ਸੰਯੁਕਤ ਕਿਸਾਨ ਮੋਰਚਾ ਨੇ ਮੋਦੀ ਦਾ ਪੁਤਲਾ ਫ਼ੂਕਿਆ

ਸੰਯੁਕਤ ਕਿਸਾਨ ਮੋਰਚਾ ਦੀ ਕਾਲ ਤੇ ਅੱਜ ਕਾਦੀਆਂ ਅਤੇ ਕਾਹਲਵਾਂ ਮੋੜ ਚ ਸਰਕਾਰ ਦੇ ਜ਼ੁਲਮਾਂ ਖ਼ਿਲਾਫ਼ ਮੋਦੀ ਅਤੇ ਅਮਿਤ ਸ਼ਾਹ ਦੇ ਪੁੱਤਲੇ ਫ਼ੂਕੇ ਗਏ। ਇੱਸ ਮੋਕੇ ਤੇ ਕ੍ਰਾਂਤੀਕਾਰੀ ਕਿਸਾਨ ਯੁਨੀਅਨ ਦੇ

ਸੂਬਾ ਪ੍ਰੈਸ ਸਕੱਤਰ ਡਾਕਟਰ ਅਸ਼ੋਕ ਭਾਰਤੀ ਨੇ ਕਿਹਾ ਹੈ ਕਿ ਦੁਸ਼ਹਿਰਾ ਜੋ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ ਇੱਸ ਗੱਲ ਨੂੰ ਮੁੱਖ ਰਖਦੇ ਹੋਏ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਜ ਪੁਤਲੇ ਸਾੜੇ ਹਨ। ਕਾਦੀਆਂ ਚ ਵੀ ਥਾਣਾ ਚੋਕ ਚ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁੱਤਲੇ ਸਾੜਕੇ ਖੇਤੀ ਕਾਨੂੰਨੀ ਦੀ ਵਿਰੋਧਦਤਾ ਦਰਜ ਕਰਵਾਈ। ਇੱਸ ਮੋਕੇ ਤੇ ਵਿਸ਼ੇਸ਼ ਤੌਰ ਤੇ ਪ੍ਰਤਾਪ ਸਿੰਘ ਕਾਹਲਵਾਂ, ਪ੍ਰੇਮ ਸਿੰਘ, ਜਥੇਦਾਰ ਤਰਲੋਚਨ ਸਿੰਘ, ਤਰਸੇਮ ਸਿੰਘ, ਸਰਬਜੀਤ ਸਿੰਘ, ਗੁਰਨਾਮ ਸਿੰਘ,ਨਿਵੈਰ ਸਿੰਘ, ਅੰਮ੍ਰਿਤਪਾਲ ਸਿੰਘ, ਰਣਜੋਧ ਸਿੰਘ ਸਮੇਤ ਵੱਡੀ ਗਿਣਤੀ ਚ ਕਿਸਾਨ ਆਗੂ ਮੋਜੂਦ ਸਨ।

Zeen is a next generation WordPress theme. It’s powerful, beautifully designed and comes with everything you need to engage your visitors and increase conversions.