ਕੋਰੋਨਾ ਵਾਈਰੇਸ ਕਾਰਨ ਫਸੇ ਪਾਕਿਸਤਾਨੀ ਘਰ ਪਰਤਣ ਨੂੰ ਬੇਤਾਬ, 4 ਅਪ੍ਰੈਲ ਨੂੰ ਇਕ ਦਿਨ ਲਈ ਬਾਰਡਰ ਖੁਲਣ ਦੀ ਉਮੀਦ

ਕੋਰੋਨਾ ਵਾਈਰੇਸ ਦੇ ਕਾਰਨ 18 ਮਾਰਚ ਨੂੰ ਪਾਕਿਸਤਾਨ ਵਲੋਂ ਬਾਰਡਰ ਬੰਦ ਕਰ ਦਿਤੇ ਜਾਣ ਕਾਰਨ ਕਈ ਪਾਕਿਸਤਾਨੀ ਨਾਗਰਿਕ ਫ਼ਸ ਗਏ ਹਨ। ਇਨ੍ਹਾਂ ਨਾਗਰਿਕਾਂ ਚ ਅਮਤੁਲ ਬਾਸਿਤ (58) ਅਤੇ ਅਮਤੁਲ ਹਕੀਮ (55) ਅਤੇ ਏਹਸਾਨ ਅਹਿਮਦ ਰੇਹਾਨ (30) ਜਿਨ੍ਹਾਂ ਦਾ ਸਬੰਧ ਚਿਨਾਬ ਨਗਰ ਜ਼ਿਲਾ ਚਿਨੀਉਟ ਤੋਂ ਹੈ ਕਾਦੀਆਂ ਚ ਆਪਣੇ ਰਿਸ਼ਤੇਦਾਰਾਂ ਕੋਲ ਹਨ ਜੋ ਭਾਰਤ-ਪਾਕਿਸਤਾਨ ਬਾਰਡਰ ਬੰਦ ਹੋਣ ਕਾਰਨ ਵਾਪਿਸ ਪਾਕਿਸਤਾਨ ਨਹੀਂ ਪਰਤ ਸਕੇ ਹਨ। ਅਮਤੁਲ ਬਾਸਿਤ ਅਤੇ ਅਮਤੁਲ ਹਕੀਮ ਜੋ ਮੂਲ ਰਪ ਤੋਂ ਕਾਦੀਆਂ ਦੀ ਵਸਨੀਕ ਹਨ ਆਪਣੇ ਵਡੇ ਭਰਾ ਰਫ਼ੀਕ ਅਹਿਮਦ ਦੀ ਬੀਮਾਰੀ ਤੇ ਕਾਦੀਆਂ ਆਇਆਂ ਸਨ। ਪਿਛਲੇ ਦਿਨੀਂ ਉਨ੍ਹਾਂ ਦੇ ਭਰਾ ਰਫ਼ੀਕ ਅਹਿਮਦ ਦੇ ਦੇਹਾਂਤ ਹੋਣ ਕਾਰਨ ਉਨ੍ਹਾਂ ਦੀ ਛੋਟੀ ਭੇਣ ਅਮਤੁਲ ਹਕੀਮ ਕਾਫ਼ੀ ਸਦਮੇ ਚ ਹੈ। ਉਨ੍ਹਾਂ ਦੀ ਦਵਾਈ ਵੀ ਖ਼ਤਮ ਹੋ ਚੁਕੀ ਹੈ। ਅਤੇ ਉਨ੍ਹਾਂ ਦੇ ਬਚੇ ਪਾਕਿਸਤਾਨ ਚ ਇਕਲੇ ਹਨ। ਜਿਸਦੇ ਕਾਰਨ ਉਹ ਛੇਤੀ ਤੋਂ ਛੇਤੀ ਆਪਣੇ ਘਰ ਜਾਣਾ ਚਾਹੁੰਦੇ ਹਨ। ਦੂਜੇ ਏਹਸਾਨ ਰੇਹਾਨ ਦਾ ਭਾਰਤ ਦਾ ਵੀਜ਼ਾ ਵੀ ਖ਼ਤਮ ਹੋ ਗਿਆ ਹੈ ਅਤੇ ਉਨ੍ਹਾਂ ਆਨ-ਲਾਈਨ ਵੀਜ਼ਾ ਵਾਧੇ ਵਾਸਤੇ ਅਪਲਾਈ ਕਰਕੇ ਸਿਕਉਰਿਟੀ ਬ੍ਰਾਂਚ, ਐਸ ਐਸ ਪੀ ਆਫ਼ਿਸ ਬਟਾਲਾ ਨੂੰ ਇਸਦੀ ਫਾਈਲ ਦੇ ਦਿਤੀ ਹੈ। ਜਦਕਿ ਅਮਤੁਲ ਬਾਸਿਤ ਅਤੇ ਅਮਤੁਲ ਹਕੀਮ ਦਾ ਭਾਰਤ ਦਾ ਵੀਜ਼ਾ ਵੀ ਖ਼ਤਮ ਹੋਣ ਵਾਲਾ ਹੈ। ਹਾਲਾਂਕਿ ਗ੍ਰਹਿ ਮੰਤਰਾਲੇ ਨੇ ਜਾਰੀ ਇਕ ਅਧਿਸੂਚਨਾ ਚ ਕਿਹਾ ਹੈ ਕਿ ਜਿਹੜੇ ਵੀ ਵਿਦੇਸ਼ੀ ਨਾਗਰਿਕ ਭਾਰਤ ਚ ਹਨ ਅਤੇ ਉਨ੍ਹਾਂ ਦੇ ਵੀਜ਼ੇ ਸਮਾਪਤ ਹੋ ਗਏ ਹਨ ਉਨ੍ਹਾਂ ਦੇ ਵੀਜ਼ੇ ਚ ਵਾਧਾ 30 ਅਪ੍ਰੈਲ ਤੱਕ ਦੀ ਕਰ ਦਿਤੀ ਗਈ ਹੈ। ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਦੇ ਵਾਧੇ ਸਬੰਧੀ ਜਦੋਂ ਐਸ ਐਸ ਪੀ ਬਟਾਲਾ ਸ਼੍ਰੀ ਉਪਿੰਦਰਜੀਤ ਸਿੰਘ ਘੁੰਮਣ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਮਾਮਲੇ ਨੂੰ ਵੇਖਦਾ ਹਾਂ ਅਤੇ ਐਫ਼ ਐਫ਼ ਆਰ ਉ ਬ੍ਰਾਂਚ ਬਟਾਲਾ ਨੂੰ ਲੋੜੀੰਦੀ ਕਾਰਵਾਈ ਕਰਨ ਨੂੰ ਕਹਾਂਗਾ। ਭਾਰਤ ਸਰਕਾਰ ਵਲੋਂ ਜਾਰੀ ਨੋਟੀਫ਼ੀਕੇਸ਼ਨ ਦੇ ਮੁਤਾਬਿਕ ਸਿਕਉਰਿਟੀ ਬ੍ਰਾਂਚ ਬਟਾਲਾ ਨੂੰ ਕੋਵਿਡ ਕਾਰਨ ਇਨ੍ਹਾਂ ਨਾਗਰਿਕਾਂ ਨੂੰ ਐਗਜ਼ਿਟ ਇੰਡੀਆਂ ਦੀ ਐਨ ਸੀ ਹੀ ਦੇਣੀ ਬਣਦੀ ਹੈ। ਜਿਸਦੇ ਰਾਹੀਂ ਉਹ ਭਾਰਤ ਬਿਨਾਂ ਕਿਸੇ ਪਨਲਟੀ ਦੇ ਛੱਡ ਸਕਦੇ ਹਨ। ਦੂਜੇ ਪਾਸੇ ਫਸੇ ਹੋਏ ਪਾਕਿਸਤਾਨੀ ਨਾਗਰਿਕਾਂ ਜਿਨ੍ਹਾਂ ਨੇ ਪਾਕਿਸਤਾਨ ਐਂਬੈਸੀ ਨੂੰ ਪਾਕਿਸਤਾਨ ਵਾਪਿਸ ਭੇਜਣ ਲਈ ਈ ਮੇਲ ਕੀਤੀ ਸੀ ਉਸਦੇ ਜਵਾਬ ਚ ਪਾਕ ਦੂਤਾਵਾਸ ਨੇ ਇਨ੍ਹਾਂ ਨੂੰ ਭਰੋਸਾ ਦਿਤਾ ਹੈ 4 ਅਪ੍ਰੈਲ ਨੂੰ ਉਨ੍ਹਾਂ ਨੂੰ ਵਾਹਗਾ ਬਾਰਡਰ ਤੋਂ ਵਾਪਿਸ ਪਾਕਿਸਤਾਨ ਭੇਜਿਆ ਜਾ ਸਕਦਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: