ਕਾਦੀਆਂ ਦੇ ਨਾਇਬ ਤਹਿਸੀਲ ਦਾਰ ਵੰਡ ਰਹੇ ਹਨ ਗ਼ਰੀਬਾਂ ਨੂੰ ਰਾਹਤ ਸਾਮਗਰੀ

ਕਾਦੀਆਂ ਦੇ ਨਾਇਬ ਤਹਿਸਲਿ ਦਾਰ ਗ਼ਰੀਬ ਲੋਕਾਂ ਨੂੰ ਰਾਹਤ ਸਾਮਗਰੀ ਵੰਡ ਰਹੇ ਹਨ। ਆਪਣੀ ਜੇਬ ਤੋਂ ਪੈਸੇ ਖ਼ਰਚ ਕਰਕੇ ਉਹ ਲੋੜਵੰਦ ਗ਼ਰੀਬਾਂ ਨੂੰ ਦਾਲ, ਚਾਵਲ, ਆਟਾ ਅਤੇ ਤੇਲ ਵਰਗੀ ਰਾਹਤ ਸਾਮਗਰੀ ਦੇ ਰਹੇ ਹਨ। ਕਲ ਭਾਰੀ ਮੀਂਹ ਪੈਣ ਦੇ ਬਾਵਜੂਦ ਉਹ ਨਾਥਪੁਰ ਸਿੱਥਤ ਗ਼ਰੀਬ ਬਸਤੀ ਚ ਗਏ ਅਤੇ ਦਿਹਾੜੀਦਾਰ ਮਜ਼ਦੂਰਾਂ, ਭਿਖਾਰੀਆਂ ਅਤੇ ਸੜਕਾਂ ਤੋਂ ਕੂੜਾ ਕਰਕਟ ਚੁਕਣ ਵਾਲੇ ਗ਼ਰੀਬ ਪਰਿਵਾਰਾਂ ਨੂੰ ਖਾਣ ਪੀਣ ਦੀ ਵਸਤਾਂ ਦੇ ਰਹੇ ਹਨ।

  • ਅੱਜ ਵੀ ਉਨ੍ਹਾਂ ਗ਼ਰੀਬਾਂ ਨੂੰ ਰਾਸ਼ਨ ਵੰਡਿਆ। ਇਸ ਮੋਕੇ ਤੇ ਯੋਗੇਸ਼ ਸਹਿਦੇਵ ਅਤੇ ਰਿੰਕੂ ਸਹਿਦੇਵ ਨੇ ਉਨ੍ਹਾਂ ਨਾਲ ਰਾਸ਼ਣ ਕਿਟਾਂ ਗ਼ਰੀਬਾਂ ਨੂੰ ਵੰਡਿਆਂ।  ਇਸ ਮੋਕੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ ਨੇ ਦਸਿਆ ਕਿ ਇੱਸ ਮੁਸ਼ਕਿਲ ਘੜੀ ਚ ਜੇ ਇਨਸਾਨ ਆਪਣਾ ਸੋਚਣ ਲਗੇ ਅਤੇ ਦੂਜੇ ਇਨਸਾਨਾਂ ਨੂੰ ਭੁੱਲ ਜਾਵੇ ਤਾਂ ਉਹ ਜੀਵਨ ਬੇਕਾਰ ਹੈ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੋਵੇਗੀ ਕਿ ਮੇਰੇ ਇਲਾਕੇ ਦਾ ਕੋਈ ਵੀ ਗ਼ਰੀਬ ਭੁੱਖਾ ਨਾ ਸੋਵੇ। ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ ਦੁਆਲੇ ਦੇ ਗ਼ਰੀਬ ਪਰਿਵਾਰਾਂ ਦਾ ਖ਼ਿਆਲ ਰਖਣ। ਉਨ੍ਹਾਂ ਕਿਹਾ ਕਿ ਇਸ ਜ਼ਰੂਰਤ ਦੀ ਘੜੀ ਵਿੱਚ ਹਰੇਕ ਵਿਅਕਤੀ ਨੂੰ ਬਿਨਾਂ ਕਿਸੇ ਧਾਰਮਿਕ ਭੇਦਭਾਵ ਦੇ ਇਕ ਦੂਜੇ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਇਹੋ ਜਿਹੇ ਹਾਲਾਤਾਂ ਵਿੱਚ ਸਾਡਾ ਇਕ ਦੂਜੇ ਤੇ ਵਿਸ਼ਵਾਸ ਅਤੇ ਸਾਥ ਹੀ ਮਹਾਮਾਰੀ ਤੋਂ ਨਿਪਟਣ ਵਿੱਚ ਸਹਿਯੋਗੀ ਹੋ ਸਕਦਾ ਹੈ।
    ਫ਼ੋਟੋ: ਨਾਈਬ ਤਹਿਸੀਲਦਾਰ ਰਾਸ਼ਣ ਵੰਡਦੇ ਹੋਏ
Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: