ਨਗਰ ਕੋਂਸਲ ਕਾਦੀਆਂ ਨੇ ਚਲਾਇਆ ਨਾਜਾਇਜ਼ ਖੋਖਿਆਂ ਤੇ ਪੰਜਾ

ਨਗਰ ਕੋਂਸਲ ਕਾਦੀਆਂ ਸਾਹਮਣੇ ਬਣੇ ਤਿੰਨ ਖੋਖਿਆ ਤੇ ਸਥਾਨਕ ਪ੍ਰਸ਼ਾਸਨ ਨੇ ਪੀਲਾ ਪੰਜਾ ਚਲਾ ਦਿੱਤਾ। ਇੱਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਨਗਰ ਕੋਂਸਲ ਕਾਦੀਆਂ ਦੇ ਈ ਉ ਸ਼੍ਰੀ ਬ੍ਰਿਜ ਮੋਹਨ ਤ੍ਰਿਪਾਠੀ ਨੇ ਦੱਸਿਆ ਕਿ

ਕੋਂਸਲ ਵੱਲੋਂ ਸ਼ਹਿਰ ਚ ਤਿੰਨ ਦਿਨ ਪਹਿਲਾਂ ਮੁਨਾਦੀ ਕਰਵਾ ਦਿੱਤੀ ਗਈ ਸੀ ਕਿ ਜਿਨ੍ਹਾਂ ਨੇ ਵੀ ਬਾਜ਼ਾਰਾਂ ਚ ਨਾਜਾਇਜ਼ ਤੌਰ ਤੇ ਦੁਕਾਨਾਂ ਵਧਾਇਆਂ ਹਨ ਉਹ ਹਟਾ ਲੈਣ ਵਰਨਾ ਪ੍ਰਸ਼ਾਸਨ ਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ। ਜਿਸਤੇ ਅੱਜ ਨਗਰ ਕੋਂਸਲ ਦੇ ਦਫ਼ਤਰ ਦੇ ਸਾਹਮਣੇ ਤਿੰਨ ਖੋਖਿਆ ਤੇ ਨਗਰ ਕੋਂਸਲ ਦੇ ਕਰਮਚਾਰੀਆਂ ਨੇ ਪੀਲਾ ਪੰਜਾ ਚਲਾ ਦਿੱਤਾ ਅਤੇ ਕਬਜ਼ੇ ਨੂੰ ਹਟਾਕੇ ਰਾਹ ਚੋੜਾ ਕਰ ਦਿੱਤਾ। ਇੱਸ ਮੋਕੇ ਤੇ ਭਾਰੀ ਪੁਲੀਸ ਫ਼ੋਰਸ ਤੇ ਅਧਿਕਾਰੀ ਮੋਜੂਦ ਸਨ। ਇੱਸ ਮੋਕੇ ਤੇ ਅਕਾਲੀ ਦਲ (ਬਾਦਲ) ਦੇ ਆਗੂ ਗੁਰਦਿਲਬਾਗ ਸਿੰਘ ਮਾਹਲ ਨੇ ਕਿਹਾ ਹੈ ਕਿ ਕਾਂਗਰਸ ਵੱਲੋਂ ਇਹ ਬਦਲੇ ਦੀ ਭਾਵਨਾ ਦੇ ਮੰਤਵ ਨਾਲ ਕਾਰਵਾਈ ਕੀਤੀ ਗਈ ਹੈ। ਖੋਖਿਆ ਨੂੰ ਢਾਉਣ ਤੋਂ ਪਹਿਲਾਂ ਖੋਖਾ ਮਾਲਿਕਾਂ ਨੂੰ ਨੋਟਿਸ ਭੇਜੇ ਜਾਣੇ ਚਾਹੀਦੇ ਸਨ। ਉਨ੍ਹਾਂ ਕਿਹਾ ਕਿ ਅੱਗੇ ਗ਼ਰੀਬ ਵਰਗ ਕਰੋਨਾ ਮਹਾਮਾਰੀ ਦਾ ਸ਼ਿਕਾਰ ਹੋਕੇ ਰੋਜ਼ੀ ਰੋਟੀ ਤੋਂ ਵਾਂਝਾ ਹੋ ਚੁਕਾ ਹੈ। ਤਾਂ ਦੂਜੇ ਪਾਸੇ ਕਾਂਗਰਸ ਗ਼ਰੀਬਾਂ ਦਾ ਹਨਨ ਕਰ ਰਹੀ ਹੈ। ਇਸੇ ਤਰਾਂ੍ਹ ਕਾਂਗਰਸੀ ਆਗੂ ਮਹਿੰਦਰਪਾਲ ਨੇ ਵੀ ਖੋਖੇ ਢਾਹੇ ਜਾਣ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਪਹਿਲਾਂ ਨੋਟਿਸ ਭੇਜਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਉਨ੍ਹਾਂ ਥਾਂਵਾ ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਜਿਥੇ ਨਾਜਾਇਜ਼ ਕਬਜ਼ੇ ਹਨ। ਦੂਜੇ ਪਾਸੇ ਨਗਰ ਕੋਂਸਲ ਕਾਦੀਆ ਦੇ ਈ ਉ ਸ਼੍ਰੀ ਬ੍ਰਿਜ ਮੋਹਨ ਤ੍ਰਿਪਾਠੀ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਚ ਸ਼ਹਿਰ ਚ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਮੁਹਿਮ ਚਲਾਈ ਜਾਵੇਗੀ। ਤਾਕਿ ਸ਼ਹਿਰ ਨੂੰ ਸੁੰਦਰ ਅਤੇ ਸਾਫ਼ ਰਖਿਆ ਜਾ ਸਕੇ ਅਤੇ ਜਨਤਾ ਨੂੰ ਪਾਰਕਿੰਗ ਲਈ ਥਾਂ ਮਿਲ ਸਕੇ।

Zeen is a next generation WordPress theme. It’s powerful, beautifully designed and comes with everything you need to engage your visitors and increase conversions.