ਕਾਦੀਆਂ ਦੇ ਨੇੜੇ ਕਾਂਗਰਸੀ ਸਰਪੰਚ ਦੇ ਪਤਿ ਨੇ ਇੱਕ ਵਿਅਕਤੀ ਦੀ ਗੋਲਿਆਂ ਮਾਰਕੇ ਕੀਤੀ ਹੱਤਿਆ

ਕਾਦੀਆਂ ਦੇ ਨੇੜੇ ਪੈਂਦੇ ਪਿੰਡ ਖਾਰਾ ਦੇ ਸਰਪੰਚ ਦੇ ਪਤਿ ਵਲੋਂ ਇੱਕ ਵਿਅਤਕੀ ਦੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਪਿੰਡ ਖਾਰਾ ਦੇ ਕਾਂਗਰਸੀ ਸਰਪੰਚ ਸੁਖਬੀਰ ਕੋਰ ਦੇ ਪਤਿ ਮਨਬੀਰ ਸਿੰਘ ਨੇ ਦਿਲਬਾਗ਼ ਸਿੰਘ ਪੁੱਤਰ ਬੇਅੰਤ ਸਿੰਘ ਵਾਸੀ ਖਾਰਾ ਦੀ ਬੀਤੀ ਰਾਤ ਲਗਪਗ 11 ਵਜੇ ਗੋਲਿਆਂ ਮਾਰਕੇ ਹੱਤਿਆ ਕਰ ਦਿਤੀ ਹੈ। ਇਸ ਸਬੰਧ ਚ ਮ੍ਰਿਤਕ ਦਿਲਬਾਗ਼ ਸਿੰਘ ਦੇ ਪੁੱਤਰ ਜਗਰੂਪ ਸਿੰਘ ਨੇ ਦਸਿਆ ਕਿ ਰਾਤ ਕਰੀਬ 11 ਵਜੇ ਕਾਂਗਰਸੀ ਸਰਪੰਚ ਸੁਖਬੀਰ ਕੋਰ ਦੇ ਪਤਿ ਮਨਬੀਰ ਸਿੰਘ ਉਨ੍ਹਾਂ ਦੇ ਘਰ ਦੇ ਬਾਹਰ ਆਕੇ ਗਾਲਾਂ ਕਢਣ ਲਗਾ। ਜਿਸਤੇ ਮਨਬੀਰ ਸਿੰਘ ਨੂੰ ਸਮਝਾਇਆ ਕਿ ਉਹ ਸ਼ਰਾਬ ਦੇ ਨਸ਼ੇ ਚ ਹਨ। ਉਹ ਗਾਲਾਂ ਨਾ ਕਢਣ। ਪਰ ਮਨਬੀਰ ਸਿੰਘ ਨੇ ਗਾਲਾਂ ਕਢਣੀਆਂ ਜਾਰੀ ਰਖਿਆਂ। ਜਗਰੂਪ ਸਿੰਘ ਨੇ ਅਗੇ ਦਸਿਆ ਕਿ ਉਸਦੇ ਪਿਤਾ ਦਿਲਬਾਗ਼ ਸਿੰਘ ਆਪਣੇ ਘਰ ਤੋਂ ਬਾਹਰ ਗਲੀ ਚ ਆ ਗਏ ਅਤੇ ਮਨਬੀਰ ਸਿੰਘ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਗਾਲਾਂ ਕਢਣ ਤੋਂ ਬਾਜ਼ ਨਹੀਂ ਆਇਆ। ਜਿਸਤੇ ਦੋਂਵੇ ਵਿਚੱਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ।

ਮਨਬੀਰ ਸਿੰਘ ਨੇ ਤੈਸ਼ ਵਿੱਚ ਆਕੇ ਦਿਲਬਾਗ਼ ਸਿੰਘ ਨੂੰ ਗੋਲਿਆਂ ਮਾਰ ਦਿਤੀਆਂ। ਗੰਭੀਰ ਰੂਪ ਚ ਜ਼ਖ਼ਮੀ ਹੋਣ ਤੇ ਪਹਿਲਾਂ ਉਸਨੂੰ ਕਾਦੀਆਂ ਇੱਕ ਨਿਜੀ ਹਸਪਤਾਲ ਲਿਆਂਦਾ ਗਿਆ। ਡਾਕਟਰਾਂ ਦੇ ਜਵਾਬ ਦੇਣ ਤੇ ਸਿਵਿਲ ਹਸਪਤਾਲ ਬਟਾਲਾ ਲਿਜਾਂਦਾ ਗਿਆ । ਡਾਕਟਰਾਂ ਨੇ ਜ਼ਖ਼ਮੀ ਦੀ ਗੰਭੀਰ ਹਾਲਤ ਨੂੰ ਵੇਖਦੀਆਂ ਅੰਮ੍ਰਿਤਸਰ ਰੈਫ਼ਰ ਕਰ ਦਿਤਾ। ਜਿਸਤੇ ਦਿਲਬਾਗ਼ ਸਿੰਘ ਨੂੰ ਅੰਮਿਤਸਰ ਹਸਪਤਾਲ ਇਲਾਜ ਲਈ ਲੈਕੇ ਜਾਇਆ ਜਾ ਰਿਹਾ ਸੀ ਕਿ ਰਸਤੇ ਚ ਹੀ ਉਸਦੀ ਮੌਤ ਹੋ ਗਈ। ਇਸ ਸਬੰਧ ਚ ਥਾਣਾ ਸੇਖਵਾਂ ਪੁਲੀਸ ਨੂੰ ਸੂਚਿਤ ਕਰਨ ਤੇ ਪੁਲੀਸ ਮੋਕੇ ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਥਾਣਾ ਸੇਖਵਾਂ ਪੁਲੀਸ ਨੇ ਕਥਿਤ ਦੋਸ਼ੀ ਮਨਬੀਰ ਸਿੰਘ ਵਿਰੁੱਧ ਐਫ਼ ਆਈ ਆਰ ਨੰਬਰ 38 ਮਿਤੀ 29-04-20 ਨੂੰ  ਧਾਰਾ 304, 506 ਅਤੇ  ਅਸਲਾ   ਐਕਟ25/27/54/59 ਦੇ ਤਹਿਤ ਕੇਸ ਦਰਜ ਕਰ ਲਿਆ ਹੈ।  ਕਥਿੱਤ ਦੋਸ਼ੀ ਨੂੰ ਉਸਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕ ਦਿਲਬਾਗ਼ ਸਿੰਘ ਕਾਦੀਆਂ ਦੇ ਇੱਕ ਸਕੂਲ ਦਾ ਬਸ ਡਰਾਈਵਰ ਸੀ। ਉਸਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਬੇਟੇ ਨੂੰ ਵਿਦੇਸ਼ ਭੇਜਿਆ ਸੀ। ਉਸਦੇ ਕੁਲ ਦੋ ਬੇਟੇ ਇੱਕ ਬੇਟੀ ਹੈ। ਬੇਟੀ ਦੀ ਸ਼ਾਦੀ ਹੋ ਚੁਕੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: