ਆਮ ਵਰਗ ਦੇ ਲੋਕਾਂ ਲਈ ਰਾਹਤ ਪੈਕੇਜ ਜਾਰੀ ਕਰੇ ਸਰਕਾਰ: ਅਬਦੁਲ ਹਫ਼ੀਜ਼

ਉਘੇ ਸਮਾਜ ਸੇਵਕ ਅਤੇ ਜਨਤਾ ਦਲ ਦੇ ਸੀਨਿਅਰ ਆਗੂ ਅਬਦੁਲ ਹਫ਼ੀਜ਼ ਨੇ ਅੱਜ ਇੱਥੇ ਕਿਹਾ ਹੈ ਕਿ ਕੇਂਦਰ ਸਰਕਾਰ ਆਮ ਵਰਗ ਦੇ ਲੋਕਾਂ ਲਈ ਰਾਹਤ ਪੈਕੇਜ ਦੀ ਘੋਸ਼ਣਾ ਕਰੇ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਕਾਰਨ ਅੱਜ ਸਭ ਤੋਂ ਜ਼ਿਆਦਾ ਅਸਰ ਆਮ ਵਰਗ ਦੇ ਲੋਕਾਂ ਤੇ ਪਿਆ ਹੈ। ਉਨ੍ਹਾਂ ਕਿਹਾ ਕਿ ਆਮ ਵਰਗ ਇਹੋ ਜਿਹਾ ਵਰਗ ਹੈ ਜਿਨ੍ਹਾਂ ਦੀ ਨੋਕਰੀਆਂ ਤੱਕ ਚਲੀ ਗਈਆਂ ਹਨ। ਜਿਸਦੇ ਕਾਰਨ ਜਿਨ੍ਹਾਂ ਨੇ ਕਿਸ਼ਤਾਂ ਤੇ ਮਕਾਨ ਜਾਂ ਸਾਮਾਨ ਖ਼ਰੀਦੀਆ ਸੀ ਉਹ ਕੰਮ ਬੰਦ ਹੋਣ ਕਾਰਨ ਜਾਂ ਨੋਕਰੀ ਚਲੇ ਜਾਣ ਕਾਰਨ ਸੰਕਟ ਚ ਪੈ ਗਏ ਹਨ। ਉਨ੍ਹਾਂ ਕਿਹਾ ਕਿ ਆਮ ਵਰਗ ਦੇ ਲੋਕ ਨਾਂ ਤਾਂ ਰਾਸ਼ਨ ਮੰਗਣ ਲਈ ਸਮਾਜ ਸੇਵੀ ਸੰਸਥਾਂਵਾ ਕੋਲ ਜਾ ਸਕਦੇ ਹਨ ਅਤੇ ਨਾਂ ਹੀ ਕੋਈ ਸਮਾਜ ਸੇਵੀ ਜਾਂ ਸਰਕਾਰ ਉਨ੍ਹਾਂ ਨੂੰ ਰਾਸ਼ਨ ਦਿੰਦੀ ਹੈ। ਕਿਉਂਕਿ ਹਰੇਕ ਇਹੋ ਸਮਝਦਾ ਹੈ ਕਿ ਆਮ ਵਰਗ ਰਾਹਤ ਨਹੀਂ ਲੈਂਦਾ ਹੈ। ਅਬਦੁਲ ਹਫ਼ੀਜ਼ ਨੇ ਪੰਜਾਬ ਸਰਕਾਰ ਵਲੋਂ ਸਰਕਾਰੀ ਟੀਚਰਾਂ ਦੀ ਸ਼ਰਾਬ ਦੀ ਸਪਲਾਈ ਸਬੰਧੀ ਨਿਗਰਾਣੀ ਸਬੰਧ ਲਗਾਈ ਡਿਉਟੀ ਦੀ ਵੀ ਨਿਖੇਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਟੀਚਰ ਇੱਕ ਇਹੋ ਜਿਹਾ ਪੇਸ਼ਾ ਹੈ ਜੋ ਸਮਾਜ ਦੀ ਸਿਰਜਨਾ ਕਰਦਾ ਹੈ। ਉਹ ਚੰਗੀ ਸਿਖਿਆ ਦੇਣ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਟੀਚਰ ਵਰਗੇ ਪਵਿੱਤਰ ਕਿੱਤੇ ਨੂੰ ਸ਼ਰਾਬ ਦੇ ਰਿਕਾਰਡ ਰਖੱਣ ਦੇ ਕੰਮ ਤੇ ਲਗਾਕੇ ਇਸ ਕਿੱਤੇ ਦੇ ਅਕੱਸ ਨੂੰ ਖ਼ਰਾਬ ਨਾ ਕੀਤਾ ਜਾਵੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: