ਕਾਦੀਆਂ ਪੁਲੀਸ ਨੇ ਕਿਹਾ ਮੈਂ ਵੀ ਹਰਜੀਤ ਸਿੰਘ

ਪੰਜਾਬ ਦੇ ਜ਼ਿਲਾ੍ਹ ਪਟਿਆਲਾ ਵਿੱਚ ਡਿਊਟੀ ਦੌਰਾਨ ਆਪਣਾ ਹੱਥ ਗੁਆਉਣ ਵਾਲੇ ਹਰਜੀਤ ਸਿੰਘ ਨੂੰ ਸਲਾਮੀ ਦਿੰਦੀਆਂ ਕਾਦੀਆਂ ਪੁਲੀਸ ਨੇ ਮੈਂ ਵੀ ਹਰਜੀਤ ਸਿੰਘ ਦਾ ਨਾਅਰਾ ਲਾਇਆ। ਪੁਲੀਸ ਨੇ ਆਪਣੀਆਂ ਨੇਮ ਪਲੇਟਾਂ ਦੀ ਥਾਂ ਹਰਜੀਤ ਸਿੰਘ ਦੇ ਨਾਂਅ ਦੀ ਨੇਮ ਪਲੇਟਾਂ ਲਗਾਇਆ। ਇੱਸ ਮੋਕੇ ਕਾਦੀਆਂ ਦੇ ਪੁਲੀਸ ਕਮਰਚਾਰੀਆਂ ਨੇ ਕਿਹਾ ਕਿ ਪੰਜਾਬ ਪੁਲੀਸ ਦੇ ਏ ਐਸ ਆਈ ਹਰਜੀਤ ਸਿੰਘ ਨੇ ਪੁਲੀਸ ਵਰਦੀ ਦੀ ਸ਼ੋਭਾ ਵਧਾਈ ਹੈ। ਜਿਸਨੂੰ ਕਾਦੀਆਂ ਪੁਲੀਸ ਸਲਾਮ ਕਰਦੀ ਹੈ। ਅੱਜ ਕਾਦੀਆਂ ਪੁਲੀਸ ਚ ਵਿਸ਼ੇਸ਼ ਪ੍ਰਕਾਰ ਦਾ ਜਜ਼ਬਾ ਵੇਖਣ ਨੂੰ ਮਿਲਿਆ। ਅਨੇਕ ਪੁਲੀਸ ਕਰਮਚਾਰੀਆਂ ਨੇ ਕਿਹਾ ਹੈ ਕਿ ਪੰਜਾਬ ਪੁਲੀਸ ਚ ਇੱਕ ਹਰਜੀਤ ਸਿੰਘ ਨੇ ਸਾਰੇ ਹੀ ਹਰਜੀਤ ਸਿੰਘ ਹਨ ਜੋ ਆਪਣੀ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਦੇਸ਼ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: