ਕਾਦੀਆਂ ਨੇੜੇ ਆਸਮਾਨੀ ਬਿਜਲੀ ਡਿਗਣ ਕਾਰਨ ਨੋਜਵਾਨ ਦੀ ਹੋਈ ਮੌਤ

ਜਿਥੇ ਬਾਰਿਸ਼ ਰਾਹਤ ਲੈਕੇ ਆਉਂਦੀ ਹੈ ਉਥੇ ਕੁੱਝ ਲੋਕਾਂ ਲਈ ਇੱਹ ਜੀ ਦਾ ਜੰਜਾਲ ਬਣ ਜਾਂਦੀ ਹੈ। ਅੱਜ ਦੇਰ ਸ਼ਾਂਮ ਨੂੰ ਕਾਦੀਆਂ ਅਤੇ ਆਲੇ ਦੁਆਲੇ ਦੇ ਹਲਕੇ ਚ ਗਹਿਰੇ ਬਾਦਲ ਛਾ ਗਏ। ਅਤੇ ਜ਼ੋਰਦਾਰ ਬਿਜਲੀ ਕੜਕਨ ਸ਼ੁਰੂ ਹੋ ਗਈ। ਕਾਦੀਆਂ ਦੇ ਨੇੜਲੇ ਪਿੰਡ ਕਾਹਲਵਾਂ ਚ ਸਿਥਤ ਪੈਟਰੋਲ ਪੰਪ ਦੇ ਨਜ਼ਦੀਕ ਰਹਿੰਦੇ ਇੱਕ ਪਰਿਵਾਰ ਦੇ ਨੋਜਵਾਨ ਨੂੰ ਆਸਮਾਨੀ ਬਿਜਲੀ ਡਿਗਣ ਕਾਰਨ ਆਪਣੀ ਜਾਨ ਤੋਂ ਹੱਥ ਧੋਣੇ ਪਏ। ਪ੍ਰਾਪਤ ਜਾਣਕਾਰੀ ਮੁਤਾਬਿਕ ਰੋਬਿਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਤਹਸੀਲਦਾਰਾਂ ਦਾ ਖੁਹ ਦੇ ਉਤੇ ਆਸਮਾਨੀ ਬਿਜਲੀ ਡਿੱਗ ਗਈ। ਅਤੇ ਮੋਕੇ ਤੇ ਹੀ ਉਸਦੀ ਮੌਤ ਹੋ ਗਈ। ਉਸਨੇ ਜਿਹੜੇ ਕਪੜੇ ਪਹਿਨੇ ਹੋਏ ਸਨ ਉਸਦੇ ਚੀਥੜੇ ਉਡ ਗਏ। ਇੱਸ ਨੋਜਵਾਨ ਦੀ ਮੌਤ ਤੇ ਪਿੰਡ ਚ ਸੋਗ ਦੀ ਲਹਿਰ ਪੈਦਾ ਹੋ ਗਈ ਹੈ।

Zeen is a next generation WordPress theme. It’s powerful, beautifully designed and comes with everything you need to engage your visitors and increase conversions.