ਆਈਵੀ ਹਸਪਤਾਲ ਮੁਹਾਲੀ ਚ ਜ਼ੇਰੇ ਇਲਾਜ ਕਾਦੀਆਂ ਵਾਸੀ ਕਿਡਨੀ ਮਰੀਜ਼ ਵਿਜੇ ਗੁਪਤਾ ਨੂੰ ਕਰੋਨਾਵਾਇਰਸ ਪਾਜ਼ੇਟਿਵ ਪਾਏ ਗਏ

ਆਈਵੀ ਹਸਪਤਾਲ ਮੁਹਾਲੀ ਚ ਜ਼ੇਰੇ ਇਲਾਜ ਕ੍ਰਿਸ਼ਨਾ ਨਗਰ ਕਾਦੀਆ ਵਾਸੀ ਵਿਜੇ ਗੁਪਤਾ ਜਿਨ੍ਹਾਂ ਦਾ ਕਿਡਨੀ ਦਾ ਇਲਾਜ ਚੱਲ ਰਿਹਾ ਹੈ ਦੇ ਕਰੋਨਵਾਇਰਸ ਪਾਜੇæਿਟਵ ਹੋਣ ਦੀ ਖ਼ਬਰ ਹੈ। ਇਸ ਸਬੰਧ ਚ ਮਿਲੀ ਜਾਣਕਾਰੀ ਮੁਤਾਬਿਕ 24 ਅਪ੍ਰੈਲ ਨੂੰ ਵਿਜੇ ਗੁਪਤਾ ਵਾਸੀ ਕਾਦੀਆਂ ਜੋਕਿ ਕਿਡਨੀ ਦੇ ਮਰੀਜ਼ ਹਨ ਦੀ ਹਾਲਤ ਖ਼ਰਾਬ ਹੋਣ ਤੇ ਉਨ੍ਹਾਂ ਦਾ ਪੁਤੱਰ ਵਿਸ਼ਾਲ ਗੁਪਤਾ ਪੀ ਜੀ ਆਈ ਹਸਪਤਾਲ ਚੰਡੀਗੜ ਲੈ ਗਿਆ। ਜਿਸਤੋਂ ਬਾਅਦ ਆਰਾਮ ਨਾ ਮਿਲਣ ਤੇ ਕੇਅਰਪਾਰਟਨਰ ਹਸਪਤਾਲ ਮੁਹਾਲੀ ਚ ਦਾਖ਼ਿਲ ਕਰਵਾਇਆ ਗਿਆ। ਉਥੇ ਵੀ ਆਰਾਮ ਨਾ ਮਿਲਣ ਤੇ ਉਨ੍ਹਾਂ ਨੂੰ ਪੰਜ ਛ: ਦਿਨ ਪਹਿਲਾਂ ਆਈ ਹਸਪਤਾਲ ਮੁਹਾਲੀ ਦਾਖ਼ਿਲ ਕਰਵਾਇਆ ਗਿਆ। ਆਰਾਮ ਨਾ ਹੋਣ ਕਾਰਨ ਉਨ੍ਹਾਂ ਦਾ ਕਰੋਨਾਵਾਇਰਸ ਦਾ ਟੈਸਟ   ਹੋਇਆ। ਜਿਸਦੀ ਰਿਪੋਰਟ ਅੱਜ ਆਉਣ ਤੇ ਮਰੀਜ਼ ਕਰੋਨਾਵਾਇਰਸ ਪਾਜ਼ਸæਿਟਵ ਪਾਇਆ ਗਿਆ। ਵਿਸ਼ਾਲ ਗੁਪਤਾ ਦਾ ਇੱਕ ਭਰਾ ਚੰਡੀਗੜ ਰਹਿੰਦਾ ਹੈ। ਆਪਣੇ ਪਿਤਾ ਨੂੰ ਦਾਖ਼ਿਲ ਕਰਵਾਉਣ ਤੋਂ ਬਾਅਦ ਉਹ ਵਾਪਸ ਕਾਦੀਆਂ ਆ ਗਿਆ ਸੀ। ਅੱਜ ਜਦੋਂ ਉਸਨੂੰ ਆਪਣੇ ਪਿਤਾ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਉਣ ਦਾ ਪਤਾ ਲਗਾ ਤਾਂ ਉਸਨੇ ਸਥਾਨਕ ਪੁਲੀਸ ਪ੍ਰਸ਼ਾਸਨ ਨੂੰ ਇਸਦੀ ਸੂਚਨਾ ਦਿੰਦੇ ਹੋਏ ਆਪਣਾ ਅਤੇ ਆਪਣੇ ਸੰਪਰਕ ਚ ਆਏ ਰਿਸ਼ਤੇਦਾਰਾਂ ਦਾ ਕਰੋਨਵਾਇਰਸ ਟੈਸਟ ਕਰਵਾਉਣ ਅਤੇ ਆਈਸੋਲੇਸ਼ਨ ਕਰਵਾਉਣ ਲਈ ਸੰਪਰਕ ਕੀਤਾ। ਜਿਸਤੇ ਵਿਸ਼ਾਲ ਅਤੇ ਉਸਦੇ ਕਾਦੀਆਂ ਰਹਿੰਦੇ ਭਰਾ ਅਤੇ ਹੋਰ ਪਾਰਿਵਾਰਿਕ ਮੈਂਬਰਾਂ ਨੂੰ ਬਟਾਲਾ ਕਰੋਨਵਾਇਰਸ ਟੈਸਟ ਲਈ ਭੇਜ ਦਿਤਾ ਗਿਆ ਹੈ। ਇੱਹ ਵੀ ਪਤਾ ਲਗਾ ਹੈ ਕਿ ਵਿਸ਼ਾਲ ਨੂੰ ਰਾਧਾ ਸਵਾਮੀ ਸਤਸੰਗ ਭਵਨ ਧਾਰੀਵਾਲ ਚ ਬਣੇ ਆਈਸੋਲੇਸ਼ਨ ਸੈਂਟਰ ਚ ਏਕਾਂਤਵਾਸ ਕਰ ਦਿਤਾ ਗਿਆ ਹੈ। ਦੂਜੇ ਪਾਸੇ ਡੀ ਐਸ ਪੀ ਕਾਦੀਆਂ ਸ਼੍ਰੀ ਸੰਜੀਵ ਕੁਮਾਰ ਨੇ ਦਸਿਆ ਹੈ ਕਿ ਵਿਸ਼ਾਲ ਅਤੇ ਉਸਦੇ ਸੰਪਰਕ ਚ ਜੋ ਵੀ ਵਿਅਕਤੀ ਆਏ ਹਨ ਉਨ੍ਹਾਂ ਦਾ ਕਰੋਨਾਵਾਇਰਸ ਟੈਸਟ ਕਰਵਾਇਆ ਜਾ ਰਿਹਾ ਹੈ।

ਕ੍ਰਿਸ਼ਨ ਨਗਰ ਮੁਹੱਲਾ ਚ ਪੁਲੀਸ ਤੈਨਾਤ ਕਰ ਦਿਤੀ ਗਈ ਹੈ। ਅਤੇ ਮੁਹੱਲਾ ਵਾਸੀਆਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣ ਲਈ ਅਪੀਲ ਕੀਤੀ ਜਾ ਰਹੀ ਹੈ। ਦੂਜੇ ਮੁਹੱਲੇ ਦੇ ਲੋਕਾਂ ਨੂੰ ਕ੍ਰਿਸ਼ਨਾ ਨਗਰ ਕਾਲੇਜ ਰੋਡ ਤੇ ਜਾਣ ਦੀ ਇਜਾਜ਼ਤ ਨਹੀਂ ਹੈ। ਕਾਦੀਆਂ ਦੇ ਐਸ ਐਮ ਉ ਨੇ ਦਸਿਆ ਹੈ ਕਿ ਵਿਸ਼ਾਲ ਗੁਪਤਾ ਸਮੇਤ ਛ: ਲੋਕਾਂ ਦਾ ਕਰੋਨਾਵਾਇਰਸ ਟੈਸਟ ਬਟਾਲਾ ਚ ਕੀਤਾ ਜਾਵੇਗਾ। ਦੂਜੇ ਪਾਸੇ ਨਾਇਬ ਤਹਿਸੀਲ ਕਾਦੀਆਂ ਸ਼੍ਰੀ ਅਮਰਜੀਤ ਸਿੰਘ ਨੇ ਦਸਿਆ ਹੈ ਕਿ ਪ੍ਰਸ਼ਾਸਨ ਉਨ੍ਹਾਂ ਲੋਕਾਂ ਦੀ ਨਿਸ਼ਾਨਦਹੀ ਕਰਨ ਚ ਲਗੀ ਹੈ ਜੋ ਵਿਸ਼ਾਲ ਗੁਪਤਾ ਅਤੇ ਉਸਦੇ ਪਰਿਵਾਰ ਦੇ ਸੰਪਰਕ ਚ ਆਏ ਹਨ।
ਇੱਹ ਵੀ ਪਤਾ ਲਗਾ ਹੈ ਕਿ ਚੰਡੀਗੜ ਚ ਵਿਸ਼ਾਲ ਗੁਪਤਾ ਦੇ ਭਰਾ ਅਤੇ ਉਸਦੇ ਪਰਿਵਾਰ ਦਾ ਵੀ ਕਰੋਨਵਾਇਰਸ ਟੈਸਟ ਕਰਵਾਇਆ ਜਾ ਰਿਹਾ ਹੈ। ਕਾਦੀਆਂ ਚ ਕਰੋਨਾਵਾਇਰਸ ਨੂੰ ਲੈਕੇ ਲੋਕਾਂ ਚ ਡਰ ਦਾ ਮਾਹੋਲ ਹੈ। ਜ਼ਿਲਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਮੁਹੰਮਦ ਇਸ਼ਫ਼ਾਕ ਨੇ ਕਾਦੀਆਂ ਦੇ ਕ੍ਰਿਸ਼ਨਾ ਨਗਰ ਮੁਹੱਲੇ ਨੂੰ ਕਨਟੈਨਮੈਂਟ ਜ਼ੋਨ ਐਲਾਨਿਆ ਹੈ। ਉਨ੍ਹਾਂ ਨੇ ਇਸ ਪਤੱਰਕਾਰ ਨੂੰ ਫ਼ੋਨ ਤੇ ਦਸਿਆ ਕਿ ਇੱਸ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕੀਤੇ ਜਾਣ ਦੇ ਆਦੇਸ਼ ਦਿਤੇ ਗਏ ਹਨ। ਕਿਉਂਕਿ ਕ੍ਰਿਸ਼ਨਾ ਨਗਰ ਕਾਦੀਆਂ ਚ ਰਹਿਣ ਵਾਲੇ ਵਿਜੇ ਗੁਪਤਾ (68) ਜੋਕਿ ਕਿਸੇ ਬੀਮਾਰੀ ਦੇ ਚਲਦੀਆਂ ਚੰਤੀਗੜ ਚ ਇਲਾਜ ਲਈ ਦਾਖ਼ਿਲ ਸਨ ਉਹ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ ਹਾ ਹੈ ਕਿ ਬੁਜ਼ਰਗ ਦੇ ਪਰਿਵਾਰ ਦੇ ਬਕੀ ਮੈਂਬਰਾਂ ਦੇ ਵੀ ਟੈਸਟ ਕੀਤੇ ਜਾ ਰਹੇ ਹਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: