ਉਡੀਕ ਚ ਹਨ ਉਨ੍ਹਾਂ ਨੂੰ ਤੁਰੰਤ ਭਾਰਤ ਦਾ ਵੀਜ਼ਾ ਜਾਰੀ ਕੀਤਾ ਜਾਵੇ। ਉਸਨੇ ਕਿਹਾ ਹੈ ਕਿ ਪਾਕਿਸਤਾਨ ਮੁਸਲਿਮ ਦੇਸ਼ ਹੋਣ ਦੇ ਬਾਵਜੂਦ ਮਹਿਲਾਂਵਾ ਲਈ ਸੁਰਖਿਅਤ ਨਹੀਂ ਹੈ। ਇੱਸ ਲਈ ਉਹ ਚਾਹੁੰਦੀ ਹੈ ਕਿ ਜਿਨ੍ਹੀਂ ਜਲਦੀ ਹੋ ਸਕੇ ਉਹ ਭਾਰਤ ਆਕੇ ਆਪਣਾ ਘਰ ਆਬਾਦ ਕਰ ਸਕੇ।

Zeen is a next generation WordPress theme. It’s powerful, beautifully designed and comes with everything you need to engage your visitors and increase conversions.