ਕਰੋਨਾਵਾਈਰਸ ਦੇ ਚਲਦੇ ਲੋਕਾਂ ਨੇ ਘਰਾਂ ਚ ਨਮਾਜ਼ੇ ਈਦ ਅਦਾ ਕੀਤੀ

ਕਰੋਨਾਵਾਈਰਸ ਦੇ ਚਲਦੇ ਅੱਜ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਈਦ ਉਲ ਫ਼ੀਤਰ ਦੀ ਨਮਾਜ਼ ਆਪਣੇ ਘਰਾਂ ਚ ਅੱਦਾ ਕੀਤੀ। ਪਿਛਲੇ ਦੋ ਮਹੀਨੇ ਤੋਂ ਭਾਰਤ ਸਮੇਤ ਦੁਨਿਆ ਭਰ ਚ ਅਤੇ ਕਾਦੀਆਂ ਚ ਮਸਜਿਦਾਂ ਕਰੋਨਾਵਾਈਰਸ ਦੀ ਮਹਾਮਾਰੀ ਕਾਰਨ ਬੰਦ ਪਈਆਂ ਹਨ। ਅੱਜ ਈਦ ਦੀ ਨਮਾਜ਼ ਕਿਸੇ ਵੀ ਮਸਜਿਦ ਚ ਅਦਾ ਨਹੀਂ ਕੀਤੀ ਗਈ। ਲੋਕਾਂ ਨੇ ਆਪਣੇ ਪਰਿਵਾਰਾਂ ਦੇ ਨਾਲ ਈਦ ਦੀ ਨਮਾਜ਼ ਅਦਾ ਕੀਤੀ। ਕਾਦੀਆਂ ਦੇ ਚੋਧਰੀ ਮਨਸੂਰ ਘਨੋਕੇ ਨੇ ਆਪਣੇ ਪਰਿਵਾਰ ਨਾਲ ਈਦ ਦੀ ਨਮਾਜ਼ ਅਦਾ ਕੀਤੀ। ਉਨ੍ਹਾਂ ਨਮਾਜ਼ ਤੋਂ ਬਾਅਦ ਈਦ ਦਾ ਖੁæਤਬਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਪੂਰਾ ਇੱਕ ਮਹੀਨਾ ਰੋਜ਼ਾ ਰੱਖਣ ਬਾਅਦ ਇੱਹ ਈਦ ਮਨਾਈ ਜਾਂਦੀ ਹੈ। ਅਸੱਲ ਈਦ ਉਦੋਂ ਹੋਵੇਗੀ ਜਦੋਂ ਅਸੀਂ ਗ਼ਰੀਬਾਂ ਦਾ ਧਿਆਨ ਰਖਾਂਗੇ। ਮਾਨਵਤਾ ਦੀ ਸੇਵਾ ਕਰਾਂਗੇ ਅਤੇ ਝੁੱਠ ਦੀ ਬਜਾਏ ਸਚਾਈ ਤੇ ਚਲਦੇ ਹੋਏ ਇਸਲਾਮ ਦੀ ਅਸੱਲ ਸਿਖਿਆਂਵਾ ਤੇ ਅਮਲ ਕਰਾਂਗੇ। ਈਦ ਦੇ ਖੁæਤਬਾ ਬਾਅਦ ਦੁਆ ਕਰਵਾਈ ਗਈ। ਈਦ ਦੀ ਨਮਾਜ਼ ਚ ਘਰ ਦੀਆਂ ਮਹਿਲਾਂਵਾ ਅਤੇ ਬੱਚਿਆਂ ਨੇ ਵੀ ਸ਼ਿਰਕਤ ਕੀਤੀ। ਇੱਸ ਮੋਕੇ ਤੇ ਤਰ੍ਹਾਂ ਤਰ੍ਹਾਂ ਦੇ ਮਜ਼ੇਦਾਰ ਪਕਵਾਨ ਅਤੇ ਸੇਵੀਆਂ ਬਣਾਈਆਂ ਗਈਆਂ ਸਨ। ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਗੁਰਇਕਬਾਲ ਸਿੰਘ ਮਾਹਲ, ਜਤਿੰਦਰਪਾਲ ਸਿੰਘ ਵਿੱਕੀ, ਕੁਲਵਿੰਦਰ ਸਿੰਘ ਭਾਟੀਆ, ਜੋਗਿੰਦਰਪਾਲ ਭੁੱਟੋ ਭਾਜਪਾ ਮੰਡਲ ਪ੍ਰਧਾਨ ਕਾਦੀਆਂ, ਕੋਂਸਲਰ ਗਗਨਦੀਪ ਸਿੰਘ ਭਾਟੀਆ, ਕਾਦੀਆਂ ਦੇ ਭਾਜਪਾ ਆਗੂ ਡਾਕਟਰ ਕਮਲ ਜਯੋਤੀ, ਨੰਗਲ ਬਾਗ਼ਬਾਨਾਂ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਬਾਜਵਾ, ਜਗਤਾਰ ਸਿੰਘ ਲਾਂਬਾ, ਡੀ ਐਸ ਪੀ ਸੰਜੀਵ ਕੁਮਾਰ, ਨਵੀਨ, ਮੁਕੇਸ਼ ਸਮੇਤ ਵੱਖ ਵੱਖ ਧਰਮਾਂ ਦੇ ਭਾਈਚਾਰੇ ਦੇ ਲੋਕਾਂ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਫ਼ੋਨ ਤੇ ਈਦ ਦੀ ਮੁਬਾਰਕਬਾਦ ਦਿੱਤੀ। ਕਰੋਨਾਵਾਈਰਸ ਦੇ ਚਲਦੀਆਂ ਲੋਕ ਆਪਣੇ ਘਰਾਂ ਤੱਕ ਹੀ ਸੀਮਿਤ ਰਹੇ। ਬਾਜ਼ਾਰਾਂ ਚ ਕੋਈ ਵੀ ਰੋਣਕ ਵੇਖੱਣ ਨੂੰ ਨਹੀਂ ਮਿਲੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: