ਜ਼ਿਲਾ ਗੁਰਦਾਸਪੁਰ ਚ ਪਹਿਲਾ ਕੋਰੋਨਾਵਾਇਰਸ ਮਰੀਜ਼ ਦਾ ਮਾਮਲਾ ਸਾਹਮਣੇ ਆਇਆ

ਜ਼ਿਲਾ ਗੁਰਦਾਸਪੁਰ ਚ ਪਹਿਲਾ ਕੋਰੋਨਾਵਾਇਰਸ ਮਰੀਜ਼ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਚ ਮਿਲੀ ਜਾਣਕਾਰੀ ਮੁਤਾਬਿਕ ਸੰਸਾਰ ਸਿੰਘ (60) ਵਾਸੀ ਭੇਣੀ ਪਸਵਾਲ ਹਲਕਾ ਕਾਹਨੂੰਵਾਨ ਦਾ ਰਹਿਣ ਵਾਲਾ ਹੈ। ਡੀ ਸੀ ਗੁਰਦਾਸਪੁਰ ਸ਼੍ਰੀ ਮੁਹੰਮਦ ਇਸ਼ਫ਼ਾਕ ਨੇ ਦਸਿਆ ਕਿ ਇੱਹ ਜਲੰਧਰ ਚ ਆਪਣੇ ਕਿਸੇ ਰਿਸ਼ਤੇਦਾਰ ਨਾਲ ਜੋਕਿ ਕੋਰੋਨਾਪਾਜ਼ੀਟਵ ਸੀ ਦੇ ਸੰਪਰਕ ਚ ਆਇਆ ਸੀ। ਸੰਸਾਰ ਸਿੰਘ ਦੀ ਕੋਰੋਨਾਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਅਤੇ ਉਸਦਾ ਇਸ ਸਮੇਂ ਸਰਕਾਰੀ ਹਸਪਤਾਲ ਗੁਰਦਾਸਪੁਰ ਚ ਇਲਾਜ ਚਲ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਮਰੀਜ਼ ਨੂੰ ਅੰਮ੍ਰਿਤਸਰ ਸਰਕਾਰੀ ਹਸਪਤਾਲ ਚ ਅਗੇ ਦੇ ਇਲਾਜ ਲਈ ਲੈਕੇ ਜਾਣ ਦੀ ਉਮੀਦ ਹੈ। ਦੂਜੇ ਪਾਸੇ ਪਿੰਡ ਭੇਣੀ ਪਸਨਵਾਲ ਨੂੰ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ। ਅਤੇ ਸੰਸਾਰ ਸਿੰਘ ਦੇ ਸੰਪਰਕ ਚ ਆਏ ਵਿਅਕਤੀਆਂ ਬਾਰੇ ਜਾਣਕਾਰੀ ਜੁਟਾਈ ਜਾ ਰਹੀ ਹੈ। ਮੁਢੱਲੀ ਜਾਣਕਾਰੀ ਮੁਤਾਬਿਕ ਇਸਦੇ ਭਰਾ ਦੀ ਜਲੰਧਰ ਵਿੱਚ ਮੋਤ ਹੋ ਗਈ ਸੀ। ਮ੍ਰਿਤਕ ਭਰਾ ਦੀ ਲਾਸ਼ ਪਿੰਡ ਭੇਣੀ ਪਸਨਵਾਲ ਚ ਲਿਆਕੇ ਪੂਰੀ ਰਾਤ ਘਰ ਚ ਰਖੀ ਗਈ ਸੀ। ਅਤੇ ਅਗਲੇ ਦਿਨ ਮ੍ਰਿਤਕ ਦਾ ਸੰਸਕਾਰ ਕੀਤਾ ਗਿਆ ਸੀ। ਪਿੰਡ ਚ ਇਨ੍ਹਾਂ ਕਿਹਾ ਸੀ ਕਿ ਹਾਰਟ ਅਟੈਕ ਨਾਲ ਉਸਦੇ ਭਰਾ ਦੀ ਮੌਤ ਹੋਈ ਹੈ। ਜ਼ਿਲਾ ਪ੍ਰਸ਼ਾਸਨ ਵਲੋਂ ਜੋ ਵੀ ਵਿਅਕਤੀ ਇਸ ਪਰਿਵਾਰ ਦੇ ਸੰਪਰਕ ਚ ਆਏ ਹਨ ਉਨ੍ਹਾਂ ਦੀ ਛਾਨਬੀਨ ਸ਼ੁਰੂ ਕਰ ਦਿਤੀ ਗਈ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: