ਨੰਗਲ ਬਾਗ਼ਬਾਨਾਂ ਅਤੇ  ਕਾਹਲਵਾਂ ਪਿੰਡਾਂ ਨੂੰ ਪਿੰਡ ਵਾਸੀਆਂ ਕੀਤਾ ਪੂਰੀ ਤਰ੍ਹਾਂ ਸੀਲ

ਅੱਜ ਕਾਦੀਆਂ ਦੇ ਸਟੇ ਪਿੰਡ ਨੰਗਾਲ ਬਾਗ਼ਬਾਨਾਂ ਅਤੇ ਕਾਹਲਵਾਂ ਨੂੰ ਪਿੰਡ ਵਾਸੀਆਂ ਨੇ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ। ਨੰਗਲਬਾਗ਼ਬਾਨਾਂ ਦੇ ਸਰਪੰਚ ਅਮ੍ਰਿਤਪਾਲ ਸਿੰਘ ਬਾਜਵਾ ਨੇ ਅੱਜ ਦਸਿਆ ਕਿ ਕੋਰੋਨਾ ਵਾਈਰੈਸ ਦੇ ਵਧਦੇ ਕੇਸਾਂ ਕਰਕੇ ਅਸੀਂ ਅੱਜ ਤੋਂ ਪਿੰਡ ਨੰਗਲਬਾਗ਼ਬਾਨਾਂ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ। ਉਨ੍ਹਾਂ ਦਸਿਆ ਕਿ ਦੋ ਦਿਨ ਪਹਿਲਾਂ ਹੀ ਅਸੀਂ ਲਗਭਗ ਪੰਜ ਹਜ਼ਾਰ ਆਬਾਦੀ ਵਾਲੇ ਇਸ ਪਿੰਡ ਦੇ ਲੋਕਾਂ ਨੂੰ ਘਰ ਘਰ ਜਾਕੇ ਸੂਚਿਤ ਕਰ ਦਿਤਾ ਸੀ ਕਿ ਕੋਰੋਨਾ ਵਾਈਰੈਸ ਤੋਂ ਬਚਾਅ ਦੇ ਮਕਸਦ ਨਾਲ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਵਲੋਂ ਹਰੇਕ ਘਰ ਦੇ ਮੈਂਬਰਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਰਜਿਸਟਰ ਚ ਰਿਕਾਰਡ ਕੀਤੀ ਗਈ ਹੈ। ਪਿੰਡ ਨੰਗਲਬਾਗ਼ਬਾਨਾਂ ਨੂੰ ਪਿੰਡ ਚ ਦਾਖ਼ਿਲ ਹੋਣ ਲਈ ਪੰਜ ਰਸਤੇ ਲਗਦੇ ਹਨ ਜਿਥੇ ਪਿੰਡ ਵਾਸੀਆਂ ਦੀ ਡਿਉਟੀ ਲਗਾ ਦਿਤੀ ਹੈ। ਅਤੇ ਕਿਸੇ ਨੂੰ ਵੀ ਇਸ ਪਿੰਡ ਚ ਦਾਖ਼ਿਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਰਪੰਚ ਅਮਿੰ੍ਰਤਪਾਲ ਸਿੰਘ ਨੇ ਦਸਿਆ ਕਿ ਕਾਦੀਆਂ ਦੇ ਆਲੇ ਦੁਆਲੇ ਦੇ ਪਿੰਡਾ ਦੇ ਲੋਕ ਪੁਲੀਸ ਨਾਕਿਆਂ ਤੋਂ ਬਚਣ ਲਈ ਸਾਡੇ ਪਿੰਡ ਦੇ ਅੰਦਰ ਦਾਖ਼ਿਲ ਹੋਕੇ ਕਾਦੀਆਂ ਚ ਦਾਖ਼ਿਲ ਹੁੰਦੇ ਸਨ ਜਿਸਦੇ ਕਾਰਨ ਇਸ ਪਿੰਡ ਚ ਕਾਫ਼ੀ ਜ਼ਿਆਦਾ ਆਵਾਜਾਹੀ ਵੱਧ ਗਈ ਸੀ। ਉਨ੍ਹਾਂ ਕਿਹਾ ਕਿ ਸਵੇਰੇ 8 ਵਜੇ ਤੋਂ ਲੈਕੇ ਰਾਤ 8 ਵਜੇ ਤੱਕ ਕੋਈ ਵੀ ਪਿੰਡ ਵਾਸੀ ਆਪਣੇ ਘਰਾਂ ਤੋਂ ਨਹੀਂ ਨਿਕਲੇਗਾ। ਜੇ ਕਿਸੇ ਦੋਧੀ ਜਾਂ ਸਬਜ਼ੀ ਸਪਲਾਈ ਕਰਨ ਵਾਲੇ ਨੇ ਕਾਦੀਆਂ ਜਾਂ ਆਲੇ ਦੁਆਲੇ ਸਪਲਾਈ ਕਰਨ ਦੇ ਮਕਸਦ ਨਾਲ ਜਾਣਾ ਹੋਵੇਗਾ ਉਹ ਸਵੇਰੇ 8 ਵਜੇ ਤੋਂ ਪਹਿਲਾਂ ਜਾਂ ਰਾਤ 8 ਵਜੇ ਤੋਂ ਬਾਅਦ ਸਪਲਾਈ ਇਜਾਜ਼ਤ ਲੈਕੇ ਕਰਨ ਲਈ ਜਾ ਸਕਦਾ ਹੈ। ਉਨ੍ਹਾਂ ਦਸਿਆ ਕਿ ਪਿੰਡ ਚ ਬਾਹਰੀ ਵਿਅਕਤੀ ਦੇ ਪੂਰੀ ਤਰ੍ਹਾਂ ਦਾਖ਼ਿਲ ਹੋਣ ਤੇ ਪਾਬੰਦੀ ਲਗਾ ਦਿਤੀ ਗਈ ਹੈ। ਦੂਜੇ ਪਾਸੇ ਪਿੰਡ ਕਾਹਲਵਾਂ ਦੇ ਸਰਪੰਚ ਜਿੰਦਪਾਲ ਸਿੰਘ ਨੇ ਦਸਿਆ ਹੈ ਕਿ ਅਸੀਂ ਪਿੰਡ ਕਾਹਲਵਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਹੈ। ਕਿਸੇ ਵੀ ਬਾਹਰੀ ਵਿਅਕਤੀ ਨੂੰ ਪਿੰਡ ਚ ਦਾਖ਼ਿਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਿਰਫ਼ ਮੈਡੀਕਲ ਐਮਰਜੈਂਸੀ ਚ ਹੀ ਪਿੰਡ ਤੋਂ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ। ਪਿੰਡ ਨੰਗਲ ਅਤੇ ਕਾਹਲਵਾਂ ਦੀ ਨਿਵਾਸੀਆਂ ਚ ਲੋਕਾ ਵਲੋਂ ਇਸ ਚੁਕੇ ਗਏ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: