ਕਾਲਾਬਾਜ਼ਾਰੀ ਅਤੇ ਕਰਫ਼ਿਉ ਪਾਸ ਹਾਸਿਲ ਕਰਕੇ ਹੋਮ ਡੀਲੀਵਰੀ ਨਾ ਕਰਨ ਵਾਲਿਆਂ ਨੂੰ ਜ਼ਿਲਾਧੀਸ਼ ਗੁਰਦਾਸਪੁਰ ਦੀ ਚੇਤਾਵਨੀ, ਪਾਸ ਵੀ ਕੈਂਸਲ ਹੋਣਗੇ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ

ਜ਼ਿਲਾਧੀਸ਼ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫ਼ਾਕ ਨੇ ਅੱਜ ਕਾਦੀਆਂ ਚ ਪਤੱਰਕਾਰਾਂ ਨਾਲ ਗਲਬਾਤ ਕਰਦੀਆਂ ਕਿਹਾ ਹੈ ਕਿਹਾ ਹੈ ਕਿ ਉਨ੍ਹਾਂ ਵਲੋਂ ਕਾਰਜਕਾਰੀ ਅਧਿਕਾਰੀਆਂ ਨੂੰ ਪ੍ਰਤਿਦਿਨ 15 ਹਜ਼ਾਰ ਰੂਪੈ ਐਮਰਜੈਂਸੀ ਸਿਥਤੀ ਚ ਖ਼ਰਚ ਕਰਨ ਦੇ ਅਧਿਕਾਰ ਦਿਤੇ ਗਏ ਹਨ। ਅਤੇ ਉਨ੍ਹਾਂ ਨੂੰ ਢਾਈ ਲੱਖ ਰੂਪੈ ਤੱਕ ਦੀ ਲਿਮਟ ਦਿਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸ਼ੁਰੂਆਤੀ ਦੋਰ ਵਿੱਚ ਰਾਹਤ ਪਹੁੰਚਾਉਣ ਲਈ ਕੀਤਾ ਗਿਆ ਹੈ। ਸਰਕਾਰ ਵਲੋਂ ਅਜੇ ਰਾਹਤ ਰਾਸ਼ੀ ਆਉਣ ਵਾਲੀ ਹੈ। ਜ਼ਿਲਾ ਪ੍ਰਸ਼ਾਸਨ ਵਲੋਂ ਪੈਸੇ ਇਕਠੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਵਲੋਂ ਮਿਲਣ ਵਾਲੀ ਸਹਾਇਤਾ ਇਕ ਦੋ ਦਿਨਾਂ ਤੱਕ ਪਹੁੰਚ ਜਾਵੇਗੀ। 300 ਮੀਟਰਿਕ ਟਨ ਕਣਕ ਨੂੰ ਮਿਲਾਂ ਚ ਆਟਾ ਬਣਾਉਣ ਲਈ ਭੇਜ ਦਿਤਾ ਗਿਆ ਹੈ। ਅਤੇ ਆਟੇ ਦੇ ਪੈਕਟ ਤਿਆਰ ਕਰਵਾਕੇ ਗ਼ਰੀਬ ਲੋਕਾਂ ਨੂੰ ਸਪਲਾਈ ਸ਼ੁਰੂ ਕਰ ਦਿਤੀ ਜਾਵੇਗੀ। ਜ਼ਿਲਾ ਪ੍ਰਸ਼ਾਸਨ ਹਰ ਸੰਭਵ ਗ਼ਰੀਬ ਲੋਕਾਂ ਨੂੰ ਰਾਹਤ ਸਾਮਗਰੀ ਵੀ ਦੇ ਰਿਹਾ ਹੈ। ਉਨ੍ਹਾਂ ਮੈਡੀਕਲ  ਸਟੋਰ ਵਾਲਿਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਮੈਡੀਕਲ ਸਟੋਰ ਵਾਲਿਆਂ ਨੂੰ ਪ੍ਰਸ਼ਾਸਨ ਨੇ ਦਵਾਈਆਂ ਦੀ ਹੋਮ ਡਿਲਵਰੀ ਲਈ ਕਰਫ਼ਿਉ ਪਾਸ ਜਾਰੀ ਕੀਤੇ ਹਨ ਅਤੇ ਉਹ ਘਰ ਚ ਦਵਾਈਆਂ ਨਹੀਂ ਪਹੁੰਚਾ ਰਹੇ ਹਨ ਜਿਥੇ ਉਨ੍ਹਾਂ ਦੇ ਕਰਫ਼ਿਉ ਪਾਸ ਕੈਂਸਲ ਹੋਣਗੇ ਉਥੇ ਉਨਾਂ੍ਹ ਦੇ ਵਿਰੁਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਬਲੈਕ ਮਾਰਕੇਟਿੰਗ ਤੇ ਅਕੁੰਸ਼ ਲਗਾਇਆ ਗਿਆ ਹੈ। ਅਤੇ ਜਿਹੜੇ ਲੋਕ ਐਮ ਆਰ ਪੀ ਤੋਂ ਵੱਧ ਪੈਸੇ ਵਸੂਲਣਗੇ ਉਨ੍ਹਾਂ ਦੇ ਵਿਰੁਧ ਕੇਸ ਵੀ ਦਰਜ ਹੋਣਗੇ। ਉਨ੍ਹਾਂ ਕਿਹਾ ਕਿ ਦਵਾਈਆਂ ਦੀ ਸਟੋਰਾਂ ਚ ਕਮੀ ਦੀ ਸ਼ਿਕਾਇਤਾਂ ਨੂੰ ਮੁੱਖ ਰਖਦੇ ਹੋਏ ਅੰਮ੍ਰਿਤਸਰ ਅਤੇ ਜ਼ੀਰਕਪੁਰ ਤੋਂ ਸਟਾਕ ਰੀਲੀਜ਼ ਕਰਵਾਉਣ ਲਈ ਉਨ੍ਹਾਂ ਨੇ ਪੰਜਾਬ ਦੇ ਸਕੱਤਰ ਨਾਲ ਗੱਲ ਕੀਤੀ ਹੈ। 5 ਲੱਖ ਰੂਪੈ ਦੀ ਦਵਾਈਆਂ ਰੈਡਕਰਾਸ ਨੂੰ ਮੁਹੈਆ ਕਰਵਾਈ ਗਈ ਹੈ। ਚਾਰ ਗਡੀਆਂ ਕਮੀ ਵਾਲੀ ਥਾਂਵਾ ਤੇ ਰੋਜ਼ਾਨਾ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੀ ਐਸ ਟੀ ਨੰਬਰ ਹੋਲਡਰ  ਦੁਕਾਨਦਾਰਾਂ ਨੂੰ ਪਾਸ ਜਾਰੀ ਕੀਤੇ ਗਏ ਹਨ। ਜੇ ਕਿਸੇ ਨੂੰ ਪਾਸ ਨਹੀਂ ਮਿਲਿਆ ਹੈ ਤਾਂ ਉਹ ਫ਼ੋਨ ਰਾਹੀਂ ਪਾਸ ਹਾਸਿਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਪਾਸ ਟੋਰ ਵਿਖਾਉਣ ਲਈ ਅਮਲੀ ਰੂਪ ਚ ਕੰਮ ਕਰਨ ਦੇ ਮਕਸਦ ਨਾਲ ਦਿਤੇ ਜਾ ਰਹੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: