ਈਦ-ਉਲ ਫ਼ਿਤਰ ਦੀ ਨਮਾਜ਼ ਮਸਜਿਦਾਂ ਚ ਨਹੀਂ ਘਰਾਂ ਚ ਅਦਾ ਕਰਣਗੇ ਕਾਦੀਆਂ ਦੇ ਮੁਸਲਿਮ ਭਾਈਚਾਰੇ ਦੇ ਲੋਕ

ਈਦ-ਉਲ ਫ਼ਿਤਰ ਦਾ ਤਿਉਹਾਰ ਕਲ 25 ਮਈ ਨੂੰ ਪੂਰੇ ਦੇਸ਼ ਚ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਵੇਗਾ। ਪਰ ਇਤਹਾਸ ਚ ਪਹਿਲੀ ਵਾਰੀ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦਾਂ ਜਾਂ ਈਦ ਗਾਹਾਂ ਚ ਈਦ ਦੀ ਨਮਾਜ਼ ਅਦਾ ਕਰਨ ਦੀ ਬਜਾਏ ਆਪਣੇ ਪਾਰਿਵਾਰਿਕ ਮੈਂਬਰਾਂ ਨਾਲ ਘਰ ਚ ਹੀ ਨਮਾਜੇ ਈਦ ਅਦਾ ਕਰਣਗੇ। ਕਰੋਨਾਵਾਇਰਸ ਦੇ ਚਲਦੀਆਂ ਭਾਰਤ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਚਲਦੀਆਂ ਕਾਦੀਆਂ ਸਮੇਤ ਦੇਸ਼ ਭਰ ਦੀਆਂ

ਮਸਜਿਦਾਂ 22 ਮਾਰਚ ਤੋਂ ਬੰਦ ਹਨ ਅਤੇ ਲੋਕ ਆਪਣੇ ਆਪਣੇ ਘਰਾਂ ਚ ਨਮਾਜ਼ ਅਦਾ ਕਰ ਰਹੇ ਹਨ। ਪੂਰਾ ਮਹੀਨਾ ਰਮਜ਼ਾਨ ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਆਪਣੇ ਘਰਾਂ ਚ ਹੀ ਰਮਜ਼ਾਨ ਉਲ ਮੁਬਾਰਕ ਦੀ ਵਿਸ਼ੇਸ਼ ਇਬਾਦਤ ਜਿਸਨੂੰ ਨਮਾਜ਼ੇ ਤਰਾਵੀਹ ਕਿਹਾ ਜਾਂਦਾ ਹੈ ਆਪਣੇ ਘਰਾਂ ਚ ਹੀ ਅਦਾ ਕੀਤੀ। ਅੱਜ ਰਮਜ਼ਾਨ ਦੇ ਪੂਰੇ 30 ਰੋਜ਼ੇ ਹੋਣ ਤੋਂ ਬਾਅਦ ਕੱਲ ਸਵੇਰ ਤੋਂ ਲੋਕੀ ਈਦ ਦੀ ਖੁæਸ਼ੀਆਂ ਆਪਣੇ ਘਰ ਪਰਿਵਾਰ ਨਾਲ ਮਨਾਉਣਗੇ। ਇੱਸ ਵਾਰ  ਮੁਸਲਿਮ ਭਾਈਚਾਰੇ  ਦੇ ਲੋਕਾਂ ਨੇ ਕਰੋਨਾਵਾਇਰਸ ਦੇ ਚਲਦੀਆਂ ਈਦ ਦੀ ਖ਼ਰੀਦ-ਦਾਰੀ ਤੱਕ ਨਹੀਂ ਕੀਤੀ। ਜਿਸਦੇ ਕਾਰਨ ਸ਼ਹਿਰ ਦੇ ਦੁਕਾਨਦਾਰਾਂ ਚ ਮਾਯੂਸੀ  ਦੀ ਲਹਿਰ ਹੈ। ਦੂਜੇ ਪਾਸੇ ਵਿਸ਼ਵ ਵਿਆਪੀ ਮੁਸਲਿਮ ਜਮਾਤੇ ਅਹਿਮਦੀਆ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾਤ ੁਲ ਮਸੀਹ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੀਆਂ ਇਸਲਾਮ ਦੇ ਦਰਸਾਏ ਮਾਰਗ ਤੇ ਚਲੱਣ ਦਾ ਸਦਾ ਦਿੱਤਾ ਹੈ। ਇੱਸ ਵਾਰ ਕਾਦੀਆਂ ਚ ਈਦ ਦੀ ਰੋਣਕਾਂ ਬਾਜ਼ਾਰ ਚ ਵੇਖਣ ਨੂੰ ਮਿਲਿਆਂ। ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਘਰਾਂ ਚ ਹੀ ਰੋਜ਼ੇ ਰਖੇ ਅਤੇ ਨਮਾਜ਼ੇ ਤਰਾਵੀਹ ਅਦਾ ਕੀਤੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: