ਰਾਹਤ ਫਾਊਡੇਸ਼ਨ ਵਲੌ 120 ਪਰਿਵਾਰਾਂ ਘਰ ਜਾ ਕੇ ਵੰਡੀ ਗਈ ਰਾਹਤ ਸਮਗਰੀ

ਦੇਸ਼ ਚ ਪਿਛਲੇ ਕੁਝ ਸਮੇਂ ਤੌ ਅੱਗ ਵਾਂਗ ਫੈਲ ਰਹੀ ਕਰੋਨਾਂ ਵਾਇਰਸ ਵਰਗੀ ਮਹਾਂਮਾਰੀ ਦੇ ਲਈ ਜਿੱਥੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੌ 21 ਦਿਨਾਂ ਦਾ ਲਾਕ ਡਾਉਨ ਕਰਕੇ ਲੋਕਾਂ ਨੂੰ ਘਰ ਘਰ ਚ ਰਹ ਕੇ ਸੁਰੱਖਿਅਤ ਰਹਿਣ ਲਈ ਕਿਹਾ ਗਿਆ ਹੈ ਅਤੇ ਡੇਲੀਵੇਜ ਮਜਦੂਰਾਂ ਦੇ ਖਾਣ ਪੀਣ ਦਾ ਕਰਨ ਲਈ ਦੇਸ਼ ਭਰ ਵਿੱਚ ਨੋਕਰਸ਼ਾਹੀ ਪੂਰੀ ਤਰਾਂ ਚੌਕਸ ਹੈ ਉਥੇ ਦੇਸ਼ ਦੀਆਂ ਸਮਾਜਸੇਵੀ ਸੰਸਥਾਵਾਂ ਵੀ ਲੋਕਾਂ ਦੀ ਪੀੜ ਨੂੰ ਸਮਝਦੇ ਹੋਏ ਲੋਕਾਂ ਨੂੰ ਰਾਹਤ ਸਮੱਗਰੀ ਪਹੁੰਚਾ ਰਹੀ ਹੈ। ਇਸੇ ਲੜੀ ਤਹਿਤ ਪ੍ਰਸਿੱਧ ਸਮਾਜਸੇਵੀ ਸੰਸਥਾ  ਰਾਹਤ ਫਾਉਂਡੇਸ਼ਨ ਦੇ ਸਰਪ੍ਰਸਤ ਜਗਦੇਵ ਸਿੰਘ  ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲਾ ਪ੍ਰਸ਼ਾਸਨ ਦੀ ਪ੍ਰਧਾਨਗੀ ਹੇਠ 120 ਜਰੂਰਤਮੰਦ ਪਰਿਵਾਰਾਂ ਨੂੰ ਘਰ ਘਰ ਪਹੁੰਚ ਕੇ ਰਾਸ਼ਨ ਵੰਡਿਆ ਗਿਆ। ਇਸ ਮੋਕੇ ਤੇ ਜਿਲਾ ਪ੍ਰਸ਼ਾਸਨ ਵਲੌ ਰਾਹਤ ਸਮੱਗਰੀ ਵੰਡਣ ਦੀ ਸ਼ੁਰੂਆਤ ਕਰਨ ਲਈ ਵਿਸ਼ੇਸ਼ ਤੌਰ ਤੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਆਪਣੀ ਟੀਮ ਨਾਲ ਪਹੰਚੇ।ਇਸ ਮੋਕੇ ਤੇ ਜਾਨਕਾਰੀ ਦਿੰਦੇ ਹੋਏ ਰਾਹਤ ਫਾਉਂਡੇਸ਼ਨ ਦੇ ਪ੍ਰਧਾਨ ਰਾਮ ਲਾਲ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਸੰਸਥਾ ਪਿਛਲੇ ਕਰੀਬ 3 ਸਾਲਾਂ ਤੌ ਜਰੂਰਤਮੰਦ ਪਰਿਵਾਰਾਂ ਨੂੰ ਰਾਹਤ ਪਹੰਚਾਉਣ ਲਈ ਕਾਰਜਸ਼ੀਲ ਹੈ ਅਤੇ ਹਮੇਸ਼ਾ ਰਹੇਗੀ। ਉਹਨਾਂ ਦੱਸਿਆ ਪੈਟ੍ਰਨ ਜਗਦੇਵ ਸਿੰਘ ਬਾਜਵਾ ਨੇ ਜਿੱਥੇ ਆਪਣੇ ਪਿਤਾ ਦੀ ਯਾਦ ਵਿੱਚ ਸਰਕਾਰ ਨੂੰ ਹਸਪਤਾਲ ਬਨਾਉਣ ਲਈ ਜਿਥੇ ਢਾਈ ਏਕੜ ਜਮੀਨ ਦਾਨ ਕੀਤੀ ਉਥੇ ਹੀ ਸ਼ਹਿਰ ਵਿੱਚ ਹੋਰ ਵੀ ਅਨੇਕਾਂ ਤਰਾਂ ਦੇ ਸਮਾਜ ਭਲਾਈ ਦੇ ਕੰਮ ਕੀਤੇ। ਇਸ ਮੋਕੇ ਤੇ ਬੋਲਦਿਆਂ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਇਸ ਤਰਾਂ ਦੇ ਹਲਾਤਾਂ ਨਾਲ ਨਿਪਟਣ ਦੇ ਲਈ ਹਰੇਕ ਸੰਸਥਾ ਅਤੇ ਅਮੀਰ ਵਿਅਕਤੀ ਨੂੰ ਜਰੂਰਤ ਮੰਦ ਪਰਿਵਾਰਾਂ ਦੀ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਨੇ ਰਾਹਤ ਫਾਉਡੇਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਲਈ ਧੰਨਵਾਦ ਵੀ ਕੀਤਾ। ਉਹਨਾਂ ਇਸ ਮੋਕੇ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਰਹਿ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਅਤੇ ਪ੍ਰਸ਼ਾਸਨ ਰਾਹਤ ਸਮੱਗਰੀ ਉਹਨਾਂ ਦੇ ਘਰਾਂ ਤਕ ਪਹੁੰਚਾਏਗਾ। ਇਸ ਮੋਕੇ ਤੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਵਲੋਂ ਸੰਸਥਾ ਦੇ ਕਾਰਵਾਈ ਰਜਿੱਸਟਰ ਨੂੰ ਸੀਨ ਵੀ ਕੀਤਾ। ਇਸ ਮੋਕੇ ਤੇ ਹੋਰਨਾਂ ਤੌ ਅਲਾਵਾ ਸਪੋਕਸਮੈਨ ਰਾਜ ਕੁਮਾਰ,ਪਵਨ ਕੁਮਾਰ,ਦਿਨੇਸ਼ ਕੁਮਾਰ,ਪਵਨ ਕੋਸ਼ਲ, ਮੁਕੇਸ਼ ਕੁਮਾਰ, ਵਿੱਪਨ ਕੁਮਾਰ,ਬਾਊ ਆਦਿ ਮੌਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: