ਮਾਨਵਤਾ ਦੀ ਸੇਵਾ ਵਿੱਚ ਹਿਊਮੈਨਿਟੀ ਫ਼ਰਸਟ ਦੀ ਪੰਜਾਬ ਪੁਲੀਸ ਅਤੇ ਲੋਕਾਂ ਵਲੋਂ ਸ਼ਲਾਘਾ

ਦੇਸ਼ ਚ ਕਰੋਨਾਵਾਇਰਸ ਦੇ ਚਲਦੀਆਂ ਜਿਥੇ ਪੁਲੀਸ ਦਿਨ ਰਾਤ ਇੱਕ ਕਰਕੇ ਆਪਣੇ ਘਰਾਂ ਤੋਂ ਦੂਰ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਉਣ ਵਿੱਚ ਲਗੀ ਹੋਈ ਹੈ ਉਥੇ ਕੁੱਝ ਇਹੋ ਜਿਹੀ ਵੀ ਲੋਕ ਭਲਾਈ ਲਈ ਕੰਮ ਕਰ ਰਹੀਆਂ ਸੰਸਥਾਂਵਾ ਵੀ ਹਨ ਜੋ ਗੁਮਨਾਮੀ ਚ ਇਸ ਨਾਜ਼ੁਕ ਦੌਰ ਚ ਲੋਕਾਂ ਦੀ ਸੇਵਾ ਕਰਨ ਚ ਲਗੀਆਂ ਹੋਇਆਂ ਹਨ। ਇਸ ਸਬੰਧ ਚ ਗਲਬਾਤ ਕਰਦੀਆਂ ਬਲਦੇਵ, ਕੁਲਵਿੰਦਰ ਸਿੰਘ, ਕੁਲਵੰਤ ਸਿੰਘ, ਵਿਜੇ ਕੁਮਾਰ, ਗਗਨਦੀਪ ਸਿੰਘ, ਲਾਡੀ ਮਹਾਜਨ, ਰਹਿਮਤ ਅਲੀ, ਨਵਾਬ ਦੀਨ, ਨਿਖਿਲ ਕੁਮਾਰ ਸਮੇਤ ਅਨੇਕ ਲੋਕਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਸਰਕਾਰ ਵਲੋਂ ਕੀਤੇ ਲਾਕਡਾਉਨ ਅਤੇ ਕਰਫ਼ਿਉ ਦੀ ਪਾਲਣਾ ਕਰਨੀ ਚਾਹੀਦੀ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮ ਗਰਮੀ ਚ ਖੜੇ ਹੋਕੇ ਸਾਡੇ ਲਈ ਡਿਉਟੀ ਦੇ ਰਹੇ ਹਨ ਜਦਕਿ ਅਸੀਂ ਗਰਮੀ ਚ ਘਰਾਂ ਅੰਦਰ ਆਰਾਮ ਕਰਦੇ ਪਏ ਹਨ। ਇਸ ਲਈ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਕਰੋਨਾਵਾਇਰਸ ਤੋਂ ਬਚਣ ਲਈ ਸਰਕਾਰ ਦਾ ਸਾਥ ਦੇਣ। ਇਨ੍ਹਾਂ ਲੋਕਾਂ ਨੇ ਹਿਊਮੈਨਿਟੀ ਫ਼ਰਸਟ ਦੀ ਵੀ ਤਾਰੀਫ਼ ਕੀਤੀ ਹੈ ਜੋਕਿ ਬਿਨਾਂ ਕਿਸੇ ਭੇਦਭਾਵ ਜਾਂ ਵਿਖਾਵੇ ਦੇ ਗ਼ਰੀਬ ਲੋਕਾਂ ਤੱਕ ਰਾਸ਼ਣ ਅਤੇ ਮਾਸਕ ਪਹੁੰਚਾਉਣ ਚ ਮਸਰੂਫ਼ ਹੈ। ਇਨ੍ਹਾਂ ਲੋਕਾਂ ਨੇ ਕਿਹਾ ਹੈ ਕਿ ਦੂਜੀ ਐਨ ਜੀ ਉਜ਼ ਨੂੰ ਵੀ ਹਿਉਮੈਨਿਟੀ ਫ਼ਰਸਟ ਤੋਂ ਸਬਕ ਸਿਖਣਾ ਚਾਹੀਦਾ ਹੈ ਜੋ ਵਿਖਾਵਾ ਕੀਤੇ ਬਿਨਾਂ ਲੋਕ ਸੇਵਾ ਦੇ ਕੰਮਾਂ ਚ ਲਗੀ ਹੋਈ ਹੈ। ਦੂਜੇ ਪਾਸੇ ਹਿਉਮੈਨਿਰੀ ਫ਼ਰਸਟ ਵਲੋਂ ਮਾਸਕ ਵੰਡੇ ਜਾਣ ਦੀ ਪੁਲੀਸ ਪ੍ਰਸ਼ਾਸਨ ਵਲੋਂ ਵੀ ਸ਼ਲਾਘਾ ਕੀਤੀ ਗਈ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: