ਸਰਕਾਰੀ ਕਾਨੂੰਨਾਂ ਦੀ ਪਾਲਣਾ ਕਰਨਾ ਇਸ ਸਮੇਂ ਮੁਸਲਮਾਨਾਂ ਤੇ ਫ਼ਰਜ਼

ਮੁਸਲਿਮ ਜਮਾਤੇ ਅਹਿਮਦੀਆ ਭਾਰਤ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਅੱਜ ਜਾਰੀ ਪ੍ਰੈਸ ਬਿਆਨ ਚ ਕਿਹਾ ਹੈ ਕਿ ਕਰੋਨਾਵਾਇਰਸ ਨਾਲ ਨਿਪਟਣ ਲਈ ਸਰਕਾਰੀ ਕਾਨੂੰਨਾਂ ਦੀ ਪਾਲਣਾ ਕਰਨਾ ਨਾ ਸਿਰਫ਼ ਮੁਸਲਮਾਨਾਂ ਤੇ ਫ਼ਰਜ਼ ਹੈ ਬਲਕਿ ਧਾਰਮਿਕ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕਿਹਾ ਹੈ ਕਿ ਇਸਲਾਮ ਕੁਦਰਤ ਤੇ ਆਧਾਰਿਤ ਧਰਮ ਹੈ। ਜੋ ਦੁਆ ਦੇ ਨਾਲ ਸਾਵਧਾਨੀ ਰਖਣ ਬਾਰੇ ਸਾਨੂੰ ਸੁਚੇਤ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸਲਾਮ ਧਰਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਨੇ ਫ਼ਰਮਾਇਆ ਸੀ ਕਿ ਜੇ ਕਿਸੇ ਖੇਤਰ ਚ ਮਹਾਮਾਰੀ ਆ ਜਾਵੇ ਤਾਂ ਉਸ ਖੇਤਰ ਚ ਦਾਖ਼ਿਲ ਨਾ ਹੋਵੋ। ਅਤੇ ਜੇ ਤੁਸੀਂ ਉਸ ਖੇਤਰ ਅੰਦਰ ਮੋਜੂਦ ਹੋਵੋ ਤਾਂ ਬਾਹਰ ਨਾ ਨਿਕਲੋ। ਇਸੇ ਤਰ੍ਹਾਂ ਮੁਹੰਮਦ ਸਾਹਿਬ ਨੇ ਬੀਮਾਰੀ ਦੀ ਸੂਰਤ ਚ ਇੱਕ ਦੂਜੇ ਤੋਂ ਦੂਰੀ ਬਣਾਏ ਰਖਣ ਦਾ ਵੀ ਹੁਕਮ ਦਿਤਾ ਹੈ। ਤਾਕਿ ਤਦੰਰੁਸਤ ਇਨਸਾਨ ਬੀਮਾਰੀ ਦੇ ਘੇਰੇ ਚ ਨਾ ਆ ਜਾਵੇ। ਇਸੇ ਤਰ੍ਹਾਂ ਜਾਨਵਰਾਂ ਲਈ ਵੀ ਇਸੇ ਤਰ੍ਹਾਂ ਦੇ ਹੁਕਮ ਦਿਤੇ ਗਏ ਹਨ।

ਜਮਾਤੇ ਅਹਿਮਦੀਆ ਦੇ ਬੁਲਾਰੇ ਨੇ ਜਾਰੀ ਬਿਆਨ ਚ ਕਿਹਾ ਹੈ ਕਿ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਜਦੋਂ ਵੀ ਛਿਕਦੇ ਸਨ ਤਾਂ ਆਪ ਆਪਣਾ ਚਿਹਰਾ ਢੱਕ ਲੈਂਦੇ ਸਨ। ਉਨ੍ਹਾਂ ਕਿਹਾ ਕਿ ਕੁਝ ਮੁਸਲਮਾਨ ਆਪਣੀ ਅਸਲ ਸਿਖਿਆਂਵਾ ਨੂੰ ਭੁਲਾ ਚੁਕੇ ਹਨ।

ਇਸ ਲਈ ਮਹਾਮਾਰੀ ਦੇ ਮੌਕੇ ਤੇ ਆਪਣੀ ਸਮਾਜਿਕ ਅਤੇ ਧਾਰਮਿਕ ਜ਼ਿੰਮੇਵਾਰੀਆਂ ਨੂੰ ਭੁਲਾ ਬੈਠੇ ਹਨ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੂੰ ਇਸਲਾਮ ਦੀ ਸਿਖਿਆਂਵਾ ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਇੱਹ ਵੀ ਕਿਹਾ ਹੈ ਕਿ ਜਮਾਤੇ ਅਹਿਮਦੀਆ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਦੇ ਹੋਏ ਸਰਕਾਰ ਵਲੋਂ ਦਸੇ ਗਏ ਦਿਸ਼ਾ ਨਿਰਦੇਸ਼ਾਂ ਚ ਚੱਲ ਰਹੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: