ਕਾਦੀਆਂ ਚ ਬੈਟਰੀਆਂ ਦੀ ਦੁਕਾਨ ਨੂੰ ਲੱਗੀ ਅੱਗ, ਲਖਾਂ ਰੁਪਏ ਦਾ ਨੁਕਸਾਨ

ਅੱਜ ਸਵੇਰੇ ਪ੍ਰਭਾਕਰ ਚੋਕ ਸਿੱਥਤ ਇਕ ਬੈਟਰੀਆਂ ਦੀ ਦੁਕਾਨ ਨੂੰ ਅੱਗ ਲਗ ਗਈ। ਅੱਗ ਲਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਲਲਿਤ ਕੁਮਾਰ ਉਰਫ਼ ਰੋਮੀ ਮਹਾਜਨ ਜੋਕਿ ਪ੍ਰਭਾਕਰ ਚੋਕ ਨੇੜੇ ਬੈਟਰੀਆਂ ਦਾ ਕਾਰੋਬਾਰ ਕਰਦੇ ਹਨ ਉਨ੍ਹਾਂ ਦੀ ਦੁਕਾਨ ਨੂੰ ਅਚਾਨਕ ਅੱਗ ਲਗ ਗਈ। ਇੱਸ ਸਬੰਧ ਚ ਰੋਮੀ ਮਹਾਜਨ ਨੇ ਦੱਸਿਆ ਕਿ

ਕਿਸੇ ਨੇ ਉਸਨੂੰ ਸਵੇਰੇ ਫ਼ੋਨ ਰਾਹੀਂ ਸੂਚਨਾ ਦਿੱਤੀ ਕਿ ਉਸਦੀ ਦੁਕਾਨ ਦੇ ਅੰਦਰੋਂ ਧੁਆਂ ਨਿਕਲ ਰਿਹਾ ਹੈ। ਜਦੋਂ ਉਸਨੂੰ ਆਪਣੀ ਦੁਕਾਨ ਦਾ ਸ਼ਟਰ ਖੋਲਿਆ ਤਾਂ ਦੁਕਾਨ ਅੰਦਰ ਅੱਗ ਲਗੀ ਹੋਈ ਸੀ। ਪੁਲੀਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਜਿਸਤੇ ਤੁਰੰਤ ਪੁਲੀਸ ਮੋਕੇ ਤੇ ਪਹੁੰਚ ਗਈ। ਬਟਾਲਾ ਸਿੱਥਤ ਫ਼ਾਈਰ ਬ੍ਰਿਗੇਡ ਅਧਿਕਾਰੀਆਂ ਨੂੰ ਵੀ ਅੱਗ ਲਗਣ ਬਾਰੇ ਸੂਚਿਤ ਕੀਤਾ ਗਿਆ। ਜਿਸਤੇ ਲਗਪਗ ਪੋਨੇ ਦੋ ਘੰਟੇ ਬਾਅਦ ਫ਼ਾਈਰ ਬ੍ਰਿਗੇਡ ਦੀ ਗੱਡੀ ਪਹੁੰਚ ਕੇ ਅੱਗ ਬੁਝਾਉਣ ਚ ਜੁੱਟ ਗਈ। ਨਗਰ ਕੋਂਸਲ ਦੇ ਅਧਿਕਾਰੀ ਵੀ ਸਹਿਯੋਗ ਲਈ ਮੋਕੇ ਤੇ ਪਹੁੰਚ ਗਏ। ਕਾਫ਼ੀ ਜਦੋਜਹਿਦ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ। ਅੱਗ ਦੋਰਾਣ ਕਈ ਬੈਟਰੇ ਧਮਾਕੇ ਨਾਲ ਉਡ ਗਏ। ਜਦਕਿ ਦੁਕਾਨ ਲਗਪਗ ਪੂਰੀ ਤਰ੍ਹਾਂ ਜਲਕੇ ਤਬਾਹ ਹੋ ਗਈ। ਲਲਿਤ ਕੁਮਾਰ ਨੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਦੀਆਂ ਚ ਦਮਕਲ ਵਿਭਾਗ ਦੀ ਗੱਡੀ 24 ਘੰਟੇ ਮੋਜੂਦ ਰਹਿਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਅੱਗ ਲਗਣ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

 

Zeen is a next generation WordPress theme. It’s powerful, beautifully designed and comes with everything you need to engage your visitors and increase conversions.