ਕਾਦੀਆਂ ਮਾਰਕੀਟ ਕਮੇਟੀ ਅਧੀਨ ਪੈਂਦੀ ਮੰਡੀਆਂ ਚ 2734 ਟਨ ਕਣਕ ਦੀ ਖ਼ਰੀਦ ਹੋਈ: ਰਾਜੂ ਮਾਲੀਆ

ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜੂ ਮਾਲੀਆ ਨੇ ਦਸਿਆ ਹੈ ਕਿ ਅੱਜ ਤੱਕ ਕਾਦੀਆਂ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਮੰਡੀਆਂ ਚ ਕੁਲ 2734 ਟਨ ਦੀ ਖ਼ਰੀਦ ਹੋ ਚੁਕੀ ਹੈ। ਉਨ੍ਹਾਂ ਦਸਿਆ ਕਿ ਕਾਦੀਆਂ ਦੀ ਦਾਣਾ ਮੰਡੀ ਚ 1600 ਟਨ ਕਣਕ ਦੀ ਖ਼ਰੀਦ ਵੱਖ ਵੱਖ ਏਜੰਸੀਆਂ ਵਲੋਂ ਕੀਤੀ ਜਾ ਚੁਕੀ ਹੈ। ਇਸੇ ਤਰ੍ਹਾਂ ਬੁੱਢਾਕੋਟ ਦੀ ਮੰਡੀ ਚ 113 ਟਨ, ਧਮਦੋਈ ਮੰਡੀ ਚੋਂ 65 ਟਨ, ਬੇਰੀ ਮੰਡੀ ਚੋਂ 331 ਟਨ, ਤੁਗ਼ਲਵਾਲ ਮੰਡੀ ਤੋਂ 100 ਟਨ, ਕਾਹਲਵਾਂ ਮੰਡੀ ਤੋਂ 80 ਟਨ, ਥਿੰਦ ਮੰਡੀ ਤੋਂ 280 ਟਨ ਅਤੇ ਕੰਡੀਲਾ ਮੰਡੀ ਤੋਂ 165 ਟਨ ਦੀ ਖ਼ਰੀਦ ਕੀਤੀ ਜਾ ਚੁਕੀ ਹੈ। ਉਨ੍ਹਾਂ ਦਸਿਆ ਕਿ ਤਰਪਾਲਾਂ ਦੀ ਜੋ ਕਮੀ ਸੀ ਉਸਨੂੰ ਵੀ ਪੂਰਾ ਕਰ ਦਿਤਾ ਗਿਆ ਹੈ। ਅਤੇ ਕਿਸੇ ਕਿਸਮ ਦੀ ਕਮੀ ਹੁਣ ਮੰਡੀਆਂ ਚ ਨਹੀਂ ਹਨ। ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਖ਼ਿਆਲ ਰਖਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਮਾਰਕੀਟ ਕਮੇਟੀ ਦੇ ਸਕੱਤਰ ਦੀ ਨਿਯੁਕਤੀ ਲਈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੂੰ ਕਹਿ ਦਿਤਾ ਗਿਆ ਹੈ ਕਿ ਉਹ ਇੱਥੇ ਤੁਰੰਤ ਸਕੱਤਰ ਦੀ ਨਿਯੁਕਤੀ ਕਰਨ ਤਾਕਿ ਪ੍ਰਸ਼ਾਸਨਿਕ ਕੰਮਾਂ ਚ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਆਉਣ ਨਾ ਦਿਤੀ ਜਾਵੇ।  ਇੱਸ ਮੋਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਕੇਸ਼ ਕੁਮਾਰ, ਸੁਪਰਵਾਈਜ਼ਰ ਮਨਿੰਦਰ ਜੀਤ ਸਿੰਘ, ਲੇਖਾਕਾਰ ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ, ਸਰਬਜੀਤ ਸਿੰਘ, ਸਮੀਤ ਕੁਮਾਰ ਆਦਿ ਮੋਜੂਦ ਸਨ। ਦੂਜੇ ਪਾਸੇ ਇੱਹ ਗੱਲ ਕਾਬਿਲੇਜ਼ਿਕਰ ਹੈ ਕਿ ਕਾਦੀਆਂ ਮਾਰਕੀਟ ਕਮੇਟੀ ਦੇ ਸਕੱਤਰ ਉਮ ਪ੍ਰਕਾਸ਼ ਚੱਠਾ ਤੇ ਰਾਹੁਲ ਨਾਮਕ ਇੱਕ ਆੜਤੀਏ ਤੋਂ ਦੱਸ ਹਜ਼ਾਰ ਰੂਪੈ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸਤੋਂ ਬਾਅਦ ਪ੍ਰਸ਼ਾਸਨ ਵਲੋਂ ਕੁਝ ਵਿਅਕਤੀਆਂ ਨੂੰ ਕਾਦੀਆਂ ਮਾਰਕੀਟ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ ਸੀ। ਪਰ ਹਰੇਕ ਨੇ ਕੋਈ ਨਾ ਕੋਈ ਬਹਾਨਾ ਬਣਾਕੇ ਕਾਰਜਭਾਰ ਨਹੀਂ ਸੰਭਾਲਿਆ। ਰਾਜਨੀਤਿ ਦੇ ਚਲਦੀਆਂ ਇਥੇ ਕੋਈ ਸਕੱਤਰ ਵਜੋਂ ਕੰਮ ਕਰਨ ਨੂੰ ਤਿਆਰ ਨਹੀਂ ਹੈ। ਜਿਸਦੇ ਚਲਦੀਆਂ ਕਾਦੀਆਂ ਮੰਡੀ ਚ ਪ੍ਰਸ਼ਾਸਨਿਕ ਕਾਰਜਾਂ ਨੂੰ ਸੰਭਾਲਣ ਚ ਪ੍ਰੇਸ਼ਾਨੀ ਆ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: