ਇਨਸਾਨਿਅਤ ਦਾ ਹੋਇਆ ਕਤੱਲ, ਗਰਭਵਤੀ ਇਲਾਜ ਦੇ ਕਰਦੀ ਰਹੇ ਤਰਲੇ, ਨਵਜਾਤ ਦੀ ਹੋਈ ਮੌਤ

ਇੱਕ ਪਾਸੇ ਪੂਰੀ ਦੁਨਿਆ ਚ ਕੋਰੋਨਾ ਕਾਰਨ ਹਾਹਾਕਾਰ ਮਚੀ ਹੋਈ ਹੈ। ਵਿਸ਼ਵ ਭਰ ਦੇ ਲੋਕ ਰੱਬ ਅਗੇ ਇਸ ਪ੍ਰਕੋਪ ਤੋਂ ਨਿਕਲਣ ਲਈ ਦੁਆਂਵਾ ਮੰਗ ਰਹੇ ਹਨ। ਪਰ ਇਸ ਧਰਤੀ  ਚ ਕੁਝ ਇਹੋ ਜਿਹੇ ਹੈਵਾਨ ਵੀ ਹਨ ਜਿਨ੍ਹਾਂ ਨੂੰ ਇਨਸਾਨਿਅਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਲਈ ਪੈਸਾ ਹੀ ਸਭ ਕੁਝ ਹੈ। ਕੋਰੋਨਾ ਦੇ ਫ਼ੈਲਾਅ ਨੂੰ ਰੋਕਣ ਲਈ ਲਗੇ ਕਰਫ਼ਿਉ ਦੀ ਪਾਬੰਦੀ ਦੋਰਾਨ ਕਾਦੀਆਂ ਚ ਇਨਸਾਨਿਅਤ ਨੂੰ ਝਕੌਰ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਚ ਕਾਦੀਆਂ ਦੀ ਸਮਾਜ ਸੇਵਿਕਾ ਨੀਤੂ ਖੋਸਲਾ ਨੇ ਦਸਿਆ ਕਿ ਉਹ ਰਾਤ ਲਗਭਗ ਸਾਡੇ ਦੱਸ ਵਜੇ ਬਟਾਲਾ ਕਾਦੀਆਂ ਰੋਡ ਤੇ ਬਣੇ ਚਰਚ ਨੂੰ ਚੈਕ ਕਰਕੇ ਆਪਣੇ ਭਰਾ ਅਤੇ ਸਾਥਿਆ ਨਾਲ ਜਦੋਂ ਵਾਪਿਸ ਪਰਤ ਰਹੀ ਸੀ ਤਾਂ  ਉਨ੍ਹਾਂ ਇੱਕ ਨੋਜਵਾਨ ਜੋੜੇ ਨੂੰ ਪ੍ਰੇਸ਼ਾਨੀ ਦੀ ਹਾਲਤ ਚ ਬੈਠੇ ਵੇਖਿਆ। ਜਿਸਤੇ ਉਸਨੇ ਇਨ੍ਹਾਂ ਕੋਲ ਜਾਕੇ ਜਦੋਂ ਪੁਛ ਪੜਤਾਲ ਕੀਤੀ ਤਾਂ ਰੇਖਾ ਪਤਨੀ ਰਾਜਨ ਵਾਸੀ ਬਹਾਦੁਰਪੁਰ ਰਜੋਆ ਨੇ ਦਸਿਆ ਕਿ ਉਹ ਗਰਭਵਤੀ ਹੈ। ਸਾਨੂੰ ਇਕ ਪ੍ਰਾਈਵੇਟ ਹਸਪਤਾਲ ਨੇ ਪਹਿਲਾਂ ਦਾਖ਼ਿਲ ਕੀਤਾ ਅਤੇ ਪੈਸੇ ਨਾ ਹੋਣ ਕਾਰਨ ਇਲਾਜ ਦੋਰਾਨ ਡਰਿਪ ਅਤੇ ਕੋਪਰਟੀ ਕਢਕੇ ਸਾਨੂੰ ਹਸਪਤਾਲ ਤੋਂ ਕਢਕੇ ਤਾਲਾ ਲਗਾ ਦਿਤਾ ਹੈ। ਕਰਫ਼ਿਉ ਕਾਰਨ ਕੋਈ ਸਾਧਾਨ ਨਾ ਹੋਣ ਕਾਰਨ ਉਹ ਇਥੇ ਬੈਠੇ ਹਨ। ਜਿਸਤੇ ਨੀਤੂ ਖੋਸਲਾ ਗਰਭਵਤੀ ਮਹਿਲਾ ਨੂੰ ਆਪਣੇ ਸਾਥਿਆ ਨਾਲ ਪ੍ਰਾਈਵੇਟ ਕਲੀਨਿਕ ਲੈਕੇ ਪਹੁੰਚੀ। ਅਤੇ ਹਸਪਤਾਲ ਦੇ ਪ੍ਰਬੰਧਕਾ ਨੂੰ ਦਰਵਾਜ਼ਾ ਖੋਲਣ ਅਤੇ ਇਲਾਜ ਸ਼ੁਰੂ ਕਰਨ ਦੀ ਗੱਲ ਆਖੀ। ਉਸਨੇ ਇਹ ਵੀ ਕਿਹਾ ਕਿ ਉਸ  ਕੋਲ ਏ ਟੀ ਐਮ ਕਾਰਡ ਹੈ ਜਿਨ੍ਹਾਂ ਵੀ ਪੈਸਾ ਲਗੇਗਾ ਉਹ ਦੇਣ ਨੂੰ ਤਿਆਰ ਹੈ। ਪਰ ਹਸਪਤਾਲ ਨੇ ਦਰਵਾਜ਼ਾ ਨਹੀਂ ਖੋਲਿਆ। ਜਿਸਤੇ ਉਹ ਸਥਾਨਕ ਥਾਣੇ ਗਈ ਅਤੇ ਪੁਲੀਸ ਦੇ ਸਹਿਯੋਗ ਨਾਲ ਇਕ ਪ੍ਰਾਈਵੇਟ ਹਸਪਤਾਲ ਚ ਦਾਖ਼ਿਲ ਕਰਵਾਇਆ। ਰੇਖਾ ਜਿਵੇਂ ਹੀ ਹਸਪਤਾਲ ਦੀ ਸੀੜਿਆਂ ਤੇ ਪਹੁੰਚੀ ਤਾਂ ਉਸਨੇ ਇਕ ਲੜਕੇ ਨੂੰ ਜੰਨਮ ਦਿਤਾ ਅਤੇ ਉਹ ਕੁਝ ਹੀ ਪਲਾਂ ਚ ਹਸਪਤਾਲ ਦੀ ਸੀੜਿਆਂ ਚ ਦਮ ਤੋੜ ਗਿਆ।

ਇਸ ਸਬੰਧ ਚ ਰਾਜਨ ਮਸੀਹ ਦੇ ਭਰਾ ਸੰਨੀ  ਨੇ ਦਸਿਆ ਕਿ ਉਸਦੀ ਭਰਜਾਈ ਦਾ ਇਲਾਜ ਸਰਕਾਰੀ ਹਸਪਤਾਲ ਹਰਚੋਵਾਲ ਚ ਚਲ ਲੇਡੀ ਡਾਕਟਰ ਕਰ ਰਹੀ ਸੀ। ਤਬੀਅਤ ਠੀਕ ਨਾ ਹੋਣ ਤੇ ਪੀੜਿਤ ਪਰਿਵਾਰ ਨੇ ਲੇਡੀ ਡਾਕਟਰ ਨੂੰ ਫ਼ੋਨ ਕੀਤਾ।  ਜਿਸਤੇ ਲੇਡੀ ਡਾਕਟਰ ਨੇ ਕਿਹਾ ਸਰਕਾਰੀ ਹਸਪਤਾਲ ਸਟਾਫ਼ ਨਹੀਂ ਹੈ। ਤੁਸੀਂ ਮੇਰੇ ਪ੍ਰਾਈਵੇਟ ਹਸਪਤਾਲ ਆ ਜਾਵੋ।  ਜਿਸਤੇ ਉਹ ਰਾਤ ਨੂੰ ਉਸਦੇ ਕਾਦੀਆਂ ਸਿਥੱਤ ਪ੍ਰਾਈਵੇਟ ਹਸਪਤਾਲ ਚ ਆ ਗਏ। ਜਿਥੇ ਉਸਦਾ ਅਲਟਰਾ ਸਾਉਂਡ ਕੀਤਾ ਗਿਆ। ਪਹਿਲਾਂ ਤਾਂ ਡਾਕਟਰ ਨੇ ਦਸਿਆ ਕਿ ਬਚਾ ਠੀਕ ਹੈ। ਬਾਅਦ ਚ ਦਸਿਆ ਕਿ ਬਚੇ ਦੀ ਧੜਕਨ ਹੋਲੀ ਹੈ। ਬਚੇ ਨੂੰ ਕੁਝ ਵੀ ਹੋ ਸਕਦਾ ਹੈ। ਡਾਕਟਰ ਨੇ ਉਸਨੂੰ ਪੇਪਰ ਸਾਈਨ ਕਰਨ ਲਈ ਕਹਿ ਦਿਤਾ। ਡਾਕਟਰ ਨੇ ਗਰਭਵਤੀ ਮਹਿਲਾ ਨੂੰ ਡਰਿਪ ਵੀ ਲਗਾ ਦਿਤੀ ਗਈ। ਅਤੇ ਉਨ੍ਹਾਂ ਨੂੰ ਕਿਹਾ ਕਿ 20/25 ਹਜ਼ਾਰ ਰੂਪੈ ਦਾ ਖ਼ਰਚਾ ਹੈ। ਇਸ ਲਈ 15 ਹਜ਼ਾਰ ਰੂਪੈ ਅਡਵਾਂਸ ਜਮਾਂ ਕਰਵਾ ਦਿਉ। ਰੇਖਾ ਦੇ ਪਤਿ ਰਾਜਨ ਨੇ ਹਸਪਤਾਲ ਪ੍ਰਬੰਧਕਾਂ ਨੂੰ ਦਸਿਆ ਕਿ ਅਜੇ ਕੇਵਲ ਪੰਜ ਹਜ਼ਾਰ ਰੂਪੈ ਉਨ੍ਹਾਂ ਕੋਲ ਹਨ। ਉਹ ਕਲ ਸਵੇਰੇ ਬਾਕੀ ਦੀ ਰਕਮ ਦੇ ਦੇਣਗੇ। ਜਿਸਨੂੰ ਡਾਕਟਰ ਨੇ ਨਹੀਂ ਮੰਨਿਆ। ਅਤੇ ਉਸਦੀ ਡਰਿਪ  ਅਤੇ ਕੋਪਰਟੀ ਕੱਢ ਦਿਤੀ। ਅਤੇ ਹਸਪਤਾਲ ਤੋਂ ਕਢ ਦਿਤਾ ਅਤੇ ਹਸਪਤਾਲ ਲਾਕ ਕਰ ਦਿਤਾ। ਇਸ ਸੰਬੰਧ ਚ ਜਦੋਂ ਸਰਕਾਰੀ ਹਸਪਤਾਲ ਦੇ ਐਸ ਐਮ ਉ ਰਣਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਅਜੇ ਤੱਕ ਉਨ੍ਹਾਂ ਦੇ ਧਿਆਨ ਚ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਆਇਆ ਹੈ। ਉਨ੍ਹਾਂ ਦਸਿਆ ਕਿ ਕਲ ਲੇਡੀ ਡਾਕਟਰ ਛੁੱਟੀ ਤੇ ਸਨ। ਜੇ ਉਨ੍ਹਾਂ ਨੇ ਆਪਣੇ ਪ੍ਰਾਈਵੇਟ ਕਲੀਨਿਕ ਚ ਆਕੇ ਇਲਾਜ ਕਰਵਾਉਣ ਲਈ ਕਿਹਾ ਸੀ ਅਤੇ ਦਾਖ਼ਿਲ ਕਰਕੇ ਪੈਸਿਆਂ ਖਲਤਿਰ ਇਲਾਜ ਨਹੀਂ ਕੀਤਾ ਹੈ ਤਾਂ ਇਹ ਬਹੁਤ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੇ ਹਸਪਤਾਲ ਚ ਸੀਜੇæਰਿਅਨ ਕੇਸ ਹਰ ਸੋਮਵਾਰ ਨੂੰ ਕੀਤੇ ਜਾਂਦੇ ਹਨ ਕਿਉਂਕਿ ਉਸ ਦਿਨ ਐਨਸਥੀਸਿਆ ਦੇ ਡਾਕਟਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜੇ ਮਰੀਜ਼ ਨੰ ਸੀਜ਼ੇਰਿਅਨ ਕਰਨ ਦੀ ਲੋੜ ਸੀ ਤਾਂ ਡਾਕਟਰ ਨੂੰ ਬਜਾਏ ਆਪਣੇ ਪ੍ਰਾਈਵੇਟ ਕਲੀਨਿਕ ਭੇਜਣ ਦੇ ਸਰਕਾਰੀ ਹਸਪਤਾਲ ਬਟਾਲਾ ਜਾਂ ਗੁਰਦਾਸਪੁਰ ਰੈਫ਼ਰ ਕਰਨਾ ਚਾਹੀਦਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਡਾਕਟਰ ਦਾ ਪੱਖ ਨਹੀਂ ਲੈ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜੇ ਇਸ ਤਰ੍ਹਾਂ ਦੀ ਗੱਲ ਸੀ ਤਾਂ ਪੀੜਿਤ ਪਰਿਵਾਰ ਨੂੰ ਮੇਰੇ ਨੋਟਿਸ ਚ ਇਹ ਗੱਲ ਲਿਆਣੀ ਚਾਹੀਦੀ ਸੀ। ਜੇ ਮੈਨੂੰ ਇਸ ਸਬੰਧ ਚ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਮੈਂ ਉਕਤ ਲੇਡੀ ਡਾਕਟਰ ਦੇ ਵਿਰੁਧ ਕਾਰਵਾਈ ਕਰਾਂਗਾ।

ਦੂਜੇ ਪਾਸੇ ਨੀਤੂ ਖੋਸਲਾ ਨੇ ਕਿਹਾ ਹੈ ਕਿ ਨੂਰ ਹਸਪਤਾਲ ਕਾਦੀਆਂ ਨੇ ਗਰਭਵਤੀ ਮਹਿਲਾ ਦਾ ਇਲਾਜ ਕਰਨ ਤੋਂ ਬਾਅਦ ਅੱਜ ਛੁੱਟੀ ਦੇ ਦਿਤੀ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦਾ ਕਹਿਣਾ ਸੀ ਕਿ ਜੇ ਸਮੇਂ ਸਿਰ ਮਹਿਲਾ ਦਾ ਇਲਾਜ ਸ਼ੁਰੂ ਹੋ ਜਾਂਦਾ ਤਾਂ ਬਚੇ ਨੂੰ ਬਚਾਇਆ ਜਾ ਸਕਦਾ ਸੀ। ਨੀਤੂ ਖੋਸਲਾ ਨੇ ਕਿਹਾ ਹੈ ਕਿ ਉਹ ਪੀੜਿਤ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਖੜੀ ਹੈ।ਉਸਨੇ ਜ਼ਿਲਾ ਪ੍ਰਸ਼ਾਸਨ ਤੋਂ ਸਰਕਾਰੀ ਹਸਤਪਾਲ ਦੀ ਲੇਡੀ ਡਾਕਟਰ ਵਿਰੁਧ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: