ਕਾਦੀਆਂ ਤੋਂ ਭਾਵੁਕ ਹੋਕੇ ਵਾਪਿਸ ਪਰਤੇ ਪਾਕਿਸਤਾਨੀ, ਮਹਿਮਾਨ ਨਵਾਜ਼ੀ ਦੀ ਕੀਤੀ ਤਾਰੀਫ਼

ਲਗਭਗ ਇੱਕ ਮਹੀਨੇ ਤੋਂ ਕਰੋਨਾਵਾਇਰੇਸ ਦੇ ਕਾਰਨ ਇੱਥੇ ਫ਼ਸੇ 3 ਪਾਕਿਸਤਾਨੀ ਅੱਜ ਵਾਪਿਸ ਪਾਕਿਸਤਾਨ ਪਰਤ ਗਏ ਹਨ। ਏਹਸਾਨ ਅਹਿਮਦ ਰੇਹਾਨ, ਅਮਤੁਲ ਬਾਸਿਤ ਅਤੇ ਅਮਤੁਲ ਹਕੀਮ ਕਾਦੀਆਂ ਤੋਂ ਸਵੇਰੇ 7 ਵਜੇ ਵਾਹਗਾ ਬਾਰਡਰ ਲਈ ਰਵਾਨਾ ਹੋਏ। ਰਵਾਨਾ ਹੋਣ ਤੋਂ ਪਹਿਲਾਂ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਨ੍ਹਾਂ ਨੂੰ ਪੂਰਾ ਸਹਿਯੋਗ ਦਿਤਾ। ਏਹਸਾਨ ਅਹਿਮਦ ਨੇ ਕਿਹਾ ਕਿ ਸਾਨੂੰ ਇੱਥੇ ਆਕੇ ਇੱਹ ਮਹਿਸੂਸ ਹੀ ਨਹੀਂ ਹੋਇਆ ਕਿ ਅਸੀਂ ਵਿਦੇਸ਼ ਚ ਹਾਂ। ਉਨ੍ਹਾਂ ਚੋਧਰੀ ਅਬਦੁਲ ਵਾਸੇ ਚੱਠਾ, ਫਜ਼ਲੁਰ ਰਹਿਮਾਨ ਭੱਟੀ ਸਕੱਤਰ ਅਹਿਮਦੀਆ ਜਮਾਤ ਅਤੇ ਲੰਗਰ ਖ਼ਾਨਾ ਹਜ਼ਰਤ ਮਸੀਹ ਮਾਊਦ ਅਲੈਹਸਲਾਮ ਦੇ ਪ੍ਰਬੰਧਕਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਹਰ ਮੋੜ ਤੇ ਇਨ੍ਹਾਂ ਨੂੰ ਪੂਰਨ ਸਹਿਯੋਗ ਦਿਤਾ। ਅਮਤੁਲ ਬਾਸਿਤ ਅਤੇ ਅਮਤੁਲ ਹਕੀਮ ਨਾਸਿਰ ਨੇ ਮਹਿਮਾਨ ਨਵਾਜ਼ੀ ਦੀ ਤਾਰੀਫ਼ ਕੀਤੀ।

 

ਕਾਦੀਆਂ ਤੋਂ ਨਿਕਲਣ ਤੋਂ ਪਹਿਲਾਂ ਇੱਕ ਬੁਜ਼ੁਰਗ ਨੇ ਦੁਆ ਕਰਵਾਈ। ਪਾਕਿਸਤਾਨ ਰਵਾਨਾ ਹੋਣ ਤੋਂ ਪਹਿਲਾਂ ਇੱਹ ਪਾਕਿਸਤਾਨੀ ਨਾਗਰਿਕ ਕਾਫ਼ੀ ਭਾਵੁਕ ਹੋ ਗਏ। ਇਨ੍ਹਾਂ ਨੇ ਡੀ ਸੀ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫ਼ਾਕ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਹਰ ਸੰਭਵ ਪ੍ਰਸ਼ਾਸਨਿਕ ਮਦਦ ਮੁਹੈਆ ਕਰਵਾਈ। ਇਨ੍ਹਾਂ ਸਿਕਉਰਿਟੀ ਬ੍ਰਾਂਚ ਬਟਾਲਾ ਵਲੋਂ ਵੀਜ਼ਾ ਸਬੰਧੀ ਕਾਰਵਾਈ ਲਈ ਸਹਿਯੋਗ ਦੇਣ ਤੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਪੁਲੀਸ ਪ੍ਰਸ਼ਾਸਨ ਦੀ ਵੀ ਤਾਰੀਫ਼ ਕੀਤੀ। ਦੂਜੇ ਪਾਸੇ ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਮਰਕੰਡੇ ਕਾਟਜੂ ਨੇ ਚੋਧਰੀ ਮਕਬੂਲ ਅਹਿਮਦ ਜਰਨਾਲਿਸਟ ਨੂੰ ਫ਼ੋਨ ਕਰਕੇ ਦਸਿਆ ਕਿ ਉਨ੍ਹਾਂ ਨੂੰ ਕੁਝ ਪਾਕਿਸਤਾਨੀ ਨਾਗਰਿਕਾਂ ਦੇ ਦੇਸ਼ ਚ ਫ਼ਸੇ ਹੋਣ ਤੇ ਮਦਦ ਲਈ ਬੇਨਤੀ ਕੀਤੀ ਗਈ ਸੀ।

ਜਿਸਤੇ ਉਨ੍ਹਾਂ ਨੇ ਇੱਹ ਮਾਮਲਾ ਆਪਣੇ ਸਹਿਯੋਗੀ ਸਾਥੀਆਂ ਰਾਹੀਂ ਵਿਦੇਸ਼ ਮੰਤਰਾਲੇ ਨੂੰ ਹੱਲ ਕਰਨ ਲਈ ਆਖਿਆ ਸੀ। ਉਨ੍ਹਾਂ ਪਾਕਿਸਤਾਨੀ ਨਾਗਰਿਕਾ ਦੇ ਵਤਨ ਵਾਪਿਸੀ ਚ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਦੇਸ਼ ਕਰੋਨਾਵਾਇਰਸ ਤੋਂ ਛੇਤੀ ਮੁਕਤੀ ਹਾਸਿਲ ਕਰ ਲਵੇਗਾ। ਦੂਜੇ ਪਾਸੇ ਕਾਦੀਆਂ ਚ ਚਾਰ ਮਾਰੀਸ਼ਸ ਦੇ ਅਤੇ ਕੁੱਝ ਬੰਗਲਾਦੇਸ਼ ਦੇ ਨਾਗਰਿਕ ਫ਼ਸੇ ਹੋਏ ਹਨ। ਜਿਨ੍ਹਾਂ ਦੀ ਵਾਪਿਸੀ ਲਈ ਉਨ੍ਹਾਂ ਦੇ ਦੂਤਾਵਾਸ ਤੋਂ ਇਨ੍ਹਾਂ ਨਾਗਰਿਕਾਂ ਆਪਣੇ ਦੇਸ਼ ਚ ਵਾਪਿਸੀ ਲਈ ਸੰਪਰਕ ਕੀਤਾ ਗਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: