ਖਾਣੇ ਲਈ ਤਰਸ ਰਹੇ ਹਨ ਝੁੱਗੀ ਝੋਂਪੜੀ ਵਾਲੇ ਲੋਕ

ਪੰਜਾਬ ਸਰਕਾਰ ਵਲੋਂ 10 ਲੱਖ ਦੇ ਕਰੀਬ ਪਰਿਵਾਰਾਂ ਨੂੰ ਰਾਸ਼ਣ ਵੰਡਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਪਿਛਲੇ 10 ਦਿਨਾਂ ਤੋਂ ਗ਼ਰੀਬੀ ਅਤੇ ਬੇਰੋਜ਼ਗਾਰੀ ਦੀ ਮਾਰ ਝੇਲ ਰਹੇ ਕਾਦੀਆਂ ਚ 16 ਝੁਗੀ ਝੋਪੜੀ ਵਾਲੇ ਅਹਿਹੇ ਪਰਿਵਾਰ ਵੀ ਹਨ ਜਿਨ੍ਹਾਂ ਨੂੰ ਅਜੇ ਤੱਕ ਰਾਸ਼ਣ ਨਹੀਂ ਮਿਲਿਆ ਹੈ।

ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਝੁੱਗੀ ਝੋਪੜੀ ਵਾਲਿਆਂ ਨੇ ਦਸਿਆ ਕਿ 10 ਦਿਨਾਂ ਚ ਕੇਵਲ ਇੱਕ ਦੋ ਦਿਨ ਹੀ ਕਿਸੇ ਐਨ ਜੀ ਉਜ਼ ਸੰਸਥਾ ਵਲੋਂ ਪਕੀਆ ਖਾਂਣਾ ਮੁਹੈਆ ਕਰਵਾਇਆ ਗਿਆ ਸੀ। ਪਰ ਅਜੇ ਤੱਕ ਰਾਸ਼ਣ ਨਹੀਂ ਮਿਲਿਆ ਹੈ। ਇਨ੍ਹਾਂ ਝੁਗੀ ਵਾਲਿਆਂ ਦਸਿਆ ਕਿ ਕਈ ਵਾਰੀ ਉਹ ਨਗਰ ਕੋਂਸਲ, ਸਥਾਨਕ ਨੇਤਾ ਅਤੇ ਪੁਲੀਸ ਸਟੇਸ਼ਨ ਦੇ ਚਕੱਰ ਕੱਟ ਚੁਕੇ ਹਨ ਪਰ ਉਨ੍ਹਾਂ ਨੂੰ ਇੱਹ ਕਹਿਕੇ ਵਾਪਿਸ ਭੇਜ ਦਿਤਾ ਜਾਂਦਾ ਹੈ ਕਿ ਤੁਹਾਡੇ ਘਰਾਂ ਚ ਰਾਸ਼ਣ ਪਹੁੰਚ ਜਾਵੇਗਾ। ਪਰ ਅਜੇ ਤੱਕ ਕਿਸੇ ਨੂੰ ਰਾਸ਼ਣ ਨਹੀਂ ਮਿਲਿਆ ਹੈ। ਉਨ੍ਹਾਂ ਇਹ ਵੀ ਦਸਿਆ ਕਿ ਨਗਰ ਕੋਂਸਲ ਵਲੋਂ ਦਿਤੇ ਨੰਬਰਾਂ ਤੇ ਜਦੋਂ ਫ਼ੋਨ ਕੀਤਾ ਜਾਂਦਾ ਹੈ ਤਾਂ ਜਾਂ ਤਾਂ ਫ਼ੋਨ ਨਹੀੰ ਚੁਕਦੇ ਜਾਂ ਕੱਟ ਦਿਤਾ ਜਾਂਦਾ ਹੈ।

ਉਨ੍ਹਾਂ ਦਸਿਆ ਕਿ ਬਚੇ ਭੁੱਖ ਨਾਲ ਬਿਲਕਦੇ ਰਹਿੰਦੇ ਹਨ । ਉਨਾਂ੍ਹ ਨੂੰ ਦੁੱਧ ਤਾਂ ਦੂਰ ਦੀ ਗੱਲ ਦੋ ਸਮੇਂ ਦਾ ਖਾਣਾ ਤੱਕ ਨਹੀਂ ਦੇ ਪਾਂਦੇ ਹਨ। ਕੁਝ ਘਰਾਂ ਤੋਂ ਮੰਗ ਮੰਗ ਕੇ ਰਾਸ਼ਣ ਇਕਠਾ ਕੀਤਾ ਸੀ ਜੋਕਿ ਖ਼ਤਮ ਹੋ ਚੁਕਾ ਹੈ। ਉਨ੍ਹਾਂ ਨੂੰ ਅਗੇ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਹੈ। ਇੱਕ ਬਚੇ ਨੇ ਦਸਿਆ ਕਿ ਉਹ ਉਸਦਾ ਦੁੱਧ ਪੀਣ ਨੂੰ ਦਿਲ ਕਰ ਰਿਹਾ ਹੈ ਪਰ ਕਈ ਦਿਨਾਂ ਤੋਂ ਦੁੱਧ ਹੀ ਨਸੀਬ ਨਹੀਂ ਹੋਇਆ ਹੈ। ਉਹ ਆਪਣੇ ਸਾਥੀਆਂ ਨਾਲ ਜੰਗਲੀ ਫ਼ੱਲ ਫਲਰੂਟ ਖਾਕੇ ਸੰਤੁਸ਼ਟ ਹੋ ਰਹੇ ਹਨ। ਇੱਹ ਗੱਲ ਵਰਨਣਯੋਗ ਹੈ ਕਿ ਕਈ ਘਰਾਂ ਦੀ ਹਾਲਤ ਬੇਸ਼ਕ ਚੰਗੀ ਹੈ ਪਰ ਰਸੋਈ ਚ ਰਾਸ਼ਨ ਨਹੀਂ ਹੈ। ਕਈ ਘਰਾਂ ਦੇ ਚੁਲਹੇ ਬੁੱਝ ਚੁਕੇ ਹਨ। ਇਸ ਮੋਕੇ ਤੇ ਕਈ ਝੁਗੀ ਝੋਂਪੜੀ ਵਾਲੀਆਂ ਨੇ ਰਾਹਤ ਫ਼ਾਂਉਂਡੇਸ਼ਨ ਦੇ ਸਕੱਤਰ ਮੁਕੇਸ਼ ਕੁਮਾਰ ਨੂੰ ਦਸਿਆ ਕਿ ਉਨ੍ਹਾਂ ਕੋਲ ਆਪਣੀ ਦਵਾਈ ਖਰੀਦਣ ਲਈ ਪੈਸੇ ਤੱਕ ਨਹੀਂ ਹ। ਉਨ੍ਹਾਂ ਦੇ ਬਚਿਆ ਨੇ ਸਵੇਰ ਤੋਂ ਕੁਝ ਖਾਦਾ ਨਹੀਂ ਹੈ। ਜਿਸ ਤੇ ਮੁਕੇਸ਼ ਕੁਮਾਰ ਨੇ ਤੁਰੰਤ ਨਜ਼ਦੀਕ ਸਿੱਥਤ ਇਕ ਫ਼ੈਕਟਰੀ ਮਾਲਿਕ ਤੋਂ ਗੱਲ ਕਰਕੇ ਗ਼ਰੀਬ ਬਚਿਆਂ ਨੂੰ ਨਮਕੀਨ ਭੁਜੀਆ ਅਤੇ ਬਿਸਕੁਟ ਮੁਹੈਆ ਕਰਵਾਏ। ਇਸ ਮੋਕੇ ਉਨ੍ਹਾਂ ਨੂੰ ਇਕ ਦੋ ਦਿਨਾਂ ਤੱਕ ਮਦਦ ਦੇਣ ਦਾ ਭਰੋਸਾ ਵੀ ਦਿਤਾ ਗਿਆ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: