ਕਰੋਨਾਵਾਇਰਸ ਅਤੇ ਖ਼ਰਾਬ ਮੋਸਮ ਦੇ ਚਲਦੀਆਂ ਮੰਡੀਆਂ ਤੋਂ ਰੋਣਕਾਂ ਗ਼ਾਇਬ

ਬੇਸ਼ਕ ਕਣਕ ਦਾ ਕੰਮ ਸ਼ੁਰੁ ਹੋ ਚੁੱਕਾ ਹੈ। ਪਰ ਕਰੋਨਾਵਾਇਰਸ ਅਤੇ ਖ਼ਰਾਬ ਮੋਸਮ ਕਾਰਨ ਕਾਦੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਚ ਕਣਕ ਦੀ ਖ਼ਰੀਦ ਕਰਨ ਲਈ ਬਣਿਆਂ ਮੰਡੀਆਂ ਚੋਂ ਰੋਣਕਾਂ ਗ਼ਾਇਬ ਹਨ। ਆਲੇ ਦੁਆਲੇ ਦੀ 5 ਦਾਣਾ ਮੰਡੀਆਂ ਦਾ ਦੋਰਾ ਕਰਨ ਤੇ ਵੇਖਿਆ ਗਿਆ ਕਿ ਇੱਕ ਦੋ ਕਿਸਾਨ ਹੀ ਆਪਣੀ ਕਣਕ ਦੀ ਟਰਾਲੀਆਂ ਲੈਕੇ ਮੰਡੀ ਪਹੁੰਚੇ ਹੋਏ ਸਨ।

ਕੁੱਝ ਮੰਡੀਆਂ ਚ ਕੇਵਲ ਆੜਤੀ ਅਤੇ ਲੇਬਰ ਹੀ ਮੋਜੂਦ ਸੀ। ਪੇਂਡੂ ਮੰਡੀਆਂ ਚ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਤਾਂ ਬੇਸ਼ਕ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਦੇ ਬੈਠਣ ਲਈ ਸ਼ੈਡ ਆਦਿ ਵੇਖਣ ਨੂੰ ਨਹੀਂ ਮਿਲੇ। ਇੱਕ ਆੜਤੀ ਨੇ ਗੱਲਬਾਤ ਕਰਦੀਆਂ ਦਸਿਆ ਕਿ ਖ਼ਰਾਬ ਮੋਸਮ ਅਤੇ ਕਰੋਨਾਵਾਇਰਸ ਕਾਰਨ ਮੰਡੀਆਂ ਦੇ ਕੰਮਾਂ ਚ ਕਾਫ਼ੀ ਬੁਰਾ ਅਸਰ ਪਿਆ ਹੈ। ਰੋਜ਼ਾਨਾ ਕਰੀਬ ਛ: ਸੱਤ ਟਰਾਲੀ ਕਣਕ ਮੰਡੀ ਚ ਆ ਜਾਂਦੀ ਹੈ। ਇੱਕ ਹੋਰ ਆੜਤੀ ਨੇ ਦਸਿਆ ਕਿ ਉਹ ਹੁਣ ਤੱਕ 500 ਦੇ ਕਰੀਬ ਕਣਕ ਦੀ ਟਰਾਲੀ ਖ਼ਰੀਦ ਚੁਕਿਆ ਹੈ। ਇੱਸ ਕਿਸਾਨ ਨੇ ਦਸਿਆ ਕਿ ਖ਼ਰਾਬ ਮੋਸਮ ਅਤੇ ਕਰੋਨਾਵਾਇਰਸ ਕਰਕੇ ਕਣਕਾਂ ਦੀ ਕਟਾਈ ਚ ਵੀ ਅਸਰ ਪਿਆ ਹੈ। ਦੂਜੇ ਪਾਸੇ ਮੰਡੀਆਂ ਚ ਸ਼ੋਸ਼ਲ ਡਿਸਟੈਂਸਿੰਗ, ਮਾਸਕ,ਸਾਬੁਨ ਅਤੇ ਪੀਣ ਵਾਲੇ ਪਾਣੀ ਦੀ ਸੁਵਿੱਧਾ ਹਰ ਥਾਂ ਵੇਖਣ ਨੂੰ ਮਿਲੀ। ਇੱਸ ਮੋਕੇ ਤੇ ਸਪੈਸ਼ਲ ਡਿਉਟੀ ਮੈਜਿਸਟਰੇਟ ਮੁਕੇਸ਼ ਕੁਮਾਰ ਨੇ ਦਸਿਆ ਕਿ ਕਰੋਨਵਾਇਰਸ ਨੂੰ ਮਦੇਨਜ਼ਰ ਰਖਦੇ ਹੋਏ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਕੰਮ ਕੀਤਾ ਜਾ ਰਿਹਾ ਹੈ। ਮੰਡੀਆਂ ਚ ਸੈਨੇਟਾਈਜ਼ਰ, ਮਾਸਕ ਅਤੇ ਸਾਬੁਨ ਦਾ ਪ੍ਰਬੰਧ ਕਰਨ ਤੋਂ ਇਲਾਵਾ ਸੋæਸ਼ਲ ਡਿਸਟੈਂਸਿੰਗ ਕਰਵਾਈ ਜਾ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: