ਹਿਉਮੈਨਿਟੀ ਫ਼ਰਸਟ ਵਲੋਂ ਕਾਦੀਆਂ ਚ ਸੈਨੇਟਾਈਜ਼ੇਸ਼ਨ ਕਰਵਾਇਆ ਗਿਆ

ਮੁਸਲਿਮ ਜਮਾਤੇ ਅਹਿਮਦੀਆ ਦੀ ਐਨ ਜੀ ਉ ਹਿਊਮੈਨਿਟੀ ਫ਼ਰਸਟ ਵਲੋਂ ਅੱਜ ਸ਼ਹਿਰ ਦੇ ਵੱਖ ਵੱਖ ਹਿਸਿਆ ਚ ਕਰੋਨਾਵਾਇਰਸ ਦੇ ਖਤਰੇ ਨੂੰ ਮੁੱਖ ਰਖਦੀਆਂ ਸੈਨੇਟਾਈਜ਼ਡ ਕੀਤਾ ਗਿਆ। ਮੋਲਾਨਾ ਤਨਵੀਰ ਅਹਿਮਦ ਖਾਦਿਮ ਨੇ ਦੁਆ ਨਾਲ ਸੈਨੇਟਾਈਜ਼ੇਸ਼ਨ ਦੀ ਟੀਮ ਨੂੰ ਸ਼ਹਿਰ ਦੇ ਵੱਖ ਵੱਖ ਹਿਸਿਆ ਚ ਰਵਾਨਾ ਕੀਤਾ।ਇੱਸ ਮੋਕੇ ਤੇ ਹਿਊਮੈਨਿਟੀ ਫ਼ਰਸਟ ਭਾਰਤ ਦੇ ਚੇਅਰਮੈਨ ਰਫ਼ੀਕ ਅਹਿਮਦ ਬੇਗ ਨੇ ਦਸਿਆ ਕਿ ਪੰਜਾਬ ਚ ਹੁਣ ਤੱਕ ਹਿਊਮੈਨਿਟੀ ਫ਼ਰਸਟ ਪੰਜਾਬ ਦੇ ਪ੍ਰਧਾਨ ਨੂਰ ਉਦ-ਦੀਨ ਦੇ ਸਹਿਯੋਗ ਨਾਲ 650 ਲੋਕਾਂ ਤੱਕ ਰਾਸ਼ਨ ਪਹੁੰਚਾ ਚੁਕੇ ਹਨ। ਜਦਕਿ ਪੂਰੇ ਭਾਰਤ ਚ ਉਨ੍ਹਾਂ ਦੀਆਂ ਟੀਮਾਂ 30 ਹਜ਼ਾਰ ਤੋਂ ਵੱਧ ਲੋਕਾਂ ਤੱਕ ਰਾਸ਼ਨ, ਦਵਾਈਆਂ ਅਤੇ ਮਾਸਕ ਵੰਡ ਚੁਕੀ ਹੈ।ਇੱਸ ਮੋਕੇ ਤੇ ਜਮਾਤੇ ਅਹਿਮਦੀਆ ਦੇ ਡਿਪਟੀ ਸੈਕਟਰੀ ਚੋਧਰੀ ਅਬਦੁਲ ਵਾਸੇ, ਨੂਰ ਉਦ ਦੀਨ, ਤਨਵੀਰ ਅਹਿਮਦ ਖਾਦਿਮ ਅਤੇ ਕਾਜ਼ੀ ਫ਼ਲਾਹ ਉਦ-ਦੀਨ ਵਿਸ਼ੇਸ਼ ਤੌਰ ਤੇ ਮੋਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: