ਵੱਖ ਵੱਖ ਸੰਸਥਾਂਵਾ ਵਲੋਂ ਗ਼ਰੀਬਾਂ ਨੂੰ ਰਾਸ਼ਨ ਵੰਡਿਆ

ਅੱਜ ਵੱਖ ਵੱਖ ਸਮਾਜ ਸੇਵੀ ਸੰਸਥਾਂਵਾ ਵਲੋਂ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਹਿਉਮੈਨਿਟੀ ਫ਼ਰਸਟ ਦੇ ਚੇਅਰਮੈਨ ਰਫ਼ੀਕ ਬੇਗ ਦੀ ਅਗਵਾਈ ਹੇਠ ਪੰਜਾਬ ਦੇ ਵੱਖ ਵੱਖ ਇਲਾਕੀਆਂ ਚ ਖਾਣ ਪੀਣ ਦੀਆਂ ਵਸਤਾਂ ਵੰਡੀਆਂ ਗਈਆਂ। ਇਸ ਸਬੰਧ ਚ ਜਾਣਕਾਰੀ ਦਿੰਦੇ ਹੋਏ ਜਮਾਤੇ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਦਸਿਆ ਕਿ ਦੇਸ਼ ਭਰ ਚ ਉਨ੍ਹਾਂ ਦੀ ਐਨ ਜੀ ਉ ਲੋੜਵੰਦ ਲੋਕਾਂ ਨੂੰ ਰਾਸ਼ਣ ਵੰਡ ਰਹੀ ਹੈ। ਉਨ੍ਹਾਂ ਦਸਿਆ ਕਿ 500 ਵਾਲੰਟੀਅਰਜ਼ ਦੇਸ਼ ਭਰ ਚ ਮਾਨਵ ਸੇਵਾ ਦੇ ਕੰਮਾ ਚ ਲਗੇ ਹੋਏ ਹਨ। ਪਿਛਲੇ 6 ਦਿਨਾਂ ਚ 700 ਪਰਿਵਾਰਾਂ ਨੂੰ ਰਾਸ਼ਨ ਦਿਤਾ ਜਾ ਚੁਕਾ ਹੈ। 500 ਲੋਕਾਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਵੰਡੇ ਜਾ ਚੁਕੇ ਹਨ। ਜਦਕਿ ਪੰਜਾਬ ਚ 510 ਪਰਿਵਾਰਾਂ ਨੂੰ ਰਾਸ਼ਨ ਦਿਤਾ ਗਿਆ ਹੈ। ਦੂਜੇ ਪਾਸੇ ਕਾਦੀਆਂ ਦੀ ਸਮਾਜ ਸੇਵਿਕਾ ਨੀਤੂ ਖੋਸਲਾ ਨੂੰ ਕੁਝ ਝੁੱਗੀ ਝੋਪੜੀ ਵਾਲੇ ਆਕੇ ਮਿਲੇ ਅਤੇ ਦਸਿਆ ਉਨ੍ਹਾਂ ਨੂੰ ਦਸਿਆ ਕਿ ਉਨ੍ਹਾਂ ਕੋਲ ਖਾਣ ਪੀਣ ਦੀ ਵਸਤਾਂ ਨਹੀਂ ਹਨ। ਜਿਸਤੇ ਨੀਤੂ ਖੋਸਲਾ ਨੇ ਕੁਝ ਪਰਿਵਾਰਾਂ ਨੂੰ ਆਪਣੇ ਖਰਚੇ ਤੇ ਰਾਸ਼ਨ ਲੈਕੇ ਦਿਤਾ। ਇਸੇ ਤਰ੍ਹਾਂ ਸੰਤ ਬਾਬਾ ਹਰਨਾਮ ਸਿੰਘ ਜੀ ਮੁੱਖੀ ਦਮਦਮੀ ਟਕਸਾਲ ਦੀ ਅਗਵਾਈ ਹੇਠ ਗੁਰਦੁਆਰਾ ਰਾਮ ਥੰਮਨ ਜੀ ਮਨੇਸ਼ ਦੇ ਸੇਵਾਦਾਰ ਸੰਤ ਬਾਬਾ ਲੱਖਾ ਸਿੰਘ , ਬਾਬਾ ਕ੍ਰਿਪਾ ਸਿੰਘ, ਬਾਬਾ ਤਰਸੇਮ ਸਿੰਘ ਨੇ ਵੀ ਵੱਖ ਵੱਖ ਘਰਾਂ ਚ ਰਾਸ਼ਨ ਵੰਡਿਆ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: