ਅਮਰੀਕਾ ਚ ਰਹਿੰਦੇ ਹੋਏ ਭਾਰਤ ਚ ਜ਼ਰੂਰਤਮੰਦ ਪਰਿਵਾਰਾਂ ਨੂੰ ਸਹਾਇਤਾ ਭੇਜੀ

ਜੈ ਹਿੰਦ ਜੈ ਭਾਰਤ ਦਾ ਨਾਅਰਾ ਉਨ੍ਹਾਂ ਲੋਕਾਂ ਲਈ ਸਾਰਥਕ ਹੈ ਜੋ ਵਿਦੇਸ਼ਾਂ ਚ ਰਹਿੰਦੇ ਹੋਏ ਆਪਣੇ ਦੇਸ਼ ਅਤੇ ਦੇਸ਼ ਦੇ ਨਾਗਰਿਕਾਂ ਬਾਰੇ ਸੋਚਦੇ ਹਨ। ਇਸੇ ਤਰ੍ਹਾਂ ਦੀ ਮਿਸਾਲ ਕਾਦੀਆਂ ਚ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਮਹਿਜ਼ 19 ਸਾਲਾ ਨੋਜਵਾਨ ਹਰਸ਼ਿਤ ਖੋਸਲਾ ਜੋਕਿ ਇੱਕ ਸਾਲ ਪਹਿਲਾਂ ਅਮਰੀਕਾ ਗਿਆ ਸੀ ਵਲੋਂ ਕਾਦੀਆਂ ਚ ਰਹਿੰਦੇ ਆਪਣੇ ਪਰਿਵਾਰ ਨੂੰ ਉਥੋਂ ਸਹਾਇਤਾ ਰਾਸ਼ੀ ਜ਼ਰੂਰਤਮੰਗ ਲੋਕਾਂ ਨੂੰ ਦੇਣ ਲਈ ਭੇਜੀ ਹੈ। ਭਲੇ ਹੀ ਅਮਰੀਕਾ ਆਪ ਇਸਦੀ ਚਪੇਟ ਚ ਹੈ ਲੇਕਿਨ ਫ਼ਿਰ ਵੀ ਅਮਰੀਕਾ ਚ ਰਹਿਣ ਵਾਲੇ ਭਾਰਤੀ ਆਪਣੇ ਦੇਸ਼ ਦੇ ਪ੍ਰਤਿ ਆਪਣੀ ਜ਼ਿੰਮੇਵਾਰੀ ਸਮਝਦੇ ਹਨ। ਜਿਸਦੇ ਚਲਦੇ ਉਕਤ ਯੁਵਕ ਹਰਸ਼ਿਤ ਦੇ ਪਿਤਾ ਡਾਕਟਰ ਰਾਜੇਸ਼ ਕੁਮਾਰ ਅਤੇ ਮਾਤਾ ਬਬੀਤਾ ਨੇ 40 ਜ਼ਰੂਰਤਮੰਦ ਪਰਿਵਾਰਾਂ ਨੂੰ 5 ਕਿਲੋ ਖੰਡ, 5 ਕਿਲੋ ਚਾਵਲ, 1 ਕਿਲੋ ਤੇਲ, ਟੂੱਥ ਪੇਸਟ ਸਮੇਤ 9 ਆਈਟਮਾਂ ਦਾ ਬੈਗ ਬਣਾਕੇ 40 ਗ਼ਰੀਬ ਲੋਕਾਂ ਨੂੰ ਵੰਡੇ ਹਨ। ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਯੁਵਕ ਹਰਸ਼ਿਤ ਖੋਸਲਾ ਦੀ ਮਾਤਾ ਬਬੀਤਾ ਖੋਸਲਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਭੇਜੇ ਜਾ ਰਹੇ ਰਾਸ਼ਨ ਨੂੰ ਵੰਡਣ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਪ੍ਰਤਿਨਿਧੀਆਂ ਨੂੰ ਰਾਜਨੀਤਿ ਤੋਂ ਉਪਰ ਉਠਕੇ ਹਰੇਕ ਆਰਥਿਕ ਤੋਰ ਤੇ ਪਿਛੜੇ ਲੋਕਾਂ ਤੱਕ ਰਾਸ਼ਨ ਪਹੁੰਚਾਏ ਤਾਕਿ ਦੇਸ਼ ਨੂੰ ਕੋਰੋਨਾ ਤੋ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਕੰਮ ਕਰਕੇ ਖਾਨਾ ਖਾਣ ਵਾਲੇ ਲੋਕ  ਅੱਜ ਬੇਰੋਜ਼ਗਾਰ ਬੈਠੇ ਹੋਏ ਹਨ ਅਤੇ ਐਨ ਜੀ ਉਜ਼,ਪ੍ਰਸ਼ਾਸਨ ਅਤੇ ਸਰਕਾਰ ਵੱਲ ਤਾਕ ਲਈ ਬੈਠੇ ਹਨ। ਇਸ ਲਈ ਹਰ ਨਾਗਰਿਕ ਦਾ ਫ਼ਰਜ਼ ਬਣਦਾ ਹੈ ਕਿ ਉਹ ਹਿੰਦੁਸਤਾਨ ਦੇ ਨਾਗਰਿਕਾਂ ਦੀ ਮਦਦ ਕਰਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: