ਗੁਰਦਾਸਪੁਰ ਜ਼ਿਲੇ ਚ 3 ਕਰੋਨਾਵਾਇਰਸ ਮਰੀਜ਼ ਪਾਏ ਗਏ

ਜ਼ਿਲਾ ਗੁਰਦਾਸਪੁਰ ਚ ਵੀ ਅਖ਼ੀਰ ਤਿੰਨ ਕਰੋਨਾ ਪੋਜ਼ਿਟਵ ਮਰੀਜ਼ ਪਾਏ ਗਏ ਹਨ। ਸ਼ੁਰੂਆਤੀ ਖ਼ਬਰਾਂ ਮੁਤਾਬਿਕ ਕਾਦੀਆਂ ਤੋਂ 10 ਕਿਲੋਮੀਟਰ ਦੂਰ ਸਿਥੱਤ ਪਿੰਡ ਭਟੀਆਂ ਜੋਕਿ ਕਾਹਨੂੰਵਾਨ ਬਲਾਕ ਅਤੇ ਜ਼ਿਲਾ ਗੁਰਦਾਸਪੁਰ ਤਹਿਸੀਲ ਹੇਠ ਆਉਂਦਾ ਹੈ ਉਥੇ ਇੱਹ ਮਰੀਜ਼ ਮਿਲੇ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਇੱਹ ਸਾਰੇ ਕਰੋਨਾਵਾਇਰਸ ਤੋਂ ਗ੍ਰਸਤ ਮਰੀਜ਼ ਬੀਤੀ ਦਿਨੀਂ ਹੀ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਧਾਰਮਿਕ ਯਾਤਰਾ ਤੋਂ ਬਾਅਦ ਪੰਜਾਬ ਸਰਕਾਰ ਦੀ ਮਦਦ ਨਾਲ ਵਾਪਸ ਪਰਤੇ ਸਨ। ਇੱਹ ਗੱਲ ਵਰਣਨਯੋਗ ਹੈ ਕਿ ਜ਼ਿਲਾ ਗੁਰਦਾਸਪੁਰ ਦੇ ਕਾਹਨੂੰਵਾਨ ਬਲਾਕ ਦੇ ਪਿੰਡ ਭੇਣੀ ਪਸਵਾਲ ਤੋਂ ਵੀ ਇੱਕ æ ਕਰੋਨਾਵਾਇਰਸ ਪੋਜ਼ਿਟਵ ਮਰੀਜ਼ ਮਿਲਿਆ ਸੀ ਜਿਸਦੀ ਬਾਅਦ ਚ ਮੋਤ ਹੋ ਗਈ ਸੀ। ਭੇਣੀ ਪਸਵਾਲ ਦਾ ਮਰੀਜ਼ ਜਲੰਧਰ ਤੋਂ ਇਨਫ਼ੈਕਟਡ ਹੋਕੇ ਆਇਆ ਸੀ। ਇਸੇ ਤਰ੍ਹਾਂ ਪਿੰਡ ਭਟੀਆਂ ਦੇ ਜਿਹੜੇ ਮਰੀਜ਼ ਪਾਏ ਗਏ ਹਨ ਉਹ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਕੁਝ ਦਿਨ ਪਹਿਲਾਂ ਹੀ ਵਾਪਸ ਪਰਤੇ ਸਨ। ਅਤੇ ਇਸ ਸਮੇਂ ਏਕਾਂਤਵਾਸ ਚ ਹਨ। ਪੰਜਾਬ ਸਰਕਾਰ ਦੀ ਲਾਹਪਰਵਾਹੀ ਕਾਰਨ ਗੁਰਦਾਸਪੁਰ ਅਤੇ ਹੋਰ ਜ਼ਿਲਿਆਂ ਚ ਕਰੋਨਾਵਾਇਰਸ ਦੇ ਮਰੀਜ਼ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਕਾਰਨ ਵਧੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਪੰਜਾਬ ਬਾਰਡਰ ਤੇ ਹੀ ਇਨ੍ਹਾਂ ਮਰੀਜ਼ਾ ਦਾ ਕਰੋਨਾਵਾਇਰਸ ਦਾ ਟੈਸਟ ਕਰਵਾਊਂਦੀ। ਪਰ ਪੰਜਾਬ ਅੰਦਰ ਜ਼ਿਲੇ ਚ ਦਾਖ਼ਿਲ ਹੋਣ ਤੋਂ ਬਾਅਦ ਇਨ੍ਹਾਂ ਮਰੀਜ਼ਾ ਦਾ ਕਰੋਨਾਵਾਇਰਸ ਟੈਸਟ ਕਰਵਾਇਆ ਗਿਆ। ਜਦਕਿ ਕੁਝ ਤਾਂ ਆਪਣੇ ਘਰਾਂ ਨੂੰ ਵੀ ਪਹੁੰਚ ਗਏ ਸਨ। ਕਰੋਨਾਵਾਇਰਸ ਨੂੰ ਕੰਟਰੋਲ ਕਰਨ ਚ ਪੰਜਾਬ ਸਰਕਾਰ ਦੀ ਕਾਰਜਪ੍ਰਣਾਲੀ ਚ ਸਵਾਲਿਆ ਨਿਸ਼ਾਨ ਲੱਗ ਗਏ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: