ਕਾਦੀਆਂ ਚ ਟੀਬੀ ਮਰੀਜ਼ ਦੀ ਮੌਤ, ਇਹਤਿਆਤ ਵਜੌਂ ਮੁਹੱਲਾ ਸੀਲ ਕੀਤਾ

 ਕਾਦੀਆਂ ਚ ਇੱਕ ਟੀਬੀ ਮਰੀਜ਼ ਦੀ ਮੌਤ ਹੋਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਰਮੇਸ਼ ਕੁਮਾਰ ਪੁਤੱਰ ਹਰਬੰਸ ਲਾਲ (60) ਵਾਸੀ ਮੁਹੱਲਾ ਪ੍ਰੇਮ ਨਗਰ ਕਾਦੀਆਂ ਜੋਕਿ ਪੁਰਾਣਾ ਟੀਬੀ ਦਾ ਮਰੀਜ਼ ਸੀ ਅਤੇ ਸਾਂਹ ਦੀ ਤਕਲੀਫ਼ ਸੀ ਅਤੇ ਉਸਦਾ ਪੁਰਾਣਾ ਇਲਾਜ ਵੀ ਚਲਦਾ ਆ ਰਿਹਾ ਸੀ ਦੀ ਅੱਜ ਮੌਤ ਹੋ ਗਈ ਹੈ। ਇਹਤਿਆਤ ਵਜੋਂ ਮੁਹੱਲਾ ਪ੍ਰੇਮ ਨਗਰ ਨੂੰ ਪੁਲੀਸ ਨੇ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ। ਇਸ ਸਬੰਧ ਚ ਐਸ ਐਮ ਉ ਸ਼੍ਰੀ ਨਿਰੰਨਕਾਰ ਸਿੰਘ ਨੇ ਦਸਿਆ ਕਿ ਰਮੇਸ਼ ਕੁਮਾਰ ਪੁਰਾਣਾ ਮਰੀਜ਼ ਸੀ ਅਤੇ ਇਸਦਾ ਇਲਾਜ ਚਲ ਰਿਹਾ ਸੀ। ਇਹਤਿਆਤ ਵਜੋਂ ਇਸਦੇ ਕੋਰੋਨਾ ਦੀ ਜਾਂਚ ਲਈ ਸੈਂਪਲ ਲੈ ਲਏ ਗਏ ਹਨ। ਜਦਕਿ ਕਰੋਨਾਵਾਇਰਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਕਾਦੀਆਂ ਦੇ ਡੀ ਐਸ ਪੀ ਸੰਜੀਵ ਕੁਮਾਰ ਨੇ ਵੀ ਕਿਹਾ ਹੈ ਕਿ ਪ੍ਰੇਮ ਨਗਰ ਮੁਹੱਲਾ ਨੂੰ ਇਹਤਿਆਤ ਵਜੋਂ ਸੀਲ ਕੀਤਾ ਗਿਆ ਹੈ। ਸ਼੍ਰੀ ਮੁਹੰਮਦ ਇਸ਼ਫ਼ਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਕਿਹਾ ਹੈ ਕਿ ਰਮੇਸ਼ ਕੁਮਾਰ ਇੱਕ ਪੁਰਾਣਾ ਮਰੀਜ਼ ਸੀ। ਜ਼ਿਲਾ ਪ੍ਰਸ਼ਾਸਨ ਕਰੋਨਾਵਾਇਰਸ ਨੂੰ ਲੈਕੇ ਪੂਰੀ ਤਰ੍ਹਾਂ ਅਲਰਟ ਹੈ। ਇਹਤਿਆਤ ਵਜੋਂ ਮ੍ਰਿਤਕ ਦੇ ਸੈਂਪਲ ਲਏ ਗਏ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: