ਸ਼ਹੀਦ ਸਤਨਾਮ ਸਿੰਘ ਬਾਜਵਾ ਪਰਿਵਾਰ ਵਲੋਂ ਰਾਹਤ ਸਾਮਗਰੀ ਵੰਡਣ ਦਾ ਕੰਮ ਸ਼ੁਰੂ

ਸ਼ਹੀਦ ਸਤਨਾਮ ਸਿੰਘ ਬਾਜਵਾ ਪਰਿਵਾਰ ਵਲੋਂ ਅੱਜ ਤੋਂ ਕਾਦੀਆਂ,ਕਾਹਨੂੰਵਾਨ ਅਤੇ ਧਾਰੀਵਾਲ ਹਲਕੀਆਂ ਚ ਕੋਰੋਨਾ ਵਾਈਰੈਸ ਦੇ ਪ੍ਰਕੋਪ ਦੇ ਚਲਦੀਆਂ ਰਾਹਤ ਸਾਮਗਰੀ ਵੰਡਣ ਦਾ ਕੰਮ ਸ਼ੁਰੂ ਕਰ ਦਿਤਾ ਹੈ। ਇਸ ਸਬੰਧ ਚ ਜਾਣਕਾਰੀ ਦਿੰਦੇ ਹੇਏ ਬਾਜਵਾ ਪਰਿਵਾਰ ਦੇ ਬੁਲਾਰੇ ਭੁਪਿੰਦਰ ਸਿੰਘ ਵਿਟੀ ਨੇ ਬਾਜਵਾ ਹਾਉਸ ਜਾਣਕਾਰੀ ਦਿਤੀ ਕਿ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ ਅਤੇ ਫ਼ਤਿਹਜੰਗ ਸਿੰਘ ਬਾਜਵਾ ਜਦੋਂ ਤੋਂ ਪੰਜਾਬ ਚ ਕਰਫ਼ਿਉ ਲਗਿਆ ਹੈ ਉਸੇ ਦਿਨ ਤੋਂ ਆਪਣੇ ਹਲਕੇ ਦੇ ਲੋਕਾਂ ਨੂੰ ਰਾਹਤ ਸਾਮਗਰੀ ਵੰਡ ਰਹੇ ਹਨ। ਇਸ ਤੋਂ ਪਹਿਲਾਂ ਕਾਂਗਰਸ ਵਲੋਂ ਮੋਟਰਸਾਇਕਲ ਰੈਲੀ ਤੇ ਕੋਰੋਨਾ ਵਾਈਰੈਸ ਨੂੰ ਲੈਕੇ ਜਾਗਰੂਕਤਾ ਰੈਲੀ ਜੋਕਿ  ਹਲਕੇ ਦੇ ਵੱਖ ਵੱਖ ਪਿੰਡਾ ਚ ਗਈ ਸੀ  ਦਾ ਆਯੋਜਨ ਕਰ ਚੁਕੀ ਹੈ। ਉਨ੍ਹਾਂ ਦਸਿਆ ਕਿ ਬਾਜਵਾ ਪਰਿਵਾਰ ਵਲੋਂ ਸੱਤ-ਬਚਨ ਵੈਲਫ਼ੇਅਅਰ ਫ਼ਾਂਉਡੇਸ਼ਨ ਨਾਂ ਦੀ ਐਨ ਜੀ ਉ ਚਲਾ ਰਹੀ ਹੈ ਉਸਦੇ ਬੈਨਰ ਹੇਠ ਅੱਜ ਕਾਦੀਆਂ ਦੇ 1500  ਪਰਿਵਾਰਾਂ ਨੂੰ ਰਾਹਤ ਸਾਮਗਰੀ ਦਿਤੀ ਜਾ ਰਹੀ ਹੈ। ਇਸੇ ਤਰ੍ਹਾਂ ਕਲ ਕਾਹਨੂੰਵਾਨ ਹਲਕੇ ਚ 2000 ਪਰਿਵਾਰਾਂ ਨੂੰ ਰਾਹਤ ਸਾਮਗਰੀ ਵੰਡੀ ਜਾਵੇਗੀ। ਉਨ੍ਹਾਂ ਦਸਿਆ ਕਿ ਵੀਰਵਾਰ ਨੂੰ ਹਲਕਾ ਕਾਹਨੂੰਵਾਨ ਚ ਲੋੜਵੰਦ ਲੋਕਾਂ ਨੂੰ  ਰਾਹਤ ਸਾਮਗਰੀ ਵੰਡੀ ਜਾਵੇਗੀ। ਉਨ੍ਹਾਂ ਦਸਿਆ ਕਿ ਇਹ ਰਾਹਤ ਸਾਮਗਰੀ ਡੋਰ ਟੂ ਡੋਰ ਲੋੜਵੰਦ ਲੋਕਾਂ ਦੇ ਘਰਾਂ ਚ ਪਹੁੰਚਾਈ ਜਾਵੇਗੀ। ਇਸ ਮੋਕੇ ਤੇ ਕਾਦੀਆਂ ਦੇ ਨਾਇਬ ਤਹਿਸੀਲਦਾਰ ਅਮਰਜੀਤ ਸਿੰਘ,ਐਸ ਡੀ ਐਮ ਬਟਾਲਾ, ਚੋਧਰੀ ਅਬਦੁਲ ਵਾਸੇ ਚੱਠਾ, ਰਾਜਬੀਰ ਸਿੰਘ ਅਤੇ ਸਮੂਹ ਐਮ ਸੀ ਸਾਹਿਬਾਨ ਹਾਜ਼ਿਰ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: