ਕਾਦੀਆਂ ਦਾਣਾ ਮੰਡੀ ਚ ਵੱਧ ਤੋਲ ਕਰਨ ਤੇ ਆੜਤੀਆ ਮੋਕੇ ਤੋਂ ਹੋਇਆ ਫ਼ਰਾਰ

ਸਥਾਨਕ ਦਾਣਾ ਮੰਡੀ ਚ ਕਿਸਾਨਾਂ ਦੀ ਕਣਕ ਵੱਧ ਤੋਲਣ ਦੇ ਮਾਮਲੇ ਚ ਅੱਜ ਜੀ ਉ ਜੀ ਟੀਮ ਨੇ ਇੱਕ ਆੜਤੀਏ ਨੂੰ ਰੰਗੀ ਹੱਥ ਫ਼ੜ ਲਿਆ ਹੈ। ਪਰ ਮੋਕੇ ਤੋਂ ਉਹ ਆੜਤੀਆ ਫ਼ਰਾਰ ਹੋ ਗਿਆ ਹੈ।

ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਜੀ ਉ ਜੀ ਟੀਮ ਦੇ ਬਲਾਕ ਇੰਚਾਰਜ ਹਰਭਜਨ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਨੇ ਕੁੱਝ ਦਿੱਨ ਪਹਿਲਾਂ ਵੀ ਸਥਾਨਕ ਦਾਣਾ ਮੰਡੀ ਚ ਇੱਕ ਆੜਤੀਏ ਨੂੰ ਲਗਪਗ 400 ਗਰਾਮ ਵੱਧ ਕਣਕ ਤੋਲਦਾ ਪਾਇਆ ਸੀ। ਜਿਸਤੇ ਮਾਰਕੀਟ ਕਮੇਟੀ ਕਾਦੀਆਂ ਵਲੋਂ ਉਸ ਆੜਤੀਏ ਨੂੰ 3 ਹਜ਼ਾਰ ਰੂਪੈ ਜੁਰਮਾਨੇ ਦੇ ਨਾਲ ਚੇਤਾਵਨੀ ਦੇਕੇ ਛੱਡ ਦਿੱਤਾ ਗਿਆ ਸੀ। ਉਨ੍ਹਾਂ ਦਸਿਆ ਕਿ ਅੱਜ ਦੁਬਾਰਾ ਉਨ੍ਹਾਂ ਦੀ ਟੀਮ ਸਥਾਨਕ ਦਾਣਾ ਮੰਡੀ ਚ ਕਿਸਾਨਾਂ ਵਲੋਂ ਵੇਚੀ ਜਾ ਰਹੀ ਕਣਕ ਦਾ ਤੋਲ ਚੈਕ ਕਰਨ ਲਈ ਛਾਪਾ ਮਾਰਿਆ ਗਿਆ। ਜਿਸਤੇ ਇੱਕ ਆੜਤੀ ਵੱਲੋਂ ਇੱਕ ਕਿਲੋ ਚਾਰ ਸੋ ਗਰਾਮ ਪ੍ਰਤਿ ਬੋਰੀ ਕਣਕ ਵੱਧ ਤੋਲੀ ਜਾ ਰਹੀ ਸੀ। ਜਿਵੇਂ ਹੀ ਇੱਹ ਮਾਮਲਾ ਸਾਹਮਣੇ ਆਇਆ ਤਾਂ ਆੜਤੀਏ ਦੇ ਕਾਰਿੰਦੇ ਮੋਕੇ ਤੋਂ ਫ਼ਰਾਰ ਹੋ ਗਏ। ਕਾਫ਼ੀ ਦੇਰ ਤੱਕ ਇੰਤਜ਼ਾਰ ਕੀਤੇ ਜਾਣ ਦੇ ਬਾਵਜੂਦ ਆੜਤੀਆ ਮੋਕੇ ਤੇ ਨਹੀਂ ਪੁੱਜਾ। ਟੀਮ ਨੇ ਮਾਰਕੀਟ ਕਮੇਟੀ ਦੇ ਇੰਸਪੈਕਟਰ ਮਨਿੰਦਰ ਸਿੰਘ ਨੂੰ ਇੱਸ ਬੇਇਮਾਨੀ ਦੀ ਜਾਣਕਾਰੀ ਦਿੱਤੀ ਅਤੇ ਆਪਣੇ ਉਚ ਅਧਿਕਾਰੀਆਂ ਦੇ ਨੋਟਿਸ ਵਿੱਚ ਵੀ ਇੱਹ ਮਾਮਲਾ ਲਿਆਂਦਾ ਹੈ। ਮਾਰਕੀਟ ਕਮੇਟੀ ਦੇ ਇੰਸਪੈਕਟਰ ਮਨਿੰਦਰ ਸਿੰਘ ਨੇ ਦਸਿਆ ਕਿ ਜਿਸ ਆੜਤੀਏ ਵਲੋਂ ਵੱਧ ਕਣਕ ਤੋਲੀ ਗਈ ਹੈ ਉਸਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦਸਿਆ ਕਿ ਅੱਜ ਜਿਨ੍ਹਾਂ ਵੀ ਕਿਸਾਨਾਂ ਦੀ ਖ਼ਰੀਦ ਇੱਸ ਆੜਤੀਏ ਵਲੋਂ ਕੀਤੀ ਗਈ ਹੈ ਉਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਵੀ ਦਵਾਇਆ ਜਾਵੇਗਾ। ਇੱਸ ਮੋਕੇ ਤੇ ਜੀ ਉ ਜੀ ਟੀਮ ਦੇ ਕੈਪਟਨ ਕੁਲਵੰਤ ਸਿੰਘ, ਸੂਬੇਦਾਰ ਜੈਮਲ ਸਿੰਘ, ਹਵਲਦਾਰ ਸੁਖਰਾਜ ਸਿੰਘ, ਹਵਲਦਾਰ ਕੁਲਦੀਪ ਸਿੰਘ ਅਤੇ ਹਵਲਦਾਰ ਅਨੋਖ ਸਿੰਘ ਮੋਜੂਦ ਸਨ। ਇੱਹ ਗੱਲ ਵਰਣਨਯੋਗ ਹੈ ਕਿ ਪਿਛੱਲੇ ਕੁਝ ਦਿਨਾਂ ਤੋਂ ਕਾਦੀਆਂ ਮਾਰਕੀਟ ਕਮੇਟੀ ਚ ਸਕੱਤਰ ਦੀ ਸੀਟ ਖ਼ਾਲੀ ਪਈ ਹੋਈ ਹੈ ਅਤੇ ਅਜੇ ਤੱਕ ਇੱਥੇ ਕਿਸੇ ਨੂੰ ਬਾਕਾਇਦਾ ਤੈਨਾਤ ਨਹੀ ਕੀਤਾ ਗਿਆ ਹੈ। ਜਿਸਦੇ ਕਾਰਨ ਇਸ ਪ੍ਰਕਾਰ ਦੀ ਬੇਇਮਾਨੀ ਦੇ ਕੇਸ ਇੱਥੇ ਵੇਖਣ ਨੂੰ ਮਿਲ ਰਹੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: