ਕਰਫ਼ਿਊ ਪਾਲਣਾ ਅਤੇ ਸੰਯਮ ਵਰਤਣ ਚ ਪੁਲੀਸ ਜ਼ਿਲਾ ਬਟਾਲਾ ਚ ਕਾਦੀਆਂ ਸ਼ਹਿਰ ਪਹਿਲੇ ਸਥਾਨ ਤੇ: ਐਸ ਐਸ ਪੀ ਬਟਾਲਾ

ਅੱਜ ਪੁਲੀਸ ਜ਼ਿਲਾ ਬਟਾਲਾ ਦੇ ਐਸ ਐਸ ਪੀ ਉਪਿੰਦਰਜੀਤ ਸਿੰਘ ਘੁੰਮਣ ਨੇ ਕਾਦੀਆਂ ਅਤੇ ਇਸਦੇ ਆਲੇ ਦੁਆਲੇ ਦੇ ਪਿੰਡਾ ਦਾ ਦੌਰਾ ਕੀਤਾ। ਦੋਰਾ ਕਰਣ ਬਾਅਦ ਉਨ੍ਹਾਂ ਨੇ ਮੀਡਿਆ ਨਾਲ ਗਲਬਾਤ ਕਰਦੀਆਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਜੋ ਮੁਢਲੀ ਸੇਵਾਂਵਾ ਮੁਹੈਆ ਕਰਵਾਏ ਜਾਣ ਬਾਰੇ ਜ਼ਿਲਾ ਪ੍ਰਸ਼ਾਸਨ ਵਲੋਂ ਜਿਹੜਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ ਉਸਤੇ ਅਮਲ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਫ਼ਲ, ਸਬਜ਼ੀਆਂ, ਗੈਸ, ਦਵਾਈਆਂ, ਕਰਿਆਣਾ ਅਤੇ ਜ਼ਿੰਦਗੀ ਦੇ ਲਈ ਲੋੜੀਂਦੀ ਵਸਤਾਂ ਦੀ ਸਪਲਾਈ ਹੋਮ ਡਿਲੀਵਰੀ ਰਾਹੀਂ ਹੋਵੇਗੀ। ਐਮਰਜੈੰਸੀ ਮੈਡੀਸਨ ਘਰ ਪਹੁੰਚਾਉਣ ਲਈ ਮੈਡੀਕਲ ਸਟੋਰਜ਼ ਪਾਬੰਦ ਹੋਣਗੇ। ਰੋਜ਼ਾਨਾ ਦੀ ਵਰਤੋਂ ਚ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਆਮ ਲੋਕਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇਗਾ। ਐਸ ਐਸ ਪੀ ਘੁੰਮਣ ਨੇ ਅਗੇ ਦਸਿਆ ਕਿ ਪੂਰੇ ਪੁਲੀਸ ਜ਼ਿਲੇ ਚ ਕਾਦੀਆਂ ਨੂੰ ਉਨ੍ਹਾਂ ਨੇ ਅਜਿਹਾ ਸ਼ਹਿਰ ਪਾਇਆ ਜਿਥੇ ਲੋਕੀ ਪੂਰਾ ਸੰਯਮ ਬਰਤ ਰਹੇ ਹਨ। ਅਤੇ ਕਰਫ਼ਿਉ ਦੀ ਪੂਰੀ ਪਾਲਣਾ ਕਰ ਰਹੇ ਹਨ। ਪੁਲੀਸ ਫੋਰਸ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਪੂਰੇ ਸ਼ਹਿਰ ਚ ਤੈਨਾਤ ਪੁਲੀਸ ਕਰਮੀਆਂ ਨੂੰ ਖਾਣ-ਪੀਣ ਅਤੇ ਪਾਣੀ ਵਰਗੀ ਡਿਉਟੀ ਦੋਰਾਨ ਮੁਢਲੀ ਸਹੂਲਤਾਂ ਦਿਤੇ ਜਾਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਦਸਿਆ ਕਿ ਅੱਜ ਪੂਰੇ ਸ਼ਹਿਰ ਚ ਤੈਨਾਤ ਪੁਲੀਸ ਕਰਮੀਆਂ ਨੂੰ ਜਾਕੇ ਖੁਦ ਮਿਲਿਆ ਹਾਂ। ਅਤੇ ਉਨ੍ਹਾਂ ਦੇ ਜਜ਼ਬੇ ਅਤੇ ਸੰਯਮ ਨੂੰ ਵੇਖਦੀਆਂ ਹੋਸਲਾ ਅਫ਼ਜ਼ਾਈ ਵੀ ਕੀਤੀ ਹੈ। ਅਤੇ  ਮੈਂ ਪੁਲੀਸ ਕਰਮੀਆਂ ਨੂੰ ਮੁਢਲੀ ਸਹੂਲਤਾਂ ਮੁਹੈਆ ਕਰਵਾਉਣ ਸੰਬੰਧੀ ਜਾਇਜ਼ਾ ਵੀ ਲਿਆ ਹੈ। ਇਸ ਮੋਕੇ ਪੁਲੀਸ ਕਰਮੀਆਂ ਨੂੰ ਕਿਹਾ ਕਿ ਉਹ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਜੋ ਕੰਮ ਕਰ ਰਹੇ ਹਨ ਉਹ ਸ਼ਲਾਘਾਯੌਗ ਹੈ। ਉਨ੍ਹਾਂ ਕਿਹਾ ਕਿ ਪੁਲੀਸ ਕਰਮੀ ਸਭ ਤੋਂ ਪਹਿਲਾਂ ਆਪਣੀ ਸਿਹਤ ਦਾ ਧਿਆਨ ਰਖਣ। ਕੋਈ ਵੀ ਵਿਅਤਕੀ ਜੋ ਕਰਫ਼ਿਉ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਜਾਂਦਾਂ ਹੈ ਤਾਂ ਉਸ ਸੂਰਤ ਚ ਉਸਦੇ ਮੋਟਰ ਸਾਇਕਲ ਜਾਂ ਵਹੀਕਲ ਨੂੰ ਹੱਥ ਨਾ ਲਗਾਉਣ। ਨਿਯਮਤ ਦੂਰੀ ਤੇ ਉਨ੍ਹਾਂ ਨਾਲ ਪੁਲੀਸ ਗੱਲ ਕਰੇ। ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਚ ਕੋਤਾਹੀ ਨਾ ਵਰਤਣ। ਉਨ੍ਹਾਂ ਕਿਹਾ ਕਿ ਜੇ ਪੁਲੀਸ ਸਿਹਤਮੰਦ ਹੋਵੇਗੀ ਤਾਂ ਹੀ ਕੋਰੋਨਾ ਵਾਇਰੈਸ ਨੂੰ ਖ਼ਤਮ ਕਰਨ ਦੀ ਲੜਾਈ ਚ ਲੋਕਾਂ ਨੂੰ ਬਚਾ ਸਕਣਗੇ। ਇਸ ਮੋਕੇ ਤੇ ਸ਼੍ਰੀ ਸੰਜੀਵ ਕੁਮਾਰ ਡੀ ਐਸ ਪੀ ਕਾਦੀਆਂ ਅਤੇ ਪਰਮਿੰਦਰ ਸਿੰਘ ਐਸ ਐਚ ਉ ਥਾਣਾ ਸਮੇਤ ਅਨੇਕ ਪੁਲੀਸ ਅਧਿਕਾਰੀ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: