ਕੋਰੋਨਾ ਵਾਈਰੇਸ ਦੇ ਚਲਦੇ ਪਾਕਿਸਤਾਨੀਆਂ ਦੇ ਛੇਤੀ ਘਰ ਵਾਪਿਸੀ ਦੀ ਆਸ ਬੁਝੀ

ਕਾਦੀਆਂ, ਅੰਮ੍ਰਿਤਸਰ (ਪੰਜਾਬ) ਸਮੇਤ ਹੋਰ ਥਾਂਵਾ ਤੇ ਕੋਰੋਨਾ ਵਾਈਰੇਸ ਦੇ ਚਲਦੇ ਭਾਰਤ-ਪਾਕਿਸਤਾਨ ਦੇ ਬਾਰਡਰ ਬੰਦ ਹੋ ਜਾਣ ਕਾਰਨ ਜਿਹੜੇ ਪਾਕਿਸਤਾਨੀ ਭਾਰਤ ਚ ਫੱæਸ ਗਏ ਹਨ ਉਨ੍ਹਾਂ ਦੀ ਛੇਤੀ ਪਾਕਿਸਤਾਨ ਵਾਪਿਸੀ ਦੀ ਕੋਈ ਉਮੀਦ ਨਹੀਂ ਹੈ। ਕਿਉਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਤੋਂ ਇਨ੍ਹਾਂ ਪਾਕਿਸਤਾਨੀ ਨੂੰ ਪਾਕਿਸਤਾਨ ਵਾਪਿਸ ਜਾਣ ਲਈ ਕਲੀਅਰੈਂਸ ਨਹੀਂ ਮਿਲ ਰਹੀ ਹੈ। ਪਾਕਿਸਤਾਨੀ ਦੂਤਾਵਾਸ ਨੂੰ ਕਾਦੀਆਂ, ਅੰਮ੍ਰਿਤਸਰ ਸਮੇਤ ਕੁਝ ਫ਼ਸੇ ਹੋਏ ਪਾਕਿਸਤਾਨੀ ਨਾਗਰਿਕਾਂ ਨੇ ਆਪਣੇ ਦੇਸ਼ ਪਰਤਨ ਲਈ ਬਾਰਡਰ ਖੋਲੇ ਜਾਣ ਦੀ ਅਪੀਲ ਕੀਤੀ ਸੀ। ਜਿਸਤੇ ਪਾਕਿਸਤਾਨੀ ਦੂਤਾਵਾਸ ਨੇ ਇਨ੍ਹਾਂ ਨਾਗਰਿਕਾਂ ਨੂੰ ਦਸਿਆ ਹੈ ਕਿ ਉਨ੍ਹਾਂ ਵਿਦੇਸ਼ ਮੰਤਰਾਲੇ ਨੂੰ ਵਾਪਿਸ ਜਾਣ ਦੇ ਇਛੁੱਕ ਪਾਕਿਸਤਾਨੀ ਨਾਗਰਿਕਾਂ ਦੀ ਲਿਸਟ ਦੇ ਦਿਤੀ ਹੈ। ਪਰ ਵਿਦੇਸ਼ ਮੰਤਰਾਲੇ ਭਾਰਤ ਵਲੋਂ ਅਜੇ ਤੱਕ ਇਸਦਾ ਕੋਈ ਜਵਾਬ ਨਹੀਂ ਆਇਆ ਹੈ। ਜਿਵੇਂ ਹੀ ਵਿਦੇਸ਼ ਮੰਤਰਾਲੇ ਕਲੀਅਰੈਂਸ ਦਿੰਦਾ ਹੈ ਤਾਂ ਭਾਰਤ ਚ ਕੋਵਿਡ-19 ਕਰਕੇ ਫ਼ਸੇ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਿਸ ਪਾਕਿਸਤਾਨ ਭੇਜ ਦਿਤਾ ਜਾਵੇਗਾ। ਕਾਦੀਆਂ ਚ ਆਈ ਅਮਤੁੱਲ ਬਾਸਿਤ, ਅਮਤੁਲ ਹਕੀਮ ਅਤੇ ਏਹਸਾਨ ਅਹਿਮਦ ਹਨ ਜਿਨ੍ਹਾਂ ਨੇ 18 ਮਾਰਚ ਨੂੰ ਭਾਰਤ-ਪਾਕਿਸਤਾਨ ਬਾਰਡਰ ਕਰਾਸ ਕਰਨਾ ਸੀ ਪਰ ਭਾਰਤੀ ਅਧਿਕਾਰੀਆਂ ਨੇ ਇਨ੍ਹਾਂ ਨੂੰ ਪਾਕਿਸਤਾਨ ਜਾਣ ਲਈ ਇਸ ਕਰਕੇ ਰੋਕ ਦਿਤਾ ਸੀ ਕਿ ਦੋਂਵੇ ਪਾਸੇ ਕੋਰੋਨਾ ਕਾਰਨ ਬਾਰਡਰ ਬੰਦ ਹੋ ਚੁਕੇ ਹਨ। ਜਿਸ ਕਰਕੇ ਇਹ ਨਾਗਰਿਕ ਇਥੇ ਫ਼ਸੇ ਹੋਏ ਹਨ। ਇਸੇ ਤਰ੍ਹਾਂ ਪੁਲੀਸ ਜ਼ਿਲਾ ਬਟਾਲਾ ਚ ਪਾਕਿਸਤਾਨ ਦੇ ਹਿੰਦੂ ਪਰਿਵਾਰਾਂ ਦੇ ਹੀ ਅਸ਼ੀਸ਼ ਕਪੂਰ, ਅਨਿਲ ਕਪੂਰ ਜੋਕਿ ਪਾਕਿਸਤਾਨ ਤੋਂ ਆਏ ਹੋਏ ਹਨ ਕੋਰੋਨਾ ਵਾਈਰੇਸ ਦੇ ਚਲਦੀਆਂ ਵਾਪਿਸ ਪਾਕਿਸਤਾਨ ਨਹੀਂ ਜਾ ਸਕੇ ਹਨ। ਜਦਕਿ ਇਨ੍ਹਾਂ ਸਾਰੇ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਸਮਾਪਤ ਹੋ ਚੁਕੇ ਹਨ। ਹਾਲਾਂਕਿ ਵਿਦੇਸ਼ ਮੰਤਰਾਲੇ ਭਾਰਤ ਸਰਕਾਰ ਵਲੋਂ ਕੋਵਿਡ-19 ਕਾਰਨ ਫ਼ਸੇ ਸਾਰੇ ਨਾਗਰਿਕਾਂ ਦੇ 30 ਅਪ੍ਰੈਲ ਤੱਕ ਵੀਜ਼ੇ ਦੀ ਮਿਆਦ ਵਧਾਉਣ ਦੇ ਹੁਕੱਮ ਜਾਰੀ ਕੀਤੇ ਹਨ। ਇੱਕ ਪਾਕਿਸਤਾਨੀ ਨਾਗਰਿਕ ਨੇ ਦਸਿਆ ਕਿ ਉਨ੍ਹਾਂ ਨੂੰ ਪਾਕਿਸਤਾਨੀ ਦੂਤਾਵਾਸ ਵਲੋਂ ਦਸਿਆ ਗਿਆ ਸੀ ਕਿ 4 ਅਪ੍ਰੈਲ ਨੂੰ ਉਨ੍ਹਾਂ ਦੀ ਪਾਕਿਸਤਾਨ ਵਾਪਿਸੀ ਹੋਵੇਗੀ। ਜਿਸਦੇ ਲਈ ਉਨ੍ਹਾਂ ਵਾਹਨ ਨੰਬਰ, ਡਰਾਈਵਰ ਦਾ ਨਾਂ ਅਤੇ ਉਸਦਾ ਆਧਾਰ ਕਾਰਡ ਅਤੇ ਪਾਕਿਸਤਾਨੀ ਨਾਗਰਿਕਾਂ ਦੀ ਪਾਸਪੋਰਟ ਦਾ ਬਿਉਰਾ ਮੰਗ ਲਿਆ ਸੀ ਅਤੇ ਇਨ੍ਹਾਂ ਨੂੰ ਤਿਆਰ ਰਹਿਣ ਲਈ ਕਿਹਾ ਗਿਆ ਸੀ। ਪਰ ਅੱਜ ਉਨਾਂ੍ਹ ਦੀ ਵਾਪਿਸੀ ਨਹੀਂ ਹੋ ਸਕੀ। ਇਨ੍ਹਾਂ ਨੂੰ ਪਾਕਿਸਤਾਨੀ ਦੂਤਾਵਾਸ ਨੇ ਦਸਿਆ ਕਿ ਸਾਡੇ ਵਲੋਂ ਮਾਮਲਾ ਕਲੀਅਰ ਹੈ। ਉਹ ਭਾਰਤ ਸਰਕਾਰ ਦੇ ਜਵਾਬ ਦੀ ਇੰਤਜ਼ਾਰ ਕਰ ਰਹੇ ਹਨ। ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਵਲੋਂ ਇਨ੍ਹਾਂ ਨਾਗਰਿਕਾਂ ਦਾ ਪੂਰਾ ਖ਼ਿਆਲ ਕੀਤਾ ਜਾ ਰਿਹਾ ਹੈ। ਅਤੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿਤੀ ਜਾ ਰਹੀ ਹੈ। ਦੂਜੇ ਪਾਸੇ ਇੱਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਸਰਕਾਰ ਕੇਵਲ ਮਰੀਜ਼ਾ ਨੂੰ ਹੀ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਰਹੀ ਹੈ। ਜਦਕਿ ਆਮ ਪਾਕਿਸਤਾਨੀ ਨਾਗਰਿਕਾਂ ਦੇ 14 ਅਪ੍ਰੈਲ ਤੋਂ ਬਾਅਦ ਹੀ ਵਾਪਿਸ ਪਾਸਿਕਤਾਨ ਜਾਣ ਦੀ ਸੰਭਾਵਨਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: