ਕੋਰੋਨਾ ਵਾਈਰੈਸ ਦੇ ਚਲਦੀਆਂ ਕਾਦੀਆਂ ਚ ਅਹਿਮਦੀ ਮੁਸਲਿਮ ਭਾਰੀਚਾਰੇ ਦੇ ਲੋਕ ਮਸਜਿਦਾਂ ਦੀ ਬਜਾਏ ਅੱਜ ਘਰਾਂ ਚ ਅਦਾ ਕਰਣਗੇ ਨਮਾਜ਼, 5 ਵਜੇ ਘਰਾਂ ਚ ਕਰਣਗੇ ਦੁਆਂਵਾ

ਕੋਰੋਨਾ ਵਾਈਰੈਸ ਦੇ ਚਲਦੀਆਂ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਲੋਕ ਕਲ ਆਪਣੇ ਘਰਾਂ ਚ ਨਮਾਜ਼ਾਂ ਅਦਾ ਕਰਣਗੇ। ਕਲ ਮੁਹੱਲਾ ਅਹਿਮਦੀਆ ਚ ਮੁਕੰਮਲ ਤੌਰ ਤੇ ਲਾਕਡਾਨ ਰਹੇਗਾ। ਇਸ ਸਬੰਧ ਚ ਜਮਾਤੇ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਦਸਿਆ ਕਿ ਜਮਾਤੇ ਅਹਿਮਦੀਆ ਦੇ ਸਾਰੇ ਅਦਾਰੇ ਮੁਕੰਮਲ ਤੌਰ ਤੇ ਬੰਦ ਰਹਿਣਗੇ। ਸ਼ਾਂਮੀ ਪੰਜ ਵਜੇ ਲੋਕ ਆਪਣੇ ਆਪਣੇ ਘਰਾਂ ਚ ਇਸ ਬੀਮਾਰੀ ਤੋਂ ਵਿਸ਼ਵ ਨੂੰ ਨਿਜਾਤ ਮਿਲਣ ਲਈ ਵਿਸ਼ੇਸ਼ ਦੁਆਂਵਾ ਕਰਣਗੇ। ਜਮਾਤੇ ਅਹਿਮਦੀਆ ਨੇ ਹੋਣ ਵਾਲੇ ਸਾਰੇ ਪ੍ਰੋਗਰਾਮ ਰਦ ਕਰ ਦਿਤੇ ਹਨ। ਸਾਰੇ ਵਿਦਿਅਕ ਅਦਾਰੇ ਵੀ 31 ਮਾਰਚ ਤੱਕ ਲਈ ਬੰਦ ਕਰ ਦਿਤੇ ਗਏ ਹਨ। ਮਸਜਿਦਾਂ ਚ ਜਾਣ ਸਮੇਂ ਲੋਕਾਂ ਨੂੰ ਹੱਥ ਸਾਫ਼ ਕਰਨ ਲਈ ਡਿਉਟੀ ਤੇ ਮੋਜੂਦ ਕਰਮੀ ਸਾਈਨੇਟਾਇਜ਼ਰ ਦਾ ਇਸਤੇਮਾਲ ਕਰਵਾ ਰਹੇ ਹਨ। ਪੂਰੇ ਗਲੀ ਮੁਹੱਲੀਆਂ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿਤਾ ਜਾ ਰਿਹਾ ਹੈ। ਦੂਜੇ ਪਾਸੇ ਪੂਰੇ ਸ਼ਹਿਰ ਚ ਕਲ ਮੁਕਮੰਲ ਜਨਤਾ ਕਰਫ਼ਿਉ ਰਹੇਗਾ। ਅੱਜ ਸ਼ਹਿਰ ਚ ਲੋਕਾਂ ਦੀ ਕਾਫ਼ੀ ਘੱਟ ਭੀੜ ਵੇਖਣ ਨੂੰ ਮਿਲੀ। ਜ਼ਿਆਦਾਤਰ ਲੋਕ ਆਪਣੇ ਘਰਾਂ ਦੇ ਅੰਦਰ ਸੀਮਿਤ ਹੋਕੇ ਰਹਿ ਗਏ ਹਨ।
ਫ਼ੋਟੋ: ਮਸਜਿਦ ਜਾਣ ਤੋਂ ਪਹਿਲਾਂ ਜਮਾਤੇ ਅਹਿਮਦੀਆ ਦਾ ਕਰਮੀ ਲੋਕਾਂ ਦੇ ਹੱਥ ਸਾਈਨੇਟਾਈਜ਼ਰ ਨਾਲ ਸਾਫ਼ ਕਰਵਾਉਂਦੇ ਹੋਏ

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: