ਰਾਹਤ ਪਹੁੰਚਾਉਣ ਤੇ ਬਲਣਗੇ ਕਾਦੀਆਂ ਚ ਸਿਥੱਤ ਝੁਗੀਆਂ ਦੇ ਚੁਲਹੇ, ਰਾਹਤ ਫ਼ਾਂਉਡੇਸ਼ਨ ਨੇ ਦਿਤਾ ਰਾਸ਼ਨ

ਕਾਦੀਆਂ ਦੇ ਆਲੇ ਦੁਆਲੇ ਲਗਦੀ ਝੁਗੀਆਂ ਵਿੱਚ ਰਾਹਤ ਫ਼ਾਂਉਂਡੇਸ਼ਨ ਵਲੋਂ ਰਾਸ਼ਨ ਵੰਡੇ ਜਾਣ ਤੋਂ ਬਾਅਦ ਹੁਣ ਉਥੇ ਬੰਦ ਪਏ ਚੁਲਹੇ ਮੁੜ ਤੋਂ ਬਲਣ ਲਗਣਗੇ। ਬੀਤੀ ਦਿਨੀ 120 ਗ਼ਰੀਬ ਪਰਿਵਾਰਾਂ ਨੂੰ ਰਾਸ਼ਨ ਵੰਡ ਵਾਲੀ ਸੰਸਥਾ ਰਾਹਤ ਫ਼ਾਂਉਂਡੇਸ਼ਨ ਨੇ ਪਿਛਲੇ 11 ਦਿਨਾਂ ਚ ਰਾਸ਼ਨ ਦੀ ਇੰਤਜ਼ਾਰ ਚ ਬੈਠੇ ਗ਼ਰੀਬ ਪਰਿਵਾਰਾਂ ਦਾ ਹੱਥ ਉਸ ਸਮੇਂ ਫਲੜਿਆ ਜਦੋਂ ਰਾਹਤ ਫ਼ਾਂਉਡੇਸ਼ਨ ਦੇ ਜਨਰਲ ਸਕੱਤਰ ਮੁਕੇਸ਼ ਵਰਮਾਂ ਨੂੰ ਮੀਡੀਆ ਦੀ ਟੀਮ ਨੇ ਆਗਾਹ ਕਰਕੇ ਝੁਗੀ ਝੋਪੜੀਆਂ ਚ ਰਹਿਣ ਵਾਲੇ ਲੋਕਾਂ ਦੀ ਅਸਲ ਹਾਲਤ ਤੋਂ ਜਾਣੂ ਕਰਵਾਉਂਦੇ ਹੋਏ ਇਨ੍ਹਾਂ ਗ਼ਰੀਬਾਂ ਦੀ ਮਦਦ ਦੀ ਅਪੀਲ ਕੀਤੀ। ਜਿਸ ਤੇ ਰਾਹਤ ਫ਼ਾਂਉਂਡੇਸ਼ਨ ਦੇ ਜਨਰਲ ਸਕੱਤਰ ਮੁਕੇਸ਼ ਕੁਮਾਰ ਵਲੋਂ ਪੈਟਰਨ ਜਗਦੇਵ ਸਿੰਘ ਬਾਜਵਾ ਅਤੇ ਪ੍ਰਧਾਨ ਰਾਮ ਲਾਲ ਦੇ ਹੁਕਮਾਂ ਤੇ ਸ਼ਹਿਰ ਤੋਂ ਕਰੀਬ ਇੱਕ ਕਿਲੋਮੀਟਰ ਦੀ ਦੂਰੀ ਤੇ ਸਿਥੱਤ ਇਨ੍ਹਾਂ ਝੁਗੀਆਂ ਦੇ ਰਹਿਣ ਵਾਲੇ ਕਰੀਬ 20 ਪਰਿਵਾਰਾਂ ਦਾ ਹਾਲ ਜਾਣਿਆ।

ਝੁਗੀ ਵਾਲਿਆਂ ਦਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਦੇ ਘਰ ਚੁਲਹਾ ਨਹੀਂ ਬਲਿਆ ਹੈ ਅਤੇ ਉਨ੍ਹਾਂ ਦੇ ਬਚੇ ਪੇੜਾਂ ਦੀ ਗੋਲਾਂਹ ਤੋੜਕੇ ਆਪਣਾ ਪੇਟ ਭਰ ਰਹੇ ਹਨ। ਉਨ੍ਹਾਂ ਦਸਿਆ ਕਿ ਪ੍ਰਸ਼ਾਸਨ ਨਾਲ ਸੰਪਰਕ ਵੀ ਕੀਤਾ ਗਿਆ ਸੀ ਪਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੀ ਮਦਦ ਲਈ ਨਹੀਂ ਪਹੁੰਚਿਆ। ਇਥੋਂ ਤੱਕ ਕਿ ਉਨ੍ਹਾਂ ਦੇ ਐਮ ਸੀ ਨੇ ਵੀ ਸਾਡੀ ਸਾਰ ਨਹੀਂ ਲਈ ਹੈ। ਜਿਸਤੇ ਰਾਹਤ ਫ਼ਾਂਉਂਡੇਸ਼ਨ ਦੇ ਪ੍ਰਧਾਨ ਰਾਮ ਲਾਲ ਦੀ ਅਗੁਆਈ ਹੇਠ ਰਾਹਤ ਫ਼ਾਂਉਂਡੇਸ਼ਨ ਦੇ ਕੁਝ ਪਦਾਧਿਕਾਰੀਆਂ ਵਲੋਂ ਝੁਗੀ ਵਿੱਚ ਜਾਕੇ ਉਨ੍ਹਾਂ ਨੂੰ ਰਾਸ਼ਨ ਮੁਹੈਆ ਕਰਵਾਇਆ ਗਿਆ ਅਤੇ ਭਵਿੱਖ ਵਿੱਚ ਉਨ੍ਹਾਂ ਨੂੰ ਪ੍ਰਸ਼ਾਸਨਿਕ ਮਦਦ ਮੁਹੈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਰਾਸ਼ਨ ਮਿਲਣ ਤੋਂ ਬਾਅਦ ਝੁਗੀਆਂ ਚ ਰਹਿਣ ਵਾਲੇ ਸਾਰੇ ਪਰਿਵਾਰਾਂ ਦੇ ਚਿਹਰੇ ਖਿਲ ਉਠੇ ਹਨ। ਇਸ ਮੋਕੇ ਤੇ ਰਾਹਤ ਫ਼ਾਉਂਡੇਸ਼ਨ ਦੇ ਪ੍ਰਧਾਨ ਰਾਮ ਲਾਲ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦਸਿਆ ਕਿ ਇਸ ਮੁਸੀਬਤ ਦੀ ਘੜੀ ਵਿੱਚ ਦੇਸ਼ ਦੇ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਨੂੰ ਸਮਝਨਾ ਚਾਹੀਦਾ ਹੈ ਕਿ ਪ੍ਰਸ਼ਾਸਨ ਦੇ ਨਾਲ ਨਾਲ ਐਨ ਜੀ ਉਜ਼, ਰਾਜਨੀਤਿਕ ਪਾਰਟੀਆਂ ਦੇ ਨੇਤਾਂਵਾ ਨੂੰ ਰਾਜਨੀਤਿ ਤੋਂ ਉਪਰ ਉਠਕੇ ਆਰਥਿਕ ਤੌਰ ਤੇ ਹਰੇਕ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ। ਇਸ ਮੋਕੇ ਤੇ ਵਾਈਸ ਪ੍ਰਧਾਨ ਪਵਨ ਕੁਮਾਰ, ਹੈਡਮਾਸਟਰ ਵਿਜੇ ਕੁਮਾਰ, ਸਕੱਤਰ ਰਣਜੀਤ ਸਿੰਘ, ਬਲਜਿੰਦਰ ਸਿੰਘ ਭਾਟੀਆ, ਮੁਕੇਸ਼ ਕੁਮਾਰ,ਰਾਮ ਲਾਲ ਆਦਿ ਹਾਜ਼ਿਰ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: