ਭਾਰਤੀ ਨਾਗਰਿਕਤਾ ਨੂੰ ਲੈਕੇ ਲਾਲਫ਼ੀਤਾਸ਼ਾਹੀ ਦੇ ਰਹੀ ਹੈ ਪਾਕਿਸਤਾਨੀ ਵਿਹਾਂਦੜਾ ਨੂੰ ਮਾਨਸਿਕ ਪੀੜਾ

ਭਾਰਤ ਚ ਵਿਆਹੀਆਂ ਪਾਕਿਸਤਾਨੀ ਵਿਹਾਂਦੜਾਂ ਜੋ ਭਾਰਤੀ ਨਾਗਰਿਕਤਾ ਹਾਸਿਲ ਕਰਨ ਦਾ ਹੱਕ ਰਖਦੀਆਂ ਹਨ ਅਤੇ ਉਨ੍ਹਾਂ ਸਾਰੀ ਲੋੜੀਂਦੀ ਕਾਗ਼ਜ਼ੀ ਕਾਰਵਾਈ ਪੂਰੀਆਂ ਕਰਦੇ ਹੋਏ ਨਾਗਰਿਕਤਾ ਦਾ ਆਵੇਦਨ ਕੀਤਾ ਹੋਇਆ ਹੈ। ਪਰ ਲਾਲਫ਼ੀਤਾ ਸ਼ਾਹੀ ਇਨ੍ਹਾਂ ਪਾਕਿਸਤਾਨੀ ਵਿਹਾਂਦੜਾਂ ਨੂੰ ਮਾਨਸਿਕ ਤੌਰ ਤੇ ਕਾਫ਼ੀ ਤੰਗ ਅਤੇ ਪ੍ਰੇਸ਼ਾਨ ਕਰ ਰਹੀ ਹੈ। ਭਾਰਤੀ ਨਾਗਕਿਤਾ ਦੇ ਆਵੇਦਨ ਨੂੰ ਅਪਲਾਈ ਕੀਤੇ 6 ਸਾਲ ਤੋਂ ਵੀ ਵੱਧ ਸਮਾਂ ਗੁਜ਼ਰ ਚੁੱਕਾ ਹੈ ਪਰ ਅਜੇ ਤੱਕ ਇਨ੍ਹਾਂ ਨੂੰ ਜਾਣਬੁੱਝਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦਕਿ ਨਿਯਮਾਂ ਅਨੁਸਾਰ 8 ਮਹੀਨੇ ਦੇ ਅੰਦਰ ਅੰਦਰ ਭਾਰਤੀ ਨਾਗਰਿਕਤਾ ਦਿੱਤੇ ਜਾਣ ਪ੍ਰਵਾਧਾਨ ਹੈ। ਪਾਕਿਸਤਾਨੀ ਵਿਹਾਂਦੜ ਅਮਤੁਲ ਬਾਸਿਤ ਨੇ ਸਨ 2017 ਚ ਭਾਰਤੀ ਨਾਗਰਿਕਤਾ ਲਈ ਆਵੇਦਨ ਦਿੱਤਾ ਸੀ। ਨਿਯਮਾਂ ਅਨੁਸਾਰ ਉਨ੍ਹਾਂ ਨੂੰ 8 ਮਹੀਨੇ ਦੇ ਅੰਦਰ ਨਾਗਰਿਕਤਾ ਮਿਲ ਜਾਣੀ ਚਾਹੀਦੀ ਸੀ। ਉਨ੍ਹਾਂ ਦਾ ਪਾਕਿਸਤਾਨੀ ਪਾਸਪੋਰਟ ਦੀ ਮਿਆਦ 2020 ਚ ਖ਼ਤਮ ਹੋ ਗਈ। ਪਾਕਿਸਤਾਨ ਹਾਈਕਮਿਸ਼ਨ ਨਵੀਂ ਦਿੱਲੀ ਚ ਉਨ੍ਹਾਂ ਨੇ ਨਵਾਂ ਪਾਸਪੋਰਟ ਐਮਰਜੈਂਸੀ ਬਣਾਉਨ ਲਈ ਦਿੱਤਾ ਪਰ ਪਾਕਿਸਤਾਨੀ ਦੂਤਾਵਾਸ ਨੇ ਅੱਜੇ ਤੱਕ ਉਨ੍ਹਾਂ ਨੂੰ ਇੱਸ ਕਰਕੇ ਪਾਸਪੋਰਟ ਨਹੀਂ ਦਿੱਤਾ ਕਿਉਂਕਿ ਅਮਤੁਲ ਬਾਸਿਤ ਨੇ ਪਾਸਪੋਰਟ ਫ਼ਾਰਮ ਚ ਆਪਣੇ ਆਪਨੂੰ ਮੁਸਲਮਾਨ ਦੱਸਿਆ ਸੀ ਅਤੇ ਅਹਿਮਦੀਆ ਮੁਸਲਿਮ ਜਮਾਤ ਦੇ ਸੰਸਥਾਪਕ ਨੂੰ ਇਮਾਮ ਮਹਿਦੀ ਮੰਨਿਆ ਸੀ। ਜਿਸ ਕਰਕੇ ਲਗਪਗ 8 ਮਹੀਨਿਆਂ ਤੋਂ ਉਹ ਜਿਥੇ ਆਪਣੇ ਪਾਸਪੋਰਟ ਦੀ ਇੰਤਜ਼ਾਰ ਚ ਹਨ ਉਥੇ ਆਪਣੇ ਵੀਜ਼ੇ ਦੇ ਵਾਧੇ ਅਤੇ ਭਾਰਤੀ ਨਾਗਰਿਕਤਾ ਦਾ ਸਰਟੀਫ਼ੀਕੇਟ ਲੈਣ ਦੇ ਇੰਤਜ਼ਾਰ ਚ ਹਨ। ਪਾਕਿਸਤਾਨ ਚ ਅਹਿਮਦੀਆ ਮੁਸਲਮਾਨਾਂ ਨੂੰ ਨਾਨ-ਮੁਸਲਿਮ ਘੋਸ਼ਿਤ ਕੀਤਾ ਗਿਆ ਹੈ। ਇੱਸੇ ਤਰ੍ਹਾਂ ਇੱਕ ਹੋਰ ਕੇਸ ਚ ਰੁਕਈਆਂ ਖ਼ਾਨਮ ਦੀ ਭਾਰਤੀ ਨਾਗਰਿਕਤਾ ਦੇ ਆਵੇਦਨ ਨੁੰ 4 ਸਾਲ ਤੋਂ ਵੱਧ ਦਾ ਸਮਾਂ ਗੁਜ਼ਰ ਚੱਕਾ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਗਈ। ਇੱਕ ਹੋਰ ਮਾਮਲੇ ਚ ਇੱਕ ਪਾਕਿਸਤਾਨੀ ਵਿਹਾਂਦੜ ਨੇ ਆਪਣੀ ਪਾਕਿਸਤਾਨੀ ਨਾਗਰਿਕਤਾ ਵੀ ਛੱਡ ਦਿੱਤੀ ਹੈ ਪਰ ਨਵੀਂ ਦਿਲੀ ਚ ਗ੍ਰਹਿ ਮੰਤਰਾਲੇ ਦੇ ਇੱਕ ਡਾਈਰੈਕਟਰ ਨੂੰ ਪਾਕਿਸਤਾਨ ਪਸੰਦ ਨਹੀਂ ਇੱਸ ਕਰਕੇ ਮੈਰਿਜ ਰਟਿਸਟਰਡ ਕਰਵਾਉਣ ਲਈ ਕਿਹਾ ਗਿਆ ਹੈ। ਇੱਸ ਸਬੰਚ ਪਾਕਿਸਤਾਨੀ ਵਿਹਾਂਦੜਾਂ ਚਾਹੁੰਦੀਆਂ ਹਨ ਉਨ੍ਹਾਂ ਦੀ ਆਵਾਜ਼ ਮਹਿਲਾ ਕਮੀਸ਼ਨ ਪੰਜਾਬ ਬਣਕੇ ਨਿਕਲੇ।ਅਤੇ ਉਹ ਇੱਸ ਮਾਮਲੇ ਨੂੰ ਉਚੇ ਪੱਧਰ ਤੇ ਚੁਕਣ।

Zeen is a next generation WordPress theme. It’s powerful, beautifully designed and comes with everything you need to engage your visitors and increase conversions.