ਖੇਲੋ ਇੰਡੀਆ ਵੇਟਲਿਫ਼ਟਰ ਗੋਲਡ ਮੈਡਲਿਸਟ ਨਵਦੀਪ ਕੌਰ ਟੁੱਟੀ ਛੱਤ ਹੇਠ ਰਹਿਣ ਨੂੰ ਮਜਬੂਰ

ਇੱਕ ਪਾਸੇ ਜਿਥੇ ਅੋਲੰਪਿਕ ਵਿੱਚ ਸੋਨੇ,ਚਾਂਦੀ ਅਤੇ ਕਾਂਸੇ ਦੇ ਪਦਕ ਜਿਤਣ ਵਾਲੇ ਜਾਂ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਹਾਰਨ ਵਾਲੇ ਖਿਡਾਰੀਆਂ ਤੇ ਸਰਕਾਰ ਵੱਲੋਂ ਧੰਨਵਰਸ਼ਾ ਕੀਤੀ ਜਾ ਰਹੀ ਹੈ। ਅਤੇ ਪ੍ਰਧਾਨ ਮੰਤਰੀ ਆਪ ਖਿਡਾਰੀਆਂ ਨੂੰ ਵੀਡਿਉ ਕਾਲ ਰਾਹੀਂ ਮੁਬਾਰਕਬਾਦ ਦੇਕੇ ਉਨ੍ਹਾਂ ਦਾ ਹੋਸਲਾ ਵੱਧਾ ਰਹੇ ਹਨ। ਉਥੇ ਪੰਜਾਬ ਦੀ ਪ੍ਰਤਾਪ ਗੜ ਸ਼੍ਰੀ ਹਰਗੋਬਿੰਦਪੁਰ ਦੀ ਰਹਿਣ ਵਾਲੀ ਵੇਟਲਿਫ਼ਟਰ

ਸ਼੍ਰੀਮਤਿ ਨਵਦੀਪ ਕੌਰ ਜੋਕਿ ਅੰਡਰ-17 ਵਿੱਚ ਖੇਲੋ ਇੰਡੀਆ ਵਿੱਚ ਸੋਨ ਤਮਗ਼ਾ ਪ੍ਰਾਪਤ ਕਰ ਚੁੱਕੀ ਹੈ। ਉਹ ਬਿਨਾਂ ਛੱਤ ਦੇ ਰਹਿਣ ਨੂੰ ਮਜਬੂਰ ਹੈ। ਨਵਦੀਪ ਕੌਰ ਦੇ ਘਰ ਦੀ ਕਾਫ਼ੀ ਖ਼ਸਤਾ ਹਾਲਤ ਹੋ ਚੁਕੀ ਹੈ। ਗ਼ਰੀਬੀ ਦੇ ਚਲਦੇ ਉਹ ਆਪਣੇ ਘਰ ਦੀ ਛੱਤ ਤੱਕ ਠੀਕ ਨਹੀਂ ਕਰਵਾ ਸਕਦੀ ਹੈ। ਨਵਦੀਪ ਨੇ ਦੱਸਿਆ ਉਸਨੂੰ ਬਚਪਨ ਤੋਂ ਖੇਡਾਂ ਦਾ ਬਹੁਤ ਸ਼ੋਕ ਸੀ। ਉਹ ਪੜਾਈ ਦੇ ਨਾਲ ਨਾਲ ਵੇਟ ਲਿਫ਼ਟਿੰਗ ਕਰਦੀ ਰਹੀ। ਆਪਣੇ ਕੋਚ ਬਲਦੇਵ ਸਿੰਘ ਅਤੇ ਮਾਮਾ ਜਗਦੇਵ ਰਾਜ ਵੱਲੋਂ ਹੋਸਲਾ ਅਫ਼ਜ਼ਾਈ ਕਰਨ ਤੇ ਉਹ ਖੇਲੋ ਇੰਡੀਆ ਵਿੱਚ ਸੋਨ ਤਮਗ਼ਾ ਜਿੱਤਕੇ ਲਿਆਈ ਹੈ। ਗ਼ਰੀਬੀ ਦੇ ਚਲਦੀਆਂ ਉਸਨੂੰ ਆਪਣੀ ਖੁਸ਼ੀਆਂ ਦਬਾਉਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਘਰ ਦੀ ਛੱਤ ਨੂੰ ਡਿਗੇ ਇੱਕ ਸਾਲ ਹੋ ਗਿਆ ਹੈ। ਪਰ ਪੈਸੇ ਨਾ ਹੋਣ ਕਾਰਨ ਉਹ ਉਸਨੂੰ ਬਣਾ ਨਹੀਂ ਸਕਦੀ ਹੈ। ਉਸਦੇ ਪਿਤਾ ਦਾ ਪੈਰ ਖ਼ਰਾਬ ਹੋ ਚੁਕਾ ਹੈ। ਉਹ ਕਮਾ ਵੀ ਨਹੀਂ ਸਕਦੇ ਹਨ। ਉਸਦਾ ਛੋਟਾ ਭਰਾ ਸਕੂਲ ਚ ਪੜ ਰਿਹਾ ਹੈ। ਜਦਕਿ ਮਾਂ ਇੱਕ ਮਾਮੂਲੀ ਆਂਗਨਵਾੜੀ ਵਰਕਰ ਹੈ। ਉਨ੍ਹਾਂ ਦੀ ਮਾਮੂਲੀ ਤਨਖ਼ਾਹ ਨਾਲ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਹੁੰਦਾ ਹੈ। ਉਹ ਆਪਵੀ ਗ਼ਰੀਬੀ ਕਾਰਨ ਨਾ ਤਾਂ ਪੜ ਸਕਦੀ ਹੈ ਅਤੇ ਨਾਂ ਹੀ ਖੇਡ ਦੀ ਪ੍ਰੈਕਟਿਸ ਕਰ ਸਕਦੀ ਹੈ। ਮਾੜੇ ਹਾਲਾਤਾਂ ਤੋਂ ਮਜਬੂਰ ਹੋਕੇ ਉਹ ਆਪਣੇ ਨਾਨਕੇ ਰਹਿ ਰਹੀ ਹੈ। ਉਨ੍ਹਾਂ ਦੇ ਹੀ ਸਹਿਯੋਗ ਨਾਲ ਉਹ ਗੋਲਡ ਮੈਡਲ ਹਾਸਲ ਕਰਨ ਚ ਸਫ਼ਲ ਰਹੀ। ਨਵਦੀਪ ਕੌਰ ਨੇ ਇੱਛਾ ਜਤਾਈ ਹੈ ਕਿ ਸਰਕਾਰ ਉਸਨੂੰ ਨੋਕਰੀ ਦੇਵੇ ਤਾਕਿ ਉਹ ਆਪਣੇ ਮਾਤਾ ਪਿਤਾ ਭੇਣ ਭਰਾਂਵਾ ਦਾ ਪਾਲਨ ਪੋਸ਼ਣ ਕਰ ਸਕੇ। ਉਹ ਦੇਸ਼ ਲਈ ਹੋਰ ਖੇਡਣਾ ਚਾਹੁੰਦੀ ਹੈ ਅਤੇ ਗੋਲਡ ਮੈਡਲ ਜਿੱਤਕੇ ਲਿਆਉਣ ਦੀ ਇੱਛਾ ਰਖਦੀ ਹੈ। ਉਸਨੇ ਕਿਹਾ ਕਿ ਜੇ ਉਸਦੀ ਸਰਕਾਰ ਸੁਣਵਾਈ ਨਹੀਂ ਕਰਦੀ ਤਾਂ ਉਸਦੇ ਸੁਪਨੇ ਚਕਨਾਚੂਰ ਹੋ ਜਾਣਗੇ। ਨਵਦੀਪ ਕੌਰ ਨੇ ਅੋਲੰਪਿਕ ਚ ਤਮਗ਼ੇ ਜਿਤਣ ਅਤੇ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਹੈ।

Zeen is a next generation WordPress theme. It’s powerful, beautifully designed and comes with everything you need to engage your visitors and increase conversions.