ਕਾਦੀਆਂ ਚ ਅਗਲੇ ਹੁਕਮਾਂ ਤੱਕ ਮੁਕੰਮਲ ਕਰਫ਼ਿਉ ਲਗਾ, ਕਿਸੇ ਕਿਸਮ ਦੀ ਕੋਈ ਢਿੱਲ ਨਹੀਂ

ਕਾਦੀਆਂ ਚ ਜ਼ਿਲਾ ਪ੍ਰਸ਼ਾਸਨ ਵਲੋਂ ਕੋਰੋਨਾ ਵਾਈਰੈਸ ਦੀ ਫ਼ੈਲੀ ਮਹਾਮਾਰੀ ਨੂੰ ਮੁੱਖ ਰਖਦੀਆਂ ਅਗਲੇ ਹੁਕਮਾਂ ਤੱਕ ਮੁਕੰਮਲ ਤੌਰ ਤੇ ਕਰਫ਼ਿਉ ਲਗਾ ਦਿਤਾ ਗਿਆ ਹੈ। ਸ਼ਹਿਰ ਪੂਰੀ ਤਰ੍ਹਾਂ ਬੰਦ ਹੈ। ਕਰਫ਼ਿਉ ਦੇ ਚਲਦੇ ਕੋਈ ਵੀ ਮੈਡੀਕਲ ਸਟੋਰ, ਸਬਜ਼ੀ ਦੀ ਦੁਕਾਨ, ਦੁੱਧ ਦੀ ਦੁਕਾਨ ਅਤੇ ਕਰਿਆਣੇ ਦੀ ਦੁਕਾਨ ਨਹੀਂ ਖੋਲੀ ਜਾਵੇਗੀ। ਕਾਦੀਆਂ ਦੇ ਨਾਈਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਦਸਿਆ ਕਿ ਜ਼ਿਲਾਧੀਸ਼ ਗੁਰਦਾਸਪੁਰ ਸ਼੍ਰੀ ਅਸ਼ਫ਼ਾਕ ਅਹਿਮਦ ਵਲੋਂ ਜਾਰੀ ਨਿਰਦੇਸ਼ਾਂ ਮੁਤਾਬਿਕ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਜਿਨ੍ਹਾਂ ਚ ਏ ਡੀ ਸੀ, ਐਸ ਡੀ ਐਮ, ਸਪੈਸ਼ਲ ਐਕਗਜ਼ੀਕਿਉਟਿਵ ਕੰਮ ਕੋਰੋਨਾ, ਐਸਿਸਟੈਂਟ ਕਮਿਸ਼ਨਰ (ਜਰਨਲ, ਗਰੀਵੈਂਸ), ਵਿਜਿਲੈਂਸ ਆਫ਼ਿਸਰ, ਆਰਮੀ, ਸੈਂਟਰਲ ਆਰਮਡ ਪੈਰਾਮਿਲਿਟਰੀ ਫੋਰਸਜ਼, ਵਰਦੀਧਾਰੀ ਪੰਜਾਬ ਪੁਲੀਸ ਮੁਲਾਜ਼ਮ ਅਤੇ ਡਿਉਟੀ ਤੇ ਹੈਲਥ ਵਿਭਾਗ ਦਾ ਸਟਾਫ਼ ਅਧਿਕ੍ਰਿਤ ਮੀਡੀਆ ਪਰਸਨਜ਼ ਜਾਂ ਉਹ ਵਿਅਕਤੀ ਜਿਨ੍ਹਾਂ ਨੂੰ ਏ ਡੀ ਸੀ, ਐਸ ਡੀ ਐਮ ਜਾਂ ਕਿਸੇ ਅਧਿਕ੍ਰਿਤ ਵਲੋਂ ਕਰਫ਼ਿਉ  ਪਾਸ ਜਾਰੀ ਕੀਤੇ ਗਏ ਹਨ ਉਨ੍ਹਾਂ ਨੂੰ ਕਰਫ਼ਿਉ ਤੋਂ ਛੁਟ ਦਿਤੀ ਗਈ ਹੈ। ਸ਼੍ਰੀ ਅਮਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਬਲਿਕ ਦੀ ਸੇਫ਼ਟੀ ਲਈ ਕਰਫ਼ਿਉ ਲਾਇਆ ਗਿਆ ਹੈ। ਇਸ ਲਈ ਉਹ ਪ੍ਰਸ਼ਾਸਨ ਨਾਲ ਪੂਰਾ ਪੂਰਾ ਸਹਿਯੋਗ ਕਰਨ। ਦੂਜੇ ਪਾਸੇ ਅੱਜ ਲੰਗਰ ਖ਼ਾਨਾ ਦਾਰੁਲ ਜ਼ਿਆਫ਼ਤ ਜਿਥੇ ਵਿਦੇਸ਼ੀ ਮਹਿਮਾਨ ਠਹਿਰੇ ਹੋਏ ਹਨ ਉਨ੍ਹਾਂ ਨੂੰ 14 ਦਿਨਾਂ ਲਈ ਪਰਿਸਰ ਦੇ ਅੰਦਰ ਹੀ ਰਹਿਣ ਦਾ ਪਾਬੰਦ ਕਰ ਦਿਤਾ ਗਿਆ ਹੈ। ਸ਼੍ਰੀ ਰੋਸ਼ਣ ਲਾਲ ਬੀ ਐਲ ਉ ਕਾਦੀਆਂ ਦੀ ਦੇਖ ਰੇਖ ਲਈ ਤੈਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਕੁਝ ਸਥਾਨਕ ਨਾਗਰਿਕਾਂ ਨੂੰ ਜੋ ਵਿਦੇਸ਼ ਦਾ ਦੌਰਾ ਕਰਕੇ ਵਾਪਿਸ ਪਹੁੰਚੇ ਸਨ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਘਰਾਂ ਚ ਕੁਆਰਤੀਨ ਕਰ ਦਿਤਾ ਹੈ। ਇਸੇ ਤਰ੍ਹਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਅਹਿਮਦੀਆ ਜਮਾਤ ਵਲੋਂ ਕੋਰੋਨਾ ਦੀ ਮਹਾਮਾਰੀ ਨੂੰ ਮਦੇਨਜ਼ਰ ਰਖਦੇ ਹੋਏ ਘਰਾਂ ਚ ਹੀ ਨਮਾਜ਼ਾਂ ਪੜਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਕਰਫ਼ਿਉ ਲਗਣ ਤੋਂ ਪਹਿਲਾਂ ਸ਼ਹਿਰ ਚ ਵਡੀ ਤਾਦਾਦ ਚ ਲੋਕ ਖ਼ਰੀਦ-ਦਾਰੀ ਕਰਨ ਲਈ ਬਾਜ਼ਾਰ ਆਏ ਹੋਏ ਸਨ। ਪਤੱਰਕਾਰਾਂ ਦੀ ਟੀਮ ਨੇ ਸ਼ਹਿਰ ਦਾ ਦੋਰਾ ਕਰਨ ਤੇ ਪਾਇਆ ਕਿ ਪਾਵਰਕਾਮ ਵਲੋਂ ਲੋਕਾਂ ਦੇ ਬਿਜਲੀ ਦੇ ਬਿਲ ਸਿਰਫ਼ ਡਰਾਫ਼ਟ ਰਾਹੀਂ ਲਏ ਜਾ ਰਹੇ ਸਨ। ਕਿਸੇ ਵੀ ਵਿਅਕਤੀ ਤੋਂ ਕੈਸ਼ ਨਹੀਂ ਲਿਆ ਜਾ ਰਿਹਾ ਸੀ। ਬਿਜਲੀ ਕਰਮੀਆਂ ਨੇ ਮਾਸਕ ਪਾਕੇ ਕੰਮ ਕੀਤਾ। ਇਸ ਮੋਕੇ ਸੈਨੀਟਾਈਜ਼ਰ ਵੀ ਰਖਿਆ ਹੋਇਆ ਸੀ ਤਾਕਿ ਆਉਣ ਬਿਜਲੀ ਖਪਤਕਾਰ ਇਸਦਾ ਇਸਤੇਮਾਲ ਕਰ ਸਕਣ। ਇਸ ਮੋਕੇ ਐਸ ਡੀ ਉ ਪਾਵਰਕਾਮ ਨੇ ਦਸਿਆ ਕਿ ਲੋਕ ਬਿਜਲੀ ਦੀ ਸ਼ਿਕਾਇਤ ਸਬੰਧੀ ਦਫ਼ਤਰ ਚ ਆਉਣ ਦੀ ਬਜਾਏ ਕੰਪਲੇਂਟ ਬਾਕਸ ਚ ਆਪਣੀ ਲਿਖਤੀ ਕੰਪਲੇਂਟ ਪਾ ਸਕਦੇ ਹਨ। ਇਸੇ ਤਰ੍ਹਾਂ ਪੋਸਟ ਆਫ਼ਿਸ ਕਾਦੀਆਂ ਚ ਸਾਰੇ ਮੁਲਾਜ਼ਮ ਮੋਜੂਦ ਸਨ ਪਰ ਉਨ੍ਹਾਂ ਵਲੋਂ ਲੋੜੀਂਦੇ ਕਦਮ ਨਹੀਂ ਚੁਕੇ ਗਏ ਸਨ। ਬਿਨਾਂ ਮਾਸਕ ਦੇ ਪੋਸਟ ਆਫ਼ਿਸ ਕਰਮੀ ਕੰਮ ਕਰਦੇ ਵੇਖੇ ਗਏ। ਅਤੇ ਆਮ ਜਨਤਾ ਵੀ ਬਿਨਾਂ ਮਾਸਕ ਦੇ ਉਥੇ ਮੋਜੂਦ ਸੀ। ਮੀਡਿਆ ਵਲੋਂ ਜਦੋਂ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਬਿਨਾਂ ਸਿਹਤ ਸੁਰਖਿਆ ਦੇ ਕੰਮਕਾਜ ਕੀਤੇ ਜਾਣ ਬਾਰੇ ਦਸਿਆ ਗਿਆ ਤਾਂ ਉਨ੍ਹਾਂ ਤੁਰੰਤ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਸ਼ੁਰੂ ਕਰ  ਦਿਤੀ। ਦੂਜੇ ਪਾਸੇ ਅੱਜ ਸ਼ਹਿਰ ਚ ਕਰਫ਼ਿਉ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਪੁਲੀਸ ਵਲੋਂ ਬਿਨਾਂ ਕਾਰਨ ਬਾਹਰ ਨਿਕਲ ਰਹੇ ਲੋਕਾਂ ਤੇ ਲਾਠੀ ਚਾਰਜ ਵੀ ਕੀਤਾ। ਦੂਜੇ ਪਾਸੇ ਕਾਦੀਆਂ ਨੂੰ ਸੀਲ ਕਰ ਦਿਤਾ ਗਿਆ ਹੈ। ਅਤੇ ਕਰਫ਼ਿਉ ਨੂੰ ਪੂਰੀ ਸਖ਼ਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: