ਭਾਰਤ ਤੋਂ ਵਾਪਿਸ ਗਈਆਂ 2 ਪਾਕਿਸਤਾਨੀ ਮਹਿਲਾਂਵਾ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ

16 ਅਪਰੈਲ ਨੂੰ ਭਾਰਤ ਤੋਂ ਵਾਪਿਸ ਗਏ ਪਾਕਿਸਤਾਨੀ ਨਾਗਰਿਕਾਂ ਚੋਂ 2 ਮਹਿਲਾਂਵਾ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਇੱਹ ਮਹਿਲਾਂਵਾ ਹਮੀਦਨ ਬਾਨੋ (57) ਪੱਤਨੀ ਰਹਿਮਾਨ ਨਾਸਿਰ ਕੁਰੇਸ਼ੀ ਅਤੇ ਮਾਈਦਾ ਰਹਿਮਾਨ (32) ਪੁਤੱਰੀ ਰਹਿਮਾਨ ਨਾਸਿਰ ਕੁਰੇਸ਼ੀ ਵਾਸੀ ਸਾਂਧਾ ਰੋਡ ਨੇੜੇ ਐਮ ਏ ਉ ਕਾਲਜ ਲਾਹੌਰ ਹਨ। ਹਮੀਦਨ ਬਾਨੋ ਆਪਣੇ ਪਤਿ ਰਹਿਮਾਨ ਨਾਸਿਰ ਕੁਰੇਸ਼ੀ ਪੁੱਤਰ ਰਫ਼ੀਕ ਅਹਿਮਦ ਅਤੇ ਆਪਣੀ ਬੇਟੀ ਮਾਈਦਾ ਨਾਲ ਦਿਲੀ 420-421 ਫੇਜ਼ 1 ਇੰਦਰਲੋਕ ਸ਼ਹਿਜ਼ਾਦ ਬਾਗ਼ ਨਵੀਂ ਦਿਲੀ ਚ ਠਹਿਰੇ ਹੋਏ ਸਨ। ਇੱਹ ਤਿੰਨੇ ਪਾਕਿਸਤਾਨੀ ਪਾਸਪੋਰਟ ਨੰਬਰ ਸੀ ਐਚ 4918733 ( ਰਹਿਮਾਨ ਨਾਸਿਰ ਕੁਰੇਸ਼ੀ) , ਏਬੀ 3796833 (ਹਮੀਦਨ ਬਾਨੋ) ਅਤੇ ਡੀ ਕਿਉ 9155353 (ਮਾਈਦਾ ਰਹਿਮਾਨ) ਤੇ ਭਾਰਤ ਆਇਆ ਸਨ। ਇਨ੍ਹਾਂ ਚ ਹਮੀਦਨ ਬਾਨੋ ਅਤੇ ਮਾਈਦਾ ਰਹਿਮਾਨ ਦੇ ਕਰੋਨਾਵਾਇਰਸ ਦੇ ਮਰੀਜ਼ ਹੋਣ ਦੇ ਲਕਸ਼ਨ ਪਾਏ ਗਏ ਸਨ। ਜਿਸਤੇ ਇਨ੍ਹਾਂ ਨੂੰ ਤੁਰੰਤ ਪਾਕਿਸਤਾਨੀ ਇਮੀਗਰੇਸ਼ਨ ਅਧਿਕਾਰੀਆਂ ਨੇ ਹਸਪਤਾਲ ਪਹੁੰਚਾ ਦਿਤਾ ਸੀ।

ਕਲ ਇਨ੍ਹਾਂ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਅਤੇ ਇੱਹ ਪਾਕਿਸਤਾਨ ਜ਼ੇਰੇ ਇਲਾਜ ਹਨ। ਜਦਕਿ ਬਾਕੀ ਦੇ 39 ਪਾਕਿਸਤਾਨੀ ਨਾਗਰਿਕਾ ਨੂੰ ਠੋਕਰ ਨਿਆਜ਼ ਸਿੱਥਤ ਇਰੀਗੇਸ਼ਨ ਵਿਭਾਗ ਦੇ ਗੈਸਟ ਹਾਉਸ ਚ ਕੁਆਰਨਟਾਈਨ ਕੀਤਾ ਗਿਆ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: