ਕਾਦੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਚ ਸਮਾਜ ਸੇਵੀ ਸੰਸਥਾਂਵਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਹਤ ਸਾਮਗਰੀ ਵੰਡਣ: ਨਾਇਬ ਤਹਿਸੀਲਦਾਰ

ਰਾਹਤ ਸਾਮਗਰੀ ਵੰਡੇ ਜਾਣ ਦੇ ਵੱਖ ਵੱਖ ਦ੍ਰਿਸ਼

ਕਾਦੀਆਂ ਅਤੇ ਇਸਦੇ ਆਲੇ ਦੁਆਲੇ ਦੇ ਪਿੰਡਾਂ ਚ ਸਮਾਜ ਸੇਵੀ ਸੰਸਥਾਂਵਾ ਲੋਕਾਂ ਨੂੰ ਰਾਹਤ ਸਾਮਗਰੀ ਵੰਡਣ ਸਮੇਂ ਸਥਾਨਕ ਪ੍ਰਸ਼ਾਸਨ ਦੇ ਨਾਲ ਸਲਾਹ ਮਸ਼ਵਰਾ ਕਰਕੇ ਹੀ ਰਾਹਤ ਸਾਮਗਰੀ ਵੰਡੇ। ਇਹ ਗੱਲ ਅੱਜ ਕਾਦੀਆਂ ਦੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਵੇਖਣ ਚ ਆਇਆ ਹੈ ਕਿ ਲੋਕੀ ਰਾਹਤ ਸਾਮਗਰੀ ਉਨ੍ਹਾਂ ਲੋਕਾਂ ਨੂੰ ਬਾਰ ਬਾਰ ਦੇ ਰਹੇ ਹਨ ਜਿਨ੍ਹਾਂ ਨੂੰ ਇਹ ਸਾਮਗਰੀ ਮਿਲ ਚੁਕੀ ਹੈ। ਜਿਸਦੇ ਕਾਰਨ ਦੂਜੇ ਲੋੜਵੰਦ ਗ਼ਰੀਬਾਂ ਨੂੰ ਰਾਹਤ ਸਾਮਗਰੀ ਨਹੀਂ ਪਹੁੰਚ ਪੈਂਦੀ ਹੈ। ਉਨ੍ਹਾਂ ਦਸਿਆ ਕਿ ਪ੍ਰਸ਼ਾਸਨ ਨੇ ਲੋੜਵੰਦ ਗ਼ਰੀਬਾਂ ਦੀ ਲਿਸਟ ਤਿਆਰ ਕੀਤੀ ਹੈ। ਸਮਾਜ ਸੇਵੀ ਸੰਸਥਾਂਵਾ ਸਾਡੇ ਤੋਂ ਇਹ ਲਿਸਟਾਂ ਲੈਕੇ ਲੋੜੀਂਦੇ ਲੋਕਾਂ ਤੱਕ ਸਾਮਗਰੀ ਪਹੁੰਚਾ ਸਕਦੇ ਹਨ।

ਦੂਜੇ ਪਾਸੇ ਅਹਿਮਦੀਆ ਮੁਸਲਿਮ ਜਮਾਤ ਦੀ ਹਿਉਮੈਨਿਟੀ ਫ਼ਰਸਟ ਵਲੋਂ ਲਗਭਗ ਦੋ ਸੋ ਲੋਕਾਂ ਨੂੰ ਰਾਹਤ ਸਾਮਗਰੀ ਵੰਡੀ ਜਾ ਚੁਕੀ ਹੈ। ਜਮਾਤੇ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਦਸਿਆ ਕਿ ਕਾਦੀਆਂ ਦੇ ਆਲੇ ਦੁਆਲੇ ਦੇ ਪਿੰਡਾ ਦੇ ਲਗਭਗ 150 ਪਰਿਵਾਰਾਂ ਤੱਕ ਰਾਸ਼ਣ ਪਹੁੰਚਾਇਆ ਜਾ ਚੁਕੀਆ ਹੈ। ਹਿਉਮੈਨਿਟੀ ਫ਼ਰਸਟ ਭਾਰਤ ਦੇ ਚੇਅਰਮੈਨ ਰਫ਼ੀਕ ਬੇਗ ਦੀ ਨਿਗਰਾਣੀ ਹੇਠ ਪੂਰੇ ਭਾਰਤ ਚ ਗ਼ਰੀਬ ਵਰਗ ਦੇ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਵੰਡੀਆਂ ਜਾ ਰਹੀਆਂ ਹਨ। ਅੱਜ ਅਮਰਜੀਤ ਸਿੰਘ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ, ਚੋਧਰੀ ਅਬਦੁਲ ਵਾਸੇ, ਰਫ਼ੀਕ ਬੇਗ, ਮਨਜਿੰਦਰ ਸਿੰਘ ਸੀਨਿਅਰ ਅਧਿਕਾਰੀ ਨਗਰ ਕੋਂਸਲ ਕਾਦੀਆਂ, ਬੀ ਐਲ ਉ ਰੋਸ਼ਣ ਲਾਲ ਵਲੋਂ ਵੱਖ ਵੱਖ ਪਿੰਡਾ ਚ ਰਾਹਤ ਸਾਮਗਰੀ ਵੰਡੀ ਗਈ। ਉਧਰ ਕਾਦੀਆਂ ਦੇ ਕੁਝ ਨੋਜਵਾਨ ਜਿਨ੍ਹਾਂ ਚ ਉਬੈਦ ਅਹਿਮਦ ਤਾਰਿਹ, ਇਰਫ਼ਾਨ ਅਹਿਮਦ ਅਤੇ ਨਸੀਰ ਅਹਿਮਦ ਸ਼ਾਮਿਲ ਹਨ ਆਪਣੀ ਜੇਬ ਤੋਂ ਰਾਸ਼ਣ ਖਰੀਦ ਕੇ ਲੋੜਵੰਦ ਪਰਿਵਾਰਾਂ ਚ ਵੰਡ ਰਹੇ ਹਨ।

ਦੂਜੇ ਪਾਸੇ ਸਮਾਜਸੇਵਕ ਅਤੇ ਕੋਂਸਲਰ ਗਗਨਦੀਪ ਸਿੰਘ ਗਿੰਨੀ ਭਾਟੀਆ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਈ ਦਿਹਾੜੀਦਾਰ ਮਜ਼ਦੂਰ ਮਿਲੇ ਹਨ ਜਿਨ੍ਹਾਂ ਦਾ ਕਹਿਣਾ ਹੈ ਬੇਸ਼ਕ ਸਰਕਾਰ ਗ਼ਰੀਬਾਂ ਲਈ ਕਾਫ਼ੀ ਕੁਝ ਕਰ ਰਹੀ ਹੈ ਅਤੇ ਕਈ ਮਜ਼ਦੂਰਾਂ ਦੇ ਖਾਤਿਆਂ ਚ ਪੈਸੇ ਵੀ ਆਏ ਹਨ। ਅਸੀਂ ਸਰਕਾਰ ਵਲੋਂ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਨੂੰ ਮੰਨਕੇ ਘਰਾਂ ਤਕ ਸੀਮਿਤ ਹਨ। ਪਰ ਦਿਹਾੜੀਦਾਰ ਹੋਣ ਕਾਰਨ ਉਨ੍ਹਾਂ ਕੋਲ ਇਨ੍ਹਾਂ ਪੈਸਾ ਨਹੀਂ ਹੈ ਕਿ ਉਹ ਲੰਬਾ ਚਿਰ ਚਲ ਸਕੇ। ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਅਸੀਂ ਕੋਰੋਨਾ ਤੋਂ ਤਾਂ ਬੱਚ ਜਾਣਗੇ ਪਰ ਸਾਨੂੰ ਡਰ ਹੈ ਕਿ ਜੇ ਲਾਕਡਾਨ ਜੇ ਲੰਬਾ ਖਿੱਚ ਗਿਆ ਤਾਂ ਕੋਰੋਨਾ ਵਾਈਰੈਸ ਦੀ ਥਾਂ ਭੁਖ ਨਾਲ ਮਰਨ ਦਾ ਖ਼ਦਸ਼ਾ ਵੱਧ ਜਾਵੇਗਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: