ਦੁਧਾਰੂ ਪਸ਼ੂਆਂ ਨੂੰ ਗੰਦਗੀ ਖਵਾਣ ਲਈ ਮਜਬੂਰ ਹਨ ਗੁੱਜਰ, ਸ਼ਹਿਰ ਦੀ ਰੂੜੀਆਂ ਬਣ ਰਹੀਆਂ ਹਨ ਗੁੱਜਰਾਂ ਦੇ ਪਸ਼ੂਆਂ ਦਾ ਚਾਰਾ

ਗੁੱਜਰ ਭਾਈਚਾਰੇ ਦੇ ਲੋਕ ਆਪਣੇ ਦੁਧਾਰੂ ਪਸ਼ੂਆਂ ਨੂੰ ਗੰਦਗੀ ਦੇ ਢੇਰਾਂ ਚ ਲਗੇ ਕੂੜਾ ਕਰਕਟ ਖਵਾਉਣ ਲਈ ਮਜਬੂਰ ਹਨ। ਇਸ ਸਬੰਧ ਚ ਗੰਦਗੀ ਦੇ ਢੇਰਾਂ ਚ ਮਝਾਂ ਚਰਾ ਰਹੀ ਸਲੀਮਾ ਵਾਸੀ ਦਾਣਾ ਮੰਡੀ ਕਾਦੀਆਂ ਨੇ ਦਸਿਆ ਕਿ ਕਰੋਨਾਵਾਇਰਸ ਕਾਰਨ ਲੋਕਾਂ ਵੱਲੋਂ ਗੁੱਜਰਾਂ ਦੇ ਦੁੱਧ ਬਾਰੇ ਜੋ ਕਿਹਾ ਜਾ ਰਿਹਾ ਹੈ ਜਿਸਦੇ ਕਾਰਨ ਉਨ੍ਹਾਂ ਦਾ ਦੁੱਧ ਨਹੀਂ ਵਿੱਕ ਰਿਹਾ ਹੈ। ਜਿਸਦੇ ਕਾਰਨ ਕੋਈ ਆਮਦਨ ਨਹੀਂ ਹੋ ਰਹੀ ਹੈ। ਆਮਦਨ ਨਾ ਹੋਣ ਕਾਰਨ ਉਨ੍ਹਾਂ ਕੋਲ ਇਨ੍ਹੇ ਜ਼ਿਆਦਾ ਪੈਸੇ ਨਹੀਂ ਹਨ ਕਿ ਉਹ ਚਾਰਾ ਖ਼ਰੀਦ ਸਕਣ। ਉਨ੍ਹਾਂ ਇੱਹ ਵੀ ਦਸਿਆ ਕਿ ਲੋਕੀ ਸੜਕਾਂ ਦੇ ਕੰਡੇ ਮਝਾਂ ਨੂੰ ਚਰਾਉਣ ਨਹੀਂ ਦੇ ਰਹੇ ਹਨ ਅਤੇ ਨਾ ਹੀ ਸ਼ਹਿਰ ਦੇ ਆਲੇ ਦੁਆਲੇ ਦੀ ਜੰਗਲੀ ਬੂਟੀ ਅਤੇ ਘਾਹ ਮਝਾਂ ਨੂੰ ਖਵਾਣ ਲਈ ਸ਼ਹਿਰ ਅੰਦਰ ਆਉਣ ਦੇ ਰਹੇ ਹਨ। ਜਿਸਦੇ ਕਾਰਨ ਉਨ੍ਹਾਂ ਨੂੰ ਪੂਰੇ ਸ਼ਹਿਰ ਦੀ ਗੰਦਗੀ ਜੋਕਿ ਬਹਿਸ਼ਤੀ ਮਕਬਰਾ ਕੌਲ ਸੁੱਟੀ ਜਾਂਦੀ ਹੈ ਉਹ ਗੰਦਗੀ ਆਪਣੇ ਦੁਧਾਰੂ ਪਸ਼ੂਆਂ ਨੂੰ ਖਵਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਸਬੰਧ ਚ ਨਾਇਬ ਤਹਿਸੀਲਦਾਰ ਕਾਦੀਆਂ ਸ਼੍ਰੀ ਅਮਰਜੀਤ ਸਿੰਘ ਨੇ ਗੱਲਬਾਤ ਕਰਦੀਆਂ ਦਸਿਆ ਹੈ ਕਿ ਗੰਦਗੀ ਖਵਾਉਣ ਕਾਰਨ ਪਸ਼ੂਆਂ ਨੂੰ ਬੀਮਾਰੀ ਹੋ ਸਕਦੀ ਹੈ। ਜਿਸਤੇ ਬੀਮਾਰ ਪਸ਼ੂਆਂ ਦਾ ਦੁੱਧ ਪੀਣ ਨਾਲ ਲੋਕ ਬੀਮਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇੱਹ ਮਾਮਲਾ ਵੈਟਰਨਿਟੀ ਵਿਭਾਗ ਦਾ ਹੈ। ਉਸਨੂੰ ਚਾਹੀਦਾ ਹੈ ਕਿ ਇੱਸ ਸਬੰਧ ਚ ਲੋੜੀਂਦੀ ਕਾਰਵਾਈ ਕਰੇ। ਇਸੇ ਤਰਾਂ੍ਹ ਕਾਦੀਆਂ ਸਿਵੱਲ ਹਸਪਤਾਲ ਦੇ ਐਸ ਐਮ ਉ ਸ਼੍ਰੀ ਨਿਰੰਕਾਰ ਸਿੰਘ ਨੇ ਦਸਿਆ ਹੈ ਕਿ ਗੰਦਗੀ ਖਾਣ ਵਾਲੇ ਦੁਧਾਰੂ ਪਸ਼ੂਆਂ ਦੇ ਬੀਮਾਰ ਹੋਣ ਤੇ ਜੇ ਇਨਸਾਨ ਦੁੱਧ ਪੀਂਦਾ ਹੈ ਤਾਂ ਇਸਦਾ ਸਿਹਤ ਤੇ ਬੁਰਾ ਅਸਰ ਪੈਂਦਾ ਹੈ। ਵੈਟਰਨਿਟੀ ਡਾਕਟਰ ਰਾਜੇਸ਼ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: