7 ਅਪ੍ਰੈਲ ਨੂੰ ਸੈਨ ਫਰਾਂਨਸਿਸਕੋ ਲਈ ਵਾਇਆ ਦਿਲੀ ਅੰਮ੍ਰਿਤਸਰ ਲਈ ਚਾਰਟਡ ਫਲਾਈਟ ਰਵਾਨਾ ਹੋਵੇਗੀ

ਅਮਰੀਕੀ ਦੂਤਾਵਾਸ ਨਵੀਂ ਦਿਲੀ ਨੇ ਕਿਹਾ ਹੈ ਕਿ ਪੰਜਾਬ ਚ ਫ਼ਸੇ ਅਮਰੀਕੀ ਨਾਗਰਿਕਾਂ ਲਈ ਇੱਕ ਵਿਸ਼ੇਸ਼ ਚਾਰਟਡ ਫ਼ਲਾਈਟ  ਅੰਮ੍ਰਿਤਸਰ ਤੋਂ ਨਵੀਂ ਦਿਲੀ ਅਤੇ ਉਥੋਂ ਕੁਨੈਕਟਡ ਚਾਰਟਡ ਫ਼ਲਾਈਟ ਸੈਨ ਫਲਰਾਂਨਸਿਸਕੋ ਲਈ ਰਵਾਨਾ ਹੋਵੇਗੀ। ਅੱਜ ਇਥੇ ਅਮਰੀਕੀ ਦੂਤਾਵਾਸ ਵਲੋਂ ਆਪਣੇ ਰਜਿਸਟਰਡ ਯਾਤਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ 7 ਅਪ੍ਰੈਲ ਨੂੰ ਰਾਤ ਸਵਾ ਸੱਤ ਵਜੇ ਚਾਰਟਰ ਫ਼ਲਾਈਟ ਨਵੀਂ ਦਿਲੀ ਲਈ ਰਵਾਨਾ ਹੋਵੇਗੀ। ਅਤੇ 8 ਅਪ੍ਰੈਲ ਨੂੰ ਸਵੇਰੇ ਸਵਾ ਦੋ ਵਜੇ ਨਵੀਂ ਦਿਲੀ ਤੋਂ ਇਹ ਚਾਰਟਰਡ ਫ਼ਲਾਈਟ ਸੈਨ ਫਰਾਂਨਸਿਸਕੋ ਲਈ ਰਵਾਨਾ ਹੋਵੇਗੀ। ਕੁਨੈਕਟਡ ਫਲਾਈਟ ਦੀ ਸੀਟ ਪ੍ਰਾਪਤ ਕਰਨ ਲਈ [email protected]  ਤੇ ਆਵੇਦਨ ਕਰਨ ਲਈ ਸੋਮਵਾਰ 6 ਅਪ੍ਰੈਲ ਦੁਪਹਿਰ 12 ਵਜੇ ਤੱਕ ਸਬਜੈਕਟ ਲਾਈਨ ਅੰਮ੍ਰਿਤਸਰ ਰੀਪੈਟਰੀਏਸ਼ਨ ਫ਼ਲਾਈਟ ਤੇ ਆਵੇਦਨ ਕਰਨ ਲਈ ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾ ਨੂੰ ਕਿਹਾ ਹੈ। ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਨਾਂ, ਜੰਨਮ ਮਿਤੀ, ਜੰਨਮ ਸਥਾਨ, ਨਾਗਰਿਕਤਾ, ਜੈਂਡਰ, ਪਾਸਪੋਰਟ ਨੰਬਰ ਅਤੇ ਪਾਸਪੋਰਟ ਦੀ ਵੈਧਦਤਾ ਦੀ ਜਾਣਕਾਰੀ ਮੰਗੀ ਹੈ। ਅਮਰੀਕੀ ਦੂਤਾਵਾਸ ਨੇ ਕਿਹਾ ਹੈ ਕਿ ਅਮਰੀਕਾ ਦੀ ਸਰਕਾਰ ਵਲੋਂ ਇਸ ਹਫ਼ਤੇ ਤੋਂ ਬਾਅਦ ਕੋਈ ਹੋਰ ਫ਼ਲਾਈਟ ਚਲਾਉਣ ਬਾਰੇ ਅਗੇ ਲਈ ਕੁਝ ਨਹੀਂ ਕਿਹਾ ਜਾ ਸਕਦਾ ਹੈ। ਇਸ ਲਈ ਜਿਹੜੇ ਅਮਰੀਕੀ ਨਾਗਰਿਕ ਅਮਰੀਕਾ ਵਾਪਿਸ ਜਾਣਾ ਚਾਹੁੰਦੇ ਹਨ ਉਹ ਮੋਜੂਦਾ ਸਿਥੱਤੀ ਨੂੰ ਮਦੇਨਜ਼ਰ ਰਖਦੇ ਹੋਏ ਇਸ ਮੌਕੇ ਦਾ ਪੂਰਾ ਲਾਭ ਹਾਸਿਲ ਕਰ ਸਕਦੇ ਹਨ। ਇੱਹ ਸਹੂਲਤ ਅਮਰੀਕੀ ਨਾਗਰਿਕਾਂ ਅਤੇ ਗਰੀਨ ਕਾਰਡ ਹੋਲਡਰਜ, ਵੀਜਾæ ਪ੍ਰਾਪਤ ਲੋਕਾਂ ਨੂੰ ਦਿਤੀ ਗਈ ਹੈ। ਦੂਤਾਵਾਸ ਨੇ ਸਪਸ਼ਟ ਕੀਤਾ ਹੈ ਕਿ ਚਾਰਟਡ ਫ਼ਲਾਈਟ ਲਈ ਅਜੇ ਅੰਤਿਮ ਰੂਪ ਚ ਟਿਕਟ ਦਾ ਮੁੱਲ ਤੈਅ ਨਹੀਂ ਕੀਤਾ ਗਿਆ ਹੈ। ਜਿਨ੍ਹਾਂ ਨਾਗਰਿਕਾਂ ਦੀ ਟਿਕਟ ਕਨਫ਼ਰਮ ਹੋਵੇਗੀ ਉਨ੍ਹਾਂ ਨੂੰ ਈਵੈਕੁਏਸ਼ਨ ਲੋਨ ਰੀਪੇਮੈਂਟ ਅਗਰੀਮੈਂਟ ਫ਼ਾਰਮ ਭਰਨਾ ਪਵੇਗਾ। ਟਿਕਟ ਲਈ ਪਹਿਲਾਂ ਅਦਾਇਗੀ ਨਹੀਂ ਕਰਨੀ ਪਵੇਗੀ। ਯਾਤਰੀਆਂ ਨੂੰ ਯੂ ਐਸ ਡਿਪਾਰਟਮੈਂਟ ਯਾਤਰਾ ਪੂਰੀ ਹੋਣ ਤੇ ਉਨ੍ਹਾਂ ਨੂੰ ਘਰ ਚ ਬਿੱਲ ਭੇਜਣੇਗ ਜਿਸਨੂੰ ਅਦਾ ਕਰਨਾ ਪਵੇਗਾ। ਯਾਤਰੀਆਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਇਸ ਯਾਤਰਾ ਦੋਰਾਨ ਜਿਵੇਂ ਹੋਟਲ, ਖਾਣ ਪੀਣ ਅਤੇ ਯੂ ਐਸ ਏ ਚ ਘਰੇਲੂ ਯਾਤਰਾ ਦੇ ਲਈ ਜੋ ਵੀ ਖ਼ਰਚਾ ਆਵੇਗਾ ਉਹ ਯਾਤਰੀਆਂ ਨੂੰ ਦੇਣਾ ਪਵੇਗਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: