ਪੰਜਾਬ ਛਤੀ ਕੋਰੋਨਾ ਮਹਾਮਾਰੀ ਤੋਂ ਬਾਹਰ ਨਿਕਲ ਜਾਵੇਗਾ ਜਿਸਦੇ ਚਲਦੇ ਆਈਸੋਲਸ਼ਨ ਕੇਂਦਰਾਂ ਦੀ ਲੋੜ ਨਹੀਂ ਪਵੇਗੀ: ਕੈਬਨਿਟ ਮੰਤਰੀ ਤ੍ਰਿਪਤ ਬਾਜਵਾ

ਕੋਰੋਨਾ ਵਾਈਰੈਸ ਨੂੰ ਕੰਟਰੋਲ ਕਰਨ ਵਿੱਚ ਭਾਰਤ ਪੂਰੀ ਮਹਾਰਤ ਰਖਦਾ ਹੈ ਅਤੇ ਛੇਤੀ ਹੀ ਪੰਜਾਬ  ਇਸ ਮਹਾਮਾਰੀ ਤੋਂ ਬਾਹਰ ਆ ਜਾਵੇਗਾ। ਜਿਸਦੇ ਚਲਦੀਆਂ ਇਥੇ ਆਈਸੋਲਸ਼ਨ ਕੇਂਦਰਾਂ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਹੋ ਜਿਹੀ ਸਿਥਤੀ ਪੰਜਾਬ ਚ ਆਉਣ ਹੀ ਨਹੀਂ ਦਿਤੀ ਜਾਵੇਗੀ। ਇੱਹ ਗੱਲ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਆਪੇਣ ਨਿਵਾਸ ਸਥਾਨ ਤੇ ਕੁਝ ਚੋਣਵੇ ਪਤੱਰਕਾਰਾਂ ਨਾਲ ਗਲਬਾਤ ਦੋਰਾਨ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 2 ਲੱਖ 83 ਹਜ਼ਾਰ ਰਜਿਸਟਰਡ ਮਜ਼ਦੂਰਾਂ ਦੇ ਖਾਤਿਆਂ ਚ 3 ਹਜ਼ਾਰ ਰੂਪੈ ਪਾ ਦਿਤੇ ਗਏ ਹਨ ਅਤੇ ਬਾਕੀ ਦੇ ਮਜ਼ਦੂਰਾਂ ਅਤੇ ਗ਼ਰੀਬਾਂ ਦੀ ਮਦਦ ਲਈ ਹਰ ਪਿੰਡ ਦੇ ਸਰਪੰਚ ਨੂੰ 5 ਹਜ਼ਾਰ ਰੂਪੈ ਐਮਰਜੰਸੀ ਰੂਪ ਚ ਖ਼ਰਚ ਕਰਨ ਅਤੇ ਉਸਦਾ ਬਿਉਰਾ ਰਖਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਜਦਕਿ ਕਾਰਜਕਾਰੀ ਅਧਿਕਾਰੀਆਂ ਨੂੰ ਵੀ 15000 ਰੂਪੈ ਪ੍ਰਤਿ ਦਿਨ ਖ਼ਰਚ ਕਰਨ ਦਾ ਅਧਿਕਾਰ ਦਿਤਾ ਗਿਆ ਹੈ। ਕਾਰਜਕਾਰੀ ਅਧਿਕਾਰੀ ਕੁਲ ਢਾਈ ਲੱਖ ਰੂਪੈ ਦੀ ਰਾਸ਼ੀ ਅਮਰਜੈਂਸੀ ਚ ਖ਼ਰਚ ਕਰ ਸਕਦਾ ਹੈ। ਜਦਕਿ ਸਰਕਾਰ ਵਲੋਂ ਛੇਤੀ ਹੀ ਗ਼ਰੀਬਾਂ ਨੂੰ ਰਾਹਤ ਰਾਸ਼ੀ ਅਤੇ ਸਾਮਗਰੀ ਦਿਤੀ ਜਾਵਗੀ। ਉਨ੍ਹਾਂ ਹਲਕਾ ਫਤਿਹਗੜ ਚੂੜੀਆਂ ਲਈ ਇਕ ਲੱਖ ਰੂਪੈ ਅਤ ਕਾਦੀਆਂ ਲਈ 50 ਹਜ਼ਾਰ ਰੂਪੈ ਦੀ ਸਹਾਇਤਾ ਰਾਸ਼ੀ ਦਿਤੇ ਜਾਣ ਦੀ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਜੇ ਕੋਈ ਪਰਿਵਾਰ ਆਪਣੇ ਆਪਨੂੰ ਬੇਬਸ ਸਮਝਦਾ ਹੈ ਤਾਂ ਵਾਰਡਾਂ ਦੇ ਐਮ ਸੀਜ਼ ਅਤੇ ਸਰਪੰਚਾਂ ਨਾਲ ਸੰਪਰਕ ਕਰਕ ਸਰਕਾਰੀ ਮਦਦ ਹਾਸਿਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਰਾਜ ਦੀ ਜਨਤਾ ਦੇ ਨਾਲ ਹੈ। ਅਤੇ ਯੋਜਨਾਬੱਧ ਤਰੀਕੇ ਨਾਲ ਲੋਕਾਂ ਤੱਕ ਪਹੁੰਚ ਕਰ ਰਹੀ ਹੈ। ਵਾਈਰੈਸ ਦੇ ਵਧਦੇ ਪ੍ਰਕੋਪ ਦੇ ਚਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨਾਂ ਦਾ ਲਾਕਡੋਨ ਨਾਲ ਦੇਸ਼ ਦੀ ਜਨਤਾ ਨੂੰ ਸੁਰਖਿਅਤ ਰਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੋਕੇ ਤੇ ਉਨ੍ਹਾਂ ਨਾਲ ਜ਼ਿਲਾਧੀਸ਼ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ, ਐਸ ਐਸ ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ, ਡੀ ਐਸ ਪੀ ਕਾਦੀਆਂ ਸੰਜੀਵ ਕੁਮਾਰ, ਐਸ ਐਚ ਉ ਪਰਮਿੰਦਰ ਸਿੰਘ, ਚੋਧਰੀ ਅਬਦੁਲ ਵਾਸੇ, ਨਰਿੰਦਰ ਕੁਮਾਰ ਭਾਟੀਆ, ਹਰਪ੍ਰੀਤ ਸਿੰਘ ਮਾਹਲ, ਸਰਬਜੀਤ ਸਿੰਘ ਮਾਹਲ, ਅਸ਼ੋਕ ਕੁਮਾਰ ਆਦਿ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: