ਕਰਫ਼ਿਉ ਚ ਕਾਦੀਆਂ ਸ਼ਹਿਰ ਚ ਤੈਨਾਤ ਪੁਲੀਸ ਮੁਲਾਜ਼ਮਾਂ ਤੱਕ ਚਾਹ ਪਾਣੀ ਪੇਸ਼ ਕਰਕੇ ਸੇਵਾ ਚ ਜੁਟੀ ਯੁਵਤੀ

ਕਾਦੀਆਂ ਚ ਇਕ 22 ਸਾਲਾ ਯੁਵਤੀ ਨੇ ਇਨਸਾਨਿਅਤ ਦੀ ਮਿਸਾਲ ਪੇਸ਼ ਕਰਕੇ ਸਿਆਸਤਦਾਨਾਂ, ਐਨ ਜੀ ਉਜ਼ ਅਤੇ ਸਮਾਜਸੇਵੀ ਸਸੰਥਾਂਵਾ ਨੂੰ ਜਿਥੇ ਆਇਨਾ ਵਿਖਾ ਦਿਤਾ ਹੈ  ਉਥੇ ਸਮਾਜ ਨੂੰ ਵੀ ਸਬਕ ਦਿਤਾ ਹੈ ਕਿ ਜਿਹੜੇ ਲੋਕ ਆਪਣੀ ਜਾਨਾਂ ਨੂੰ ਜੋਖਿਮ ਤੇ ਪਾਕੇ ਸਾਡੀ ਲਈ ਦਿਨ ਰਾਤ ਡਿਉਟੀ ਕਰ ਰਹੇ ਹਨ ਤਾ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਇਨ੍ਹਾਂ ਲੋਕਾਂ ਦੀ ਕਦਰ ਕਰਨ। ਨੀਤੂ ਖੋਸਲਾ ਪੁਤੱਰੀ ਰਘੂ ਵਾਸੀ ਕ੍ਰਿਸ਼ਚਿਅਨ ਮੁਹੱਲਾ ਕਾਦੀਆਂ ਜੋਕਿ ਇਕ ਗ਼ਰੀਬ ਪਰਿਵਾਰ ਤੋਂ ਸੰਬੰਧਿਤ ਹੈ ਅਤੇ ਦੇਸ਼ ਭਗਤੀ ਦਾ ਜਜ਼ਬਾ ਰਖਦੀ ਹੈ। ਉਹ ਕਰਫ਼ਿਉ ਦੋਰਾਨ ਸ਼ਹਿਰ ਚ ਤੈਨਾਤ ਪੁਲੀਸ ਮੁਲਾਜ਼ਮਾਂ ਨੂੰ ਚਾਹ-ਪਾਣੀ ਅਤੇ ਫਰੂਟ ਵੰਡਦੀ ਹੈ। ਕਿਉਂਕਿ ਸ਼ਹਿਰ ਚ ਪੂਰੀ ਤਰ੍ਹਾਂ ਕਰਫ਼ਿਉ ਲਾਗੂ ਹੈ। ਅਤੇ ਇੱਕ ਵੀ ਦੁਕਾਨ ਨਹੀਂ ਖੁਲੀ ਜਿਥੋਂ ਡਿਉਟੀ ਤੇ ਤੈਨਾਤ ਪੁਲੀਸ ਕਰਮੀ ਆਪਣੇ ਖਾਣ ਪੀਣ ਦੀ ਵਸਤਾਂ ਖ਼ਰੀਦ ਸਕਣ। ਅੱਜ ਜਦੋਂ ਐਸ ਐਸ ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਕਾਦੀਆ ਆਏ ਤਾਂ ਉਸ ਸਮੇਂ ਇਸ ਪਤੱਰਕਾਰ ਨੂੰ ਪਤਾ ਲਗਾ ਕਿ ਨੀਤੂ ਖੋਸਲਾ ਨਾਮਕ ਯੁਵਤੀ ਬਿਨਾਂ ਕਿਸੇ ਵਿਖਾਵੇ ਦੇ ਪੁਲੀਸ ਮੁਲਾਜ਼ਮਾਂ ਅਤੇ ਕਾਦੀਆਂ ਥਾਣਾ ਦੇ ਪੁਲੀਸ ਮੁਲਾਜ਼ਮਾਂ ਦੀ ਚਾਹ ਪਾਣੀ ਸੇਵਾ ਕਰਦੀ ਹੈ। ਜਿਸਤੇ ਐਸ ਐਸ ਪੀ ਬਟਾਲਾ ਕਾਫ਼ੀ ਪ੍ਰਭਾਵਿਤ ਹੋਏ।

ਇਸ ਸਬੰਧ ਚ ਨੀਤੂ ਖੋਸਲਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਸਨੇ ਦਸਿਆ ਕਿ ਜਦੋਂ ਪੁਲੀਸ ਮੁਲਾਜ਼ਮ ਸਾਡੇ ਲਈ ਖਾਣੇ ਪਾਣੀ ਦੀ ਪਰਵਾਹ ਕੀਤੇ ਬਿਨਾਂ ਲੰਬੀ ਡਿਉਟੀ ਦੇ ਰਹੇ ਹਨ ਤਾਂ ਬਤੋਰ ਨਾਗਰਿਕ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਪੁਲੀਸ ਨੂੰ ਘਟੋ ਘਟ ਚਾਹ ਪਾਣੀ ਤਾਂ ਪੁਛਿਏ।  ਉਸਨੇ ਦਸਿਆ ਕਿ ਉਹ ਨਹੀਂ ਚਾਹੁੰਦੀ ਸੀ  ਮੀਡਿਆ ਨੂੰ ਇਸ ਬਾਰੇ ਪਤਾ ਲਗੇ। ਉਹ ਖਾਮੋਸ਼ੀ ਨਾਲ ਸੇਵਾ ਕਰਨਾ ਚਾਹੁੰਦੀ ਸੀ। ਪਰ ਲੋਕਾਂ ਲੀਡਰਾਂ ਅਤੇ ਸਮਾਜ ਸੇਵੀ ਸੰਸਥਾਂਵਾ ਨੂੰ ਸਬਕ ਦੇਣ ਦੇ ਲਈ ਅਤੇ ਲੋਕਾਂ ਚ ਮਿਸਾਲ ਕਾਇਮ ਕਰਨ ਦੇ ਮੰਤਵ ਨਾਲ ਮੀਡਿਆ ਦੀ ਅਪੀਲ ਤੇ ਉਹ ਸਾਹਮਣੇ ਆਈ। ਉਸਨੇ ਕਿਹਾ ਕਿ ਉਹ ਨਿਉ ਮਸੀਹ ਸਭਾ ਕਾਦੀਆਂ ਦੀ ਪ੍ਰਧਾਨ ਹੈ। ਮੀਡਿਆ ਦੇ ਕਹਿਣ ਤੇ ਉਸਨੇ ਪੁਲੀਸ ਮੁਲਾਜ਼ਮਾਂ ਨੂੰ ਪਾਣੀ ਦਿੰਦੇ ਹੋਏ ਫ਼ੌਟੋ ਖਿਚਵਾਈ। ਇਸ ਮੋਕੇ ਉਸਦੇ ਨਾਲ ਅਵੀਨਾਸ਼, ਵਿਸ਼ੂ, ਸੂਰਜ, ਤਨੂੰ ਅਤੇ ਸਾਹਿਲ ਵੀ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: