ਰਾਹਤ ਫ਼ਾਉਂਡੇਸ਼ਨ ਨੇ 50 ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਅੱਜ ਰਾਹਤ ਫ਼ਾਉਂਡੇਸ਼ਨ ਵਲੋਂ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਐਸ ਡੀ ਐਮ ਬਟਾਲਾ ਸ਼੍ਰੀ ਬਲਵਿੰਦਰ ਸਿੰਘ ਨੇ ਪਿੰਡ ਥਰੀਏਵਾਲ ਚ ਗ਼ਰੀਬ ਪਰਿਵਾਰਾਂ ਨੂੰ ਰਾਹਤ ਫ਼ਾਂਉਂਡੇਸ਼ਨ ਦੇ ਪਤਵੰਤੇ ਮੈਂਬਰਾਂ ਦੀ ਮੋਜੂਦਗੀ ਚ ਇੱਹ ਰਾਸ਼ਨ ਵੰਡਿਆ। ਇੱਸ ਮੋਕੇ ਤੇ ਜ਼ਿਲਾ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਸੈਣੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇੱਸ ਮੋਕੇ ਰਾਹਤ ਫ਼ਾਂਉਂਡੇਸ਼ਨ ਦੇ ਪ੍ਰਧਾਨ ਸਕੱਤਰ ਰਾਮ ਲਾਲ ਅਤੇ ਜਨਰਲ ਸਕੱਤਰ ਮੁਕੇਸ਼ ਕੁਮਾਰ ਨੇ ਦਸਾ ਕਿ ਸੰਸਥਾ ਦੇ ਸਰਪਰਸਤ ਜਗਦੇਵ ਸਿੰਘ ਬਾਜਵਾ ਨੂੰ ਹਰਦਿਆਲ ਸਿੰਘ ਨੇ ਪਿੰਡ ਥਰੀਏਵਾਲ ਦੇ ਬਾਰੇ ਦਸਿਆ ਕਿ ਇੱਸ ਪਿੰਡ ਚ ਕੁਝ ਲੋੜਵੰਦ ਪਰਿਵਾਰਾਂ ਨੂੰ ਲਾਕਡਾਉਨ ਅਤੇ ਕਰਫ਼ਿਉ ਦੇ ਚਲਦੀਆਂ ਰਾਸ਼ਨ ਦੀ ਜ਼ਰੂਰਤ ਹੈ। ਜਿਸਤੇ ਉਨ੍ਹਾਂ ਆਪਣੀ ਫ਼ਾਂਉਂਡੇਸ਼ਨ ਦੇ ਮੈਂਬਰਾਂ ਨੂੰ ਉਥੇ ਤੁਰੰਤ ਰਾਸ਼ਨ ਵੰਡਣ ਦਾ ਨਿਰਦੇਸ਼ ਦਿਤਾ।  ਇੱਸ ਮੋਕੇ ਤੇ ਲੋਕਾਂ ਨੂੰ ਮਾਸਕ ਵੀ ਵੰਡੇ ਗਏ।ਇੱਸ ਮੋਕੇ ਤੇ ਐਸ ਡੀ ਐਮ ਬਟਾਲਾ ਸ਼੍ਰੀ ਬਲਵਿੰਦਰ ਸਿੰਘ ਨੇ ਕਰੋਨਾਵਾਇਰਸ ਦੀ ਮਹਾਮਾਰ ਚ ਰਾਹਤ ਫ਼ਾਂਉਂਡੇਸ਼ਨ ਵਲੋਂ ਜ਼ਿਲਾ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਲੋੜਵੰਦਾ ਨੂੰ ਰਾਸ਼ਨ ਦਿਤੇ ਜਾਣ ਦੀ ਸ਼ਲਾਘਾ ਕੀਤੀ। ਇੱਸ ਮੋਕੇ ਤੇ ਮਨੂਜਯੋਤੀ, ਉਪ ਪ੍ਰਧਾਨ ਪਵਨ ਕੁਮਾਰ, ਵਿਪਨ, ਕਲਭੂਸ਼ਣ, ਰਣਜੀਤ ਸਿੰਘ, ਸਤਿੰਦਰ ਸਿੰਘ ਭਾਟੀਆ, ਦਿਨੇਸ਼ ਕੁਮਾਰ ਅਤੇ ਰਾਜ ਕੁਮਾਰ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: