ਮਹਿਲਾ ਤੋਂ ਪਰਸ ਅਤੇ ਨਕਦੀ ਖੋਹੀ, ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੂੰ ਮਿਲਣ ਲਈ ਬਟਾਲਾ ਤੋਂ ਕਾਦੀਆਂ ਆਏ ਸੀ ਮਹਿਲਾ

ਅੱਜ ਸਵੇਰੇ ਅਹਿਮਦੀਆ ਚੋਕ ਤੋਂ ਲੰਘ ਰਹੀ ਇੱਕ ਮਹਿਲਾ ਤੋਂ ਮੋਟਰ ਸਾਈਕਲ ਦੋ ਨੋਜਵਾਨਾਂ ਨੇ ਉਸਦਾ ਪਰਸ ਅਤੇ ਮੋਬਾਈਲ ਖੋਹ ਲਿਆ। ਇੱਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇੰਦਰਜੀਤ ਕੌਰ ਪਤਨੀ ਬਲਕਾਰ ਸਿੰਘ ਵਾਸੀ ਰਾਮ ਨਗਰ ਬਟਾਲਾ ਨੇ ਦੱਸਿਆ ਕਿ ਉਹ ਬਟਾਲਾ ਤੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਆਪਣੇ ਬੇਟੇ ਨੂੰ ਨੋਕਰੀ ਦਵਾਉਣ ਲਈ ਉਨ੍ਹਾਂ ਦੀ ਕੋਠੀ ਗਈ ਸੀ। ਉਹ ਕਈ ਵਾਰੀ ਕੈਬਨਿਟ ਮੰਤਰੀ ਕੋਲ ਆਪਣੇ ਬੇਟੇ ਦੇ ਲਈ ਨੋਕਰੀ ਵਾਸਤੇ ਫ਼ਰਿਆਦ ਕਰਨ ਜਾ ਚੁੱਕੀ ਹੈ।ਅੱਜ ਉਸਦੀ ਮੁਲਾਕਾਤ ਤ੍ਰਿਪਤ ਬਾਜਵਾ ਨਾਲ ਨਾ ਹੋ ਸਕੀ ਪਰ ਉਨ੍ਹਾਂ ਦੇ ਪੁੱਤਰ ਰਵਿਨੰਦਨ ਸਿੰਘ ਬਾਜਵਾ ਚੇਅਰਮੈਨ ਜ਼ਿਲਾ ਪਰਿਸ਼ਦ ਗੁਰਦਾਸਪੁਰ ਨਾਲ ਹੋਈ ਗਈ। ਮੁਲਾਕਾਤ ਮਗਰੋਂ ਉਹ ਜਦੋਂ ਨਵੀਂ ਸੜਕ ਅਹਿਮਦੀਆ ਚੌਕ ਕੋਲ ਪਹੁੰਚੀ ਤਾਂ ਇੱਕ ਮੋਟਰਸਾਈਕਲ ਤੇ ਸਵਾਰ ਦੋ ਨੋਜਵਾਨ ਜਿਨ੍ਹਾਂ ਚ ਇੱਕ ਪਗੜੀਧਾਰੀ ਅਤੇ ਦੂਜਾ ਮੋਨਾ ਸੀ ਉਸਦੇ ਨੇੜੇ ਆ ਗਏ ਅਤੇ ਉਸਦਾ ਮੋਬਾਈਲ ਅਤੇ ਪਰਸ ਖੋਹਕੇ ਫ਼ਰਾਰ ਹੋ ਗਏ। ਪਰਸ ਚ ਇੱਕ ਹਜ਼ਾਰ ਰੂਪਏ ਸੀ। ਮਹਿਲਾ ਕੋਲ ਬਟਾਲਾ ਜਾਣ ਦੇ ਲਈ ਕਿਰਾਇਆ ਤੱਕ ਨਹੀਂ ਬਚਿਆ ਜਿਸਤੇ ਇੱਕ ਮੁਸਲਿਮ ਵਿਅਕਤੀ ਨੇ ਬਟਾਲਾ ਜਾਣ ਲਈ ਮਹਿਲਾ ਨੂੰ ਕਿਰਾਇਆ ਦਿੱਤਾ। ਮਹਿਲਾ ਨੇ ਦੱਸਿਆ ਕਿ ਉਸ ਨੂੰ ਆਪਣਾ ਮੋਬਾਈਲ ਨੰਬਰ ਤੱਕ ਯਾਦ ਨਹੀਂ ਹੈ। ਉਹ ਬਟਾਲਾ ਜਾਕੇ ਨੰਬਰ ਲੈਕੇ ਫ਼ਿਰ ਪੁਲੀਸ ਨੂੰ ਇੱਸ ਘਟਨਾ ਬਾਰੇ ਸ਼ਿਕਾਇਤ ਦਰਜ ਕਰਵਾਏਗੀ। ਦੂਜੇ ਪਾਸੇ ਸਮਾਜਸੇਵਕ ਬਲਦੇਵ ਕੁਮਾਰ ਨੇ ਮਹਿਲਾ ਨੂੰ ਭਰੋਸਾ ਦਿੱਤਾ ਹੈ ਕਿ ਉਹ ਇੱਸ ਲੁੱੱਟ ਦੇ ਮਾਮਲੇ ਚ ਉਸਦੀ ਹਰ ਤਰ੍ਹਾਂ ਦੀ ਮਦਦ ਕਰਣਗੇ। ਇੱਹ ਘਟਨਾ ਮੋਕੇ ਤੇ ਲੱਗੇ ਕੈਮਰੇ ਚ ਕੈਦ ਹੋ ਗਈ ਹੈ।

Zeen is a next generation WordPress theme. It’s powerful, beautifully designed and comes with everything you need to engage your visitors and increase conversions.